ਸੰਗਰੂਰ ਨਿਵਾਸੀ ਕਰੋਨਾ ਨਿਯਮਾਂ ਨੂੰ ਆਪਣੀ ਜਿੰਦਗੀ ਵਿੱਚ ਪਾਲਣ ਕਰਨ – ਰਾਮਵੀਰ
ਹਰਪ੍ਰੀਤ ਕੌਰ , ਸੰਗਰੂਰ 9 ਮਈ 2021
ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਬਲਾਕਾਂ ਵਿਚ ਕੋਰੋਨਾ ਲਾਗ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਨਾਲ 632 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚੋਂ 183 ਨਵੇਂ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤਕ 13362 ਕੋਰੋਨਾ ਲਾਗ ਦੀ ਮਾਮਲੇ ਸਾਹਮਣੇ ਆਏ ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ 29, ਮਲੇਰਕੋਟਲਾ ਵਿੱਚ 17, ਧੂਰੀ ਵਿੱਚ 7 , ਸੁਨਾਮ ਵਿੱਚ 9 , ਕੋਹਰੀਆ ਵਿੱਚ 20, ਭਵਾਨੀਗੜ੍ਹ ਵਿੱਚ 10, ਲੌਂਗੋਵਾਲ ਵਿੱਚ 24, ਅਮਰਗਡ੍ਹ ਵਿਚ 14, ਮੂਨਕ ਵਿੱਚ 21, ਸ਼ੇਰਪੁਰ ਵਿੱਚ 13, ਫਤਹਿਗੜ੍ਹ ਪੰਜਗਰਾਈਆਂ ਵਿੱਚ 8ਅਤੇ ਅਹਿਮਦਗਡ੍ਹ ਵਿਚ 11 ਨਵੇਂ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹੇ ਵਿਚ ਕੁਲ ਸਰਗਰਮ ਕੇਸ 1845 ਹੋ ਗਏ ਹਨ । ਜਦਕਿ ਲੜੀਵਾਰ ਸੰਗਰੂਰ ਵਿੱਚ 238, ਮਲੇਰਕੋਟਲਾ ਚ 112, ਧੂਰੀ ਵਿਚ 105 , ਸੁਨਾਮ ਵਿੱਚ 180, ਕੋਹਰੀਆ ਵਿੱਚ 218, ਭਵਾਨੀਗੜ੍ਹ ਵਿੱਚ 125, ਲੌਂਗੋਵਾਲ ਵਿੱਚ 221, ‘ਅਮਰਗੜ੍ਹ ਵਿਚ 91, ਮੂਨਕ ਵਿੱਚ 193, ਸ਼ੇਰਪੁਰ 179, ਫਤਿਹਗੜ੍ਹ ਪੰਜਗਰਾਈਆਂ ਵਿਚ 137, ਅਹਿਮਦਗੜ੍ਹ ਵਿਚ 46 ਕੁੱਲ ਸਰਗਰਮ ਮਾਮਲੇ ਹਨ । ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਦੀ ਜ਼ਿਲ੍ਹੇ ਵਿੱਚ ਪਹਿਲਾਂ ਨਾਲੋਂ ਕੋਰੂਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ । ਪਰ ਸਾਨੂੰ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਆਪਸ ਵਿਚ ਸਹਿਯੋਗ ਕਰਨ ਦੀ ਪੂਰੀ ਲੋੜ ਹੈ । ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ।