ਵਾਤਾਵਰਣ ਨੂੰ ਸ਼ੁੱਧ ਰੱਖਣਾ ਸਮੇਂ ਦੀ ਸਭ ਤੋਂ ਵੱਡੀ ਜਰੂਰਤ – ਓਮ ਪ੍ਰਕਾਸ਼ ਗਾਸੋ
ਹਰਿੰਦਰ ਨਿੱਕਾ , ਬਰਨਾਲਾ , 5 ਜੂਨ 2021
ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਸੱਦੇ ਤੇ ਅੱਜ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ। ਸਕੂਲ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਕੂਲ ਯਗਸ਼ਾਲਾ ਵਿਚ ਹਵਨ ਯੱਗ ਕੀਤਾ ਅਤੇ ਸਕੂਲ ਗਰਾਂਉਡ ਵਿੱਚ ਆਕਸੀਜਨ ਭਰਪੂਰ ਅਮਲਤਾਸ ਦੇ ਪੌਦੇ ਲਗਾਏ । ਇਸ ਮੌਕੇ ਤੇ ਪ੍ਰਸਿੱਧ ਲੇਖਕ, ਵਿਦਵਾਨ ਤੇ ਵਾਤਾਵਰਣ ਪ੍ਰੇਮੀ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ।
ਉਨਾਂ ਨੇ ਸਕੂਲ ਪ੍ਰਬੰਧਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਸਕੂਲ ਪੌਦਿਆਂ ਨਾਲ ਹਰਿਆ ਭਰਿਆ ਪਿਆ ਹੈ , ਇਹ ਵਧਾਈ ਦੇ ਪਾਤਰ ਹਨ। ਪੌਦਿਆਂ ਦੀ ਸੰਭਾਲ ਲਈ ਟ੍ਰੀ- ਗਾਰਡ ਵੀ ਲਗਾਏ ਗਏ। ਸਕੂਲ ਦੇ ਮੁੱਖ ਅਧਿਆਪਕ ਰਾਜਮਹਿੰਦਰ ਨੇ ਦੱਸਿਆ ਕਿ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾਂ ਜੀ ਅਤੇ ਮਹਾਂ ਮੰਤਰੀ ਪ੍ਰੇਮ ਭਾਰਦਵਾਜ ਜੀ ਨੇ ਅੱਜ ਦੇ ਦਿਨ ਆਰੀਆ ਸੰਸਥਾਵਾਂ ਵਿੱਚ ਵਾਤਾਵਰਣ ਦਿਵਸ ਨੂੰ ਸਮਰਪਿਤ ਪੌਦੇ ਲਾਉਣ ਅਤੇ ਹਵਨ ਯੱਗ ਕਰਵਾਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੱਦਾ ਦਿੱਤਾ ਸੀ।
ਇਸੇ ਸੰਦਰਭ ਵਿੱਚ ਅੱਜ ਸਕੂਲ ਵਿੱਚ ਪੌਦੇ ਲਗਾਏ ਗਏ ਤੇ ਹਵਨ ਯੱਗ ਕਰਵਾਇਆ ਗਿਆ। ਉਨਾਂ ਕਿਹਾ ਕਿ ਸਕੂਲ ਵੱਲੋਂ ਹਰ ਸਾਲ ਬੱਚਿਆਂ ਤੋਂ ਕਰੀਬ ਪੰਜ ਸੌ ਪੌਦੇ ਲਗਾਵਾਏ ਜਾਂਦੇ ਹਨ।ਬਰਸਾਤਾਂ ਦੇ ਦਿਨਾਂ ਵਿਚ ਪੌਦੇ ਮੰਗਵਾਕੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤੇ ਬੱਚੇ ਆਪਣੇ ਘਰਾਂ ਜਾਂ ਆਸ ਪਾਸ ਖਾਲੀ ਜਗਹ ਤੇ ਪੌਦੇ ਲਗਾਉਂਦੇ ਹਨ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਹਨ। ਇਸ ਮੌਕੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਡਾਕਟਰ ਸੂਰੀਆ ਕਾਂਤ ਸ਼ੋਰੀ, ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ ,ਸਕੱਤਰ ਭਾਰਤ ਮੋਦੀ ,ਉਪ ਪ੍ਰਧਾਨ ਸੰਜੀਵ ਸ਼ੋਰੀ , ਸੁੱਖਮਿੰਹਦਰ ਸੰਧੂ, ਨੀਲ ਕਮਲ , ਜਰਨਲਿਸਟ ਐਸੋ.ਦੇ ਪ੍ਰਧਾਨ ਰਜਿੰਦਰ ਬਰਾੜ , ਸਕੱਤਰ ਹਰਿੰਦਰ ਪਾਲ , ਪ੍ਰੈਸ ਕਲੱਬ ਦੇ ਖਜਾਨਚੀ ਕਰਨਪ੍ਰੀਤ ਧੰਦਰਾਲ , ਵਾਤਾਵਰਣ ਪ੍ਰੇਮੀ ਸੰਗੀਤ ਸ਼ਰਮਾ,ਅਧਿਆਪਕ ਚਰਨਜੀਤ ਸ਼ਰਮਾ ਪ੍ਰਵੀਨ ਕੁਮਾਰ ,ਰੂਬੀ ਸਿੰਗਲਾ , ਰੀਨਾ ਰਾਣੀ ,ਰਵਨੀਤ ਕੌਰ ਆਦਿ ਵੀ ਸ਼ਾਮਲ ਹੋਏ।