ਵਾਤਾਵਰਣ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁਖ ਲੋੜ – ਸ਼ਿਵਦਰਸ਼ਨ ਕੁਮਾਰ ਸ਼ਰਮਾ
ਹਰਿੰਦਰ ਨਿੱਕਾ , ਬਰਨਾਲਾ 5 ਜੂਨ 2021
ਸਥਾਨਕ ਐਸ ਐਸ ਡੀ ਕਾਲਜ ਬਰਨਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਸ ਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਦਾ ਵਿਸ਼ਵ ਵਾਤਾਵਰਨ ਦਾ ਥੀਮ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਹੈ ਅਤੇ ਇਹ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਬਾਰੇ ਸੰਯੁਕਤ ਰਾਸ਼ਟਰ ਦੇ ਦਹਾਕੇ ਦੀ ਸ਼ੁਰੂਆਤ ਹਰੇ ਭਰੇ ਸ਼ਹਿਰਾਂ ਬਾਗਾਂ ਨੂੰ ਮੁੜ ਬਣਾਉਣਾ ਭੋਜਨ ਬਦਲਣਾ ਜਾਂ ਦਰਿਆਵਾਂ ਅਤੇ ਤੱਤਾਂ ਦੀ ਵਿਸ਼ਵ ਵਾਤਾਵਰਨ ਮਨਾਉਣ ਦੀ ਲੋੜ ਉਸ ਸਮੇਂ ਪਈ ਜਦੋਂ ਚਾਰ ਚੁਫੇਰਿਓਂ ਹਵਾ ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵਧਣ ਲੱਗਾ । ਉਨ੍ਹਾਂ ਕਿਹਾ ਕਿ ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਏ ਹਨ, ਜਿਸ ਨੂੰ ਰੁੱਖ ਲਗਾਓ ਆਕਸੀਜਨ ਬਚਾਓ ਨੂੰ ਸਮਰਪਿਤ ਕੀਤਾ ਗਿਆ ਹੈ ।
ਸੈਮੀਨਾਰ ਵਿਚ ਪਹੁੰਚੇ ਮੁੱਖ ਬੁਲਾਰੇ ਦਵਿੰਦਰ ਸਿੰਘ ਬੀਹਲਾ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕੁਦਰਤ ਨੇ ਸਾਨੂੰ ਅਣਮੁੱਲਾ ਜੀਵਨ ਦਿੱਤਾ ਹੈ ਇਸ ਲਈ ਸਮੇਂ ਦੀ ਲੋੜ ਹੈ ਕਿਸੇ ਆਪਣੇ ਹਵਾ ਪਾਣੀ ਧਰਤੀ ਨੂੰ ਬਚਾਈਏ ਅਤੇ ਆਪਣੀ ਜੀਵਨ ਨੂੰ ਬਚਾਈਏ ।
ਐਸ ਡੀ ਸਭਾ ਬਰਨਾਲਾ ਦੇ ਸਰਪ੍ਰਸਤ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਕਹਾਵਤ ਹੈ ਕਿ ਜੇਕਰ ਤੁਸੀਂ ਕੁਦਰਤ ਨਾਲ ਪਿਆਰ ਕਰੋਗੇ ਤਾਂ ਉਹ ਆਪਣੇ ਅਨੰਤ ਵਸੀਲਿਆਂ ਰਾਹੀਂ ਤੁਹਾਡੀ ਰੱਖਿਆ ਕਰੇਗੀ । ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਚ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਹੈ ਅਤੇ ਉਸ ਦੇ ਵਸੀਲਿਆਂ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਸ਼ਿਵ ਸਿੰਗਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਵਿਸ਼ਵ ਦੇ ਵਾਤਾਵਰਨ ਮਾਹਿਰ ਕੁਦਰਤ ਦੇ ਸੰਦੇਸ਼ ਵਜੋਂ ਦੇਖ ਰਹੇ ਹਨ , ਇਸ ਸਮੇਂ ਦੀ ਮੰਗ ਹੈ ਕਿ ਜ਼ਿਆਦਾ ਦਰੱਖਤ ਲਗਾਏ ਜਾਣ, ਪੌਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ ਅਤੇ ਮੋਟਰ ਗੱਡੀਆਂ ਪੈਟਰੋਲ ਡੀਜ਼ਲ ਰਹਿਤ ਕੀਤੀਆਂ ਜਾਣ ।
ਇਸ ਮੌਕੇ ਡਾ ਵਿਜੈ , ਸਰਪੰਚ ਗੁਰਦਰਸ਼ਨ ਬਰਾੜ, ਵਿਵੇਕ ਸਿਦਵਾਨੀ ,ਵਿਜੈ ਕੁਮਾਰ ਗਰਗ, ਪ੍ਰਵੀਨ ਸਿੰਗਲਾ , ਐਡਵੋਕੇਟ ਲੋਕੇਸ਼ਵਰ , ਸੁਰਿੰਦਰ ਮਿੱਤਲ, ਮਹੇਸ਼ ਗੋਇਲ , ਜਤਿੰਦਰ ਪ੍ਰਭਾਤ ਗੈਸ ਵਾਲੇ , ਸੁਰੇਸ਼ ਥਾਪਰ , ਐਡਵੋਕੇਟ ਕੁਲਵੰਤ ਰਾਏ ਗੋਇਲ , ਅਨਿਲ ਬਾਂਸਲ ਨਾਣਾ, ਜਤਿੰਦਰ ਜਿੰਮੀ, ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ ਭਾਰਤ ਭੂਸ਼ਣ , ਡੀਨ ਅਕਾਦਮਿਕ ਪ੍ਰੋ ਨੀਰਜ ਸ਼ਰਮਾ , ਕੋਆਰਡੀਨੇਟਰ ਪ੍ਰੋ ਮਨੀਸ਼ ਦੱਤ ਸ਼ਰਮਾ , ਪ੍ਰੋ ਦਲਵੀਰ ਕੌਰ , ਪ੍ਰੋ ਰਜਵੰਤ ਕੌਰ , ਪ੍ਰੋ ਕਿਰਨਦੀਪ ਕੌਰ, ਪ੍ਰੋ ਵਿਕਰਮਜੀਤ , ਪ੍ਰੋ ਸੀਮਾ ਸ਼ਰਮਾ, ਪ੍ਰੋ ਨਵਦੀਪ ਕੌਰ ਅਤੇ ਕਲਰਕ ਪ੍ਰਵੇਸ਼ ਕੁਮਾਰ ਸਮੇਤ ਸਮੂਹ ਸਟਾਫ ਵੀ ਹਾਜ਼ਰ ਸੀ ।