ਕਿਸਾਨੀ ਅੰਦੋਲਨ ਵਿਚ ਔਰਤਾਂ ਦੀ ਅਹਿਮ ਭੁਮਿਕਾ – ਜਗਰੂਪ ਕੌਰ
ਪਰਦੀਪ ਕਸਬਾ, ਬਰਨਾਲਾ , 22 ਮਈ 2021
26 ਮਈ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਜੁਟੀਆਂ ਕਿਸਾਨ ਔਰਤਾਂ ਨੇ ਮੂੰਮ 22 ਮਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਨ ਅਧਾਰ ਲਗਾਤਾਰ ਵਧ ਰਿਹਾ ਹੈ। ਜਥੇਬੰਦੀ ਦੀ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਜਥੇਬੰਦੀ ਦਾ ਅਹਿਮ ਅੰਗ ਬਨਾਉਣ ਦੀ ਨੀਤੀ ਤਹਿਤ ਪਿੰਡ ਮੂੰਮ ਵਿਖੇ ਔਰਤ ਇਕਾਈ ਦੀ ਚੋਣ ਕੀਤੀ ਗਈ ਪਿੰਡ ਇਕਾਈ ਮੂੰਮ ਦੀ ਚੋਣ ਵਿੱਚ ਦਿਆ ਵੰਤੀ ਪਤਨੀ ਬਾਬੂ ਰਾਮ ਪ੍ਰਧਾਨ ਅਤੇ ਜਗਰੂਪ ਕੌਰ ਪਤਨੀ ਸੁਰਜੀਤ ਸਿੰਘ ਗਿਆਨੀ ਮੀਤ ਪ੍ਰਧਾਨ ਚੁਣੀਆਂ ਗਈਆਂ।
ਇਸ ਦੇ ਨਾਲ ਹੀ 25 ਮੈਂਬਰੀ ਔਰਤ ਆਗੂ ਕਮੇਟੀ ਦੀ ਚੋਣ ਕੀਤੀ ਗਈ।ਇਸ ਸਮੇਂ ਇਕੱਤਰ ਹੋਈਆਂ ਵੱਡੀ ਗਿਣਤੀ ਵਿੱਚ ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਣ ਲਈ ਮੋਦੀ ਹਕੂਮਤ ਵੱਲੋਂ ਤਿੰਨ ਬਿਲ ਲਿਆਂਦੇ ਗਏ ਹਨ।ਇਨ੍ਹਾਂ ਬਿਲਾਂ ਨੂੰ ਲਿਆਉਣ ਪਿੱਛੇ ਸਾਜਿਸ਼ ਕੌਮਾਂਤਰੀ ਲੁਟੇਰੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀ ਹੈ ਜੋ ਭਾਰਤੀ ਹਾਕਮਾਂ ਰਾਹੀਂ ਚੰਦ ਕੁ ਉੱਚ ਅਮੀਰ ਘਰਾਣਿਆਂ ਦੇ ਮੁਨਾਫਿਆਂ ਲਈ ਲਿਆਂਦੇ ਗਏ ਹਨ। ਇਸੇ ਕਰਕੇ ਹੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹ ਕਾਨੂੰਨ ਉਸ ਸਮੇਂ ਮੋਦੀ ਸਰਕਾਰ ਲੈਕੇ ਆਈ ਜਦ ਸਮੁੱਚੀ ਭਾਰਤੀ ਵਸੋਂ ਕਰੋਨਾ ਦੀ ਦਹਿਸ਼ਤ ਪਾਕੇ ਘਰਾਂ ਅੰਦਰ ਕੈਦ ਕੀਤਾ ਹੋਇਆ ਸੀ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਡੇਰੇ ਖਤਰੇ ਨੂੰ ਭਾਪਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੂੰਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸੰਘਰਸ਼ ਨੂੰ ਵਿਆਪਕ ਬਣਾਇਆ।
ਹੁਣ ਇਹ ਮੁਲਕ ਪੱਧਰੀਆਂ 472 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਉੱਸਰ ਗਿਆ ਹੈ। ਇਸ ਮੋਰਚੇ ਨੇ ਦਿੱਲੀ ਨੂਮ ਚਾਰੇ ਪਾਸਿਆਂ ਤੋਂ ਢਾਈ ਮਹੀਨੇ ਦੇ ਵਧੇਰੇ ਸਮੇਂ ਤੋਂ ਘੇਰਕੇ ਵਕਤ ਪਾਇਆ ਹੋਇਆ ਹੈ। ਇਸ ਸੰਘਰਸ਼ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਕਿਸਾਨ ਔਰਤਾਂ ਅਹਿਮ ਫਰਜ ਨਿਭਾ ਰਹੀਆਂ ਹਨ।ਆਗੂਆਂ ਕਿਹਾ ਕਿ ਅੱਜ ਸਾਡੀ ਜਥੇਬੰਦੀ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਔਰਤਾਂ ਖੁਦ ਜਥੇਬੰਦ ਹੋਕੇ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝਣ ਲਈ ਅੱਗੇ ਆਈਆਂ ਹਨ। ਅਜਿਹਾ ਹੋਣ ਨਾਲ ਜਥੇਬੰਦੀ ਦੀ ਤਾਕਤ ਦੂਣ ਸਵਾਈ ਹੋਈ ਹੈ। ਅਜਿਹੀ ਜਥੇਬੰਦ ਹੋਕੇ ਵਧਦੀ ਤਾਕਤ ਹੀ ਕਿਸਾਨ/ਲੋਕਾਈ ਦੀ ਦੁਸ਼ਮਣ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗੀ।
ਇਸ ਸਮੇਂ ਕਮੇਟੀ ਮੈਂਬਰਾਂ ਵਜੋਂ ਕਿਰਪਾਲ ਕੌਰ, ਮਨਜੀਤ ਕੌਰ,ਸੁਰਜੀਤ ਕੌਰ,ਦਰਸ਼ਨ ਕੌਰ,ਅਮਰਜੀਤ ਕੌਰ,ਬਲਲਜੀਤ ਕੌਰ,ਰਜਿੰਦਰ ਕੌਰ,ਰਣਜੀਤ ਕੌਰ,ਜਸਵੀਰ ਕੌਰ,ਸਵਰਨਜੀਤ ਕੌਰ,ਜਗਸੀਰ ਕੌਰ,ਬੀਬੀ ਕੌਰ,ਹਰਬੰਸ ਕੌਰ,ਮਲਕੀਤ ਕੌਰ,ਲਖਬੀਰ ਕੌਰ,ਸੁਰਜੀਤ ਕੌਰ ਦੀ ਚੋਣ ਹੋਈ। ਇਸ ਸਮੇਂ ਆਗੂਆਂ ਜਗਤਾਰ ਸਿੰਘ ਮੂੰਮ, ਬਲਵੀਰ ਸਿੰਘ, ਜਗਦੀਪ ਸਿੰਘ ਜੱਗਾ, ਭਿੰਦਰ ਸਿੰਘ ਭਿੰਦਾ,ਗੁਰਮੇਲ ਸਿੰਘ ਫੌਜੀ ਆਦਿ ਕਿਸਾਨ ਆਗੂਆਂ ਨੇ ਸਾਂਝੇ ਕਿਸਾਨ ਸੰਘਰਸ਼ ਦੇ ਅਗਲੇ ਪੜਾਅ 26 ਮਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ ਤੇ ਚਲਦੇ ਕਿਸਾਨ/ਲੋਕ ਸੰਘਰਸ਼ ਦੇ 6 ਮਹੀਨੇ ਅਤੇ ਮੋਦੀ ਹਕੂਮਤ ਦੇ 7 ਸਾਲ ਪੂਰੇ ਹੋਣ ਤੇ ਪੂਰੇ ਮੁਲਕ ਅੰਦਰ ਕਾਲੇ ਝੰਡੇ ਲਹਿਰਾਉਣ, ਕਾਲੇ ਕਾਨੂੰਨਾਂ ਦੇ ਪੁਤਲੇ ਫੂਕਣ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਜੋਰਦਾਰ ਅਪੀਲ