ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਲਾਠੀਆਂ ਨਾਲ ਨਿਵਾਜ ਰਹੀ ਹੈ – ਭਰਾਜ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 5 ਜੂਨ 2021
ਬੀਤੇ ਦਿਨੀਂ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰ ਰਹੇ ਕੱਚੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਗਿਆ ਜਿਸ ਦੇ ਰੋਸ ਵਿੱਚ ਆਮ ਆਦਮੀ ਪਾਰਟੀ ਸੰਗਰੂਰ ਦੇ ਯੂਥ ਵਿੰਗ ਵੱਲੋਂ ਜਿਲ੍ਹਾ ਯੂਥ ਪ੍ਰਧਾਨ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਉਨ੍ਹਾਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਪ ਯੂਥ ਦੇ ਜਿਲ੍ਹਾ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਧਿਆਪਕਾਂ ਨਾਲ ਅਜਿਹਾ ਵਿਵਹਾਰ ਕਰਨਾ ਅਤਿ ਨਿੰਦਣਯੋਗ ਹੈ ਅਤੇ ਉਨਾ ਦੀਆਂ ਮੰਗਾਂ ਜਾਇਜ ਹਨ ਅਤੇ ਮੰਨਣੀਆ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨੇ ਚੱਲ ਰਹੇ ਹਨ ਪਰ ਸਿੱਖਿਆ ਮੰਤਰੀ ਵੱਲੋਂ ਕਿਸੇ ਨਾਲ ਵੀ ਗੱਲ ਕਰਨਾ ਸਹੀ ਨਹੀ ਸਮਝਿਆ ਜਾਦਾ ਉਹ ਹਰ ਵਾਰ ਅਧਿਆਪਕਾਂ ਤੇ ਤਸ਼ੱਦਦ ਕਰਵਾਉਦੇ ਹਨ ਅਤੇ ਖੁਦ ਉਨ੍ਹਾਂ ਨੂੰ ਗਾਲ਼ਾਂ ਤੱਕ ਕੱਢ ਦਿੰਦੇ ਹਨ ਜੋ ਕਿ ਅਤਿ ਨਿੰਦਣਯੋਗ ਹੈ।
ਉਨਾ ਕਿਹਾ ਕਿ ਅਧਿਆਪਕਾਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੀਆ ਜਾਣੀਆ ਚਾਹੀਦੀਆ ਹਨ ਕਿਉਂਕਿ ਕੈਪਟਨ ਸਰਕਾਰ ਨੇ ਖੁਦ ਹੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਅਤੇ ਹੁਣ ਜਦ ਆਪਣੇ ਵਿਧਾਇਕਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਸਕਦੇ ਹਨ ਤਾਂ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਕੱਚੇ ਅਧਿਆਪਕਾਂ ਨੂੰ ਪੱਕਾ ਕਿਉ ਨਹੀ ਕਰ ਸਕਦੇ ਧਰਨਿਆ ਤੇ ਬੈਠੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਕਿਉ ਨਹੀ ਦੇ ਸਕਦੇ। ਉਨਾਂ ਕਿਹਾ ਕਿ ਇਹਨਾਂ ਦੇ ਇਨ੍ਹਾਂ ਜੁਲਮਾ ਦਾ ਜਵਾਬ ਇੰਨਾ ਨੂੰ ਜਲਦ ਮਿਲੇਗਾ ਅਤੇ 2022 ਵਿੱਚ ਲੋਕ ਕਾਂਗਰਸ ਨੂੰ ਸੱਤਾ ਵਿੱਚੋਂ ਬਾਹਰ ਦਾ ਰਸਤਾ ਵਿਖਾਉਣਗੇ।
ਇਸ ਮੌਕੇ ਆਪ ਯੂਥ ਆਗੂ ਗੁਰਵਿੰਦਰ ਚੱਠਾ,ਕਰਮਜੀਤ ਕੁਠਾਲਾ,ਪ੍ਰੀਤ ਧੂਰੀ,ਭਿੰਦਾ ਵਿਰਕ,ਗੁਰਪ੍ਰੀਤ ਲਹਿਲ ਕਲਾ,ਜੱਸੂ ਫਰਵਾਲੀ,ਅਵਤਾਰ ਸਿੰਘ,ਜਸ਼ਨ ਚੰਗਾਲ,ਹਰਪ੍ਰੀਤ ਚਹਿਲ,ਨਰਿੰਦਰ ਸੰਗਰੂਰ,ਕਰਮਜੀਤ ਨਾਗੀ,ਸੰਤੋਖ ਸਿੰਘ, ਰਮਨ ਖੱਟੜਾ,ਅਮਰੀਕ ਸਿੰਘ,ਹਰਦੀਪ ਤੂਰ,ਹਰਪ੍ਰੀਤ ਬੱਗੂਆਣਾ,ਹਰਿੰਦਰ ਸ਼ਰਮਾ,ਤੇਜਵਿੰਦਰ ਸਿੰਘ, ਭੀਮ ਸਿੰਘ ਆਦਿ ਆਗੂ ਹਾਜ਼ਰ ਰਹੇ।