ਪਰਿਵਾਰ ਨਿਯੋਜਨ ਦੇ ਅਸਫਲ ਕੇਸਾਂ ਨੂੰ ਦਿੱਤੀ ਮੁਆਵਜਾ ਰਾਸ਼ੀ — ਡਾ ਔਲ਼ਖ
ਪਰਦੀਪ ਕਸਬਾ , ਬਰਨਾਲਾ , 10 ਜੂਨ 2021
ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੱਧਦੀ ਆਬਾਦੀ ਨੂੰ ਠੱਲ ਪਾਉਣ ਲਈ ਵੱਖ ਵੱਖ ਢੰਗ ਤਰੀਕਿਆ ਨਾਲ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਕਰ ਵੱਧ ਤੋਂ ਵੱਧ ਕੇਸ ਪਰਿਵਾਰ ਨਿਯੋਜਨ ਦੇ ਕਰਵਾਏ ਜਾਂਦੇ ਹਨ,ਪਰ ਇਹਨਾਂ ਪਰਿਵਾਰ ਨਿਯੋਜਨ ਦੇ ਅਸਫਲ ਹੋਣ ਦਾ ਪੰਜ ਫੀਸਦੀ ਖਦਸ਼ਾ ਵੀ ਰਹਿੰਦਾ ਹੈ ਜਿਸ ਲਈ ਸਿਹਤ ਵਿਭਾਗ ਪੂਰਨ ਜਿੰਮੇਵਾਰੀ ਤਹਿਤ ਅਸਫਲ ਪਰਿਵਾਰ ਨਿਯੋਜਨ ਵਾਲੇ ਮਰੀਜ ਨੂੰ ਤੀਹ ਹਜਾਰ ਮੁਆਵਜਾ ਰਾਸ਼ੀ ਵੱਜੋਂ ਦਿੰਦਾ ਹੈ।
ਇਸ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਪਰਿਵਾਰ ਨਿਯੋਜਨ ਦੇ ਅਸਫਲ ਹੋਏ ਆਪ੍ਰੇਸ਼ਨ ਵਾਲੇ ਤਿੰਨ ਕੇਸਾਂ ਕਮਲਜੀਤ ਕੌਰ,ਹਰਜੀਤ ਕੌਰ ਅਤੇ ਸੁਮਨਦੀਪ ਕੌਰ ਨੂੰ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਵੱਲੋਂ ਇਹ ਮੁਆਵਜਾ ਰਾਸ਼ੀ ਦਿੱਤੀ ਗਈ।
ਡਾ ਔਲ਼ਖ ਨੇ ਦੱਸਿਆ ਕਿ ਜੇਕਰ ਕਿਸੇ ਦਾ ਪਰਿਵਾਰ ਨਿਯੋਜਨ ਦਾ ਅਪ੍ਰੇਸ਼ਨ ਅਸਫਲ ਹੁੰਦਾ ਹੈ ਤਾਂ ਉਹ ਆਪ੍ਰੇਸ਼ਨ ਅਸਫਲ ਹੋਣ ਤੋਂ 90 ਦਿਨਾਂ ਦੇ ਅੰਦਰ ਆਪਣਾ ਕਲੇਮ ਕਰ ਕੇ ਰਾਸ਼ੀ ਪ੍ਰਾਪਤ ਕਰ ਸਕਦਾ ਹੈ।ਉਹਨਾਂ ਕਿਹਾ ਸਿਹਤ ਵਿਭਾਗ ਹਰ ਇਕ ਵਿਅਕਤੀ ਦੀ ਸਿਹਤ ਪ੍ਰਤੀ ਜਿੰਮੇਵਾਰ ਰੋਲ ਅਦਾ ਕਰ ਰਿਹਾ ਹੈ ਤੇ ਕਰਦਾ ਰਹੇਗਾ।ਪੀੜਤ ਮਰੀਜਾਂ ਨੂੰ ਰਾਸ਼ੀ ਦੇਣ ਮੌਕੇ ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਅਫਸਰ,ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸੀਮਾ ਗੁਪਤਾ ਡੀ.ਐਮ.ਈ.ਓ. ਵੀ ਹਾਜਰ ਸਨ।