ਆਖਿਰ 16 ਦਿਨ ਬਾਅਦ ਖੁੱਲ੍ਹ ਹੀ ਗਿਆ ਨਗਰ ਕੌਂਸਲ ਬਰਨਾਲਾ ਦੀ ਇਨੋਵਾ ਗੱਡੀ ਦਾ ਭੇਦ,

Advertisement
Spread information

ਕੌਂਸਲ ਦੇ ਮੀਤ ਪ੍ਰਧਾਨ ਨੀਟਾ ਨੇ ਕਿਹਾ, ਜਿਹੜੇ ਰੌਲਾ ਪਾਉਂਂਦੇ ਨੇ, ਗੱਡੀ ਦੇਣ ਵਾਲੇ ਮਤੇ ਤੇ ਉਨਾਂ ਦੇ ਆਪਣੇ ਵੀ ਦਸਤਖਤ 

ਮਹੇਸ਼ ਲੋਟਾ ਦਾ ਪਲਟਵਾਰ, ਜੇ ਮੈਂ ਮਤਾ ਪਾਇਆ ਹੁੰਦਾ ਤਾਂ ਫਿਰ ਚੁੱਪ ਹੀ ਰਹਿਣਾ ਸੀ ,

ਇੱਕ ਨਵਾਂ ਹੋਰ ਖੁਲਾਸਾ, ਮੀਟਿੰਗਾਂ ਦੀ ਪ੍ਰੋਸੀਡਿੰਗ ਮੌਕੇ ਤੇ ਨਹੀਂ , ਬਾਅਦ ‘ਚ ਲਿਖਦੇ ਨੇ ਕੌਂਸਲ ਅਧਿਕਾਰੀ , ਕੌਂਸਲਰਾਂ ਤੋਂ ਕਰਵਾਉਂਦੇ ਖਾਲੀ ਪ੍ਰੋਸੀਡਿੰਗ ਦੇ ਦਸਤਖਤ !


ਹਰਿੰਦਰ ਨਿੱਕਾ , ਬਰਨਾਲਾ 21 ਮਈ 2021

    ਨਗਰ ਕੌਂਸਲ ਦੁਆਰਾ ਮਾਰਚ 2019 ਨੂੰ ਖਰੀਦੀ ਇਨੋਵਾ ਗੱਡੀ ਦਾ ਮਾਮਲੇ ਵਿੱਚ ਹਰ ਦਿਨ ਨਵੇਂ ਤੋਂ ਨਵੇਂ ਖੁਲਾਸੇ ਤਾਂ ਹੋ ਹੀ ਰਹੇ ਹਨ । ਉਪਰੋਂ ਕਾਂਗਰਸੀਆਂ ਦੀ ਧੜੇਬੰਦੀ ਵੀ ਖੁੱਲ੍ਹ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਬਰਨਾਲਾ  ਟੂਡੇ ਵੱਲੋਂ 5 ਮਈ ਨੂੰ ਨਗਰ ਕੌਂਸਲ ਦੀ ਇਨੋਵਾ ਗੱਡੀ ਦੇ ਸਬੰਧ ਵਿੱਚ ਖੁਲਾਸਾ ਕਰਨ ਤੋਂ 16 ਦਿਨ ਬਾਅਦ ਆਖਿਰ ਨਗਰ ਕੌਂਸਲ ਬਰਨਾਲਾ ਦੀ ਇਨੋਵਾ ਗੱਡੀ ਦਾ ਭੇਦ ਖੁੱਲ੍ਹ ਹੀ ਗਿਆ ਹੈ। ਬੁਝਾਰਤ ਬਣੀ, ਗੱਡੀ ਦਾ ਇਹ ਭੇਦ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਖੁਦ ਹੀ ਖੋਲ੍ਹ ਕੇ ਤੱਥਾਂ ਸਮੇਤ ਹੈਰਾਨੀਜਨਕ ਖੁਲਾਸਾ ਕਰ ਦਿੱਤਾ ਹੈ। ਨਗਰ ਸੁਧਾਰ ਟਰੱਸਟ ਦੇ ਦਫਤਰ ਵਿੱਚ ਨੀਟਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕੌਂਸਲ ਦੀ ਪ੍ਰੋਸੀਡਿੰਗ ਦੀ ਕਾਪੀਆਂ ਪੇਸ਼ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਇਨੋਵਾ ਗੱਡੀ ਬਾਰੇ ਮੀਡੀਆ ਵਿੱਚ ਕਾਫੀ ਮੁੱਦਾ ਉਠਾਇਆ, ਪਰੰਤੂ ਹਕੀਕਤ ਇਹ ਹੈ ਕਿ ਇਨੋਵਾਂ ਗੱਡੀ ਬਾਰੇ ਰੌਲਾ ਪਾਉਣ ਅਤੇ ਆਰਟੀਆਈ ਤਹਿਤ ਕਮੇਟੀ ਤੋਂ ਸੂਚਨਾ ਮੰਗਣ ਵਾਲੇ ਲੋਟਾ ਦੇ ਆਪਣੇ ਦਸਤਖਤ ਵੀ ਇਨੋਵਾ ਗੱਡੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਨੂੰ ਲੈ ਕੇ ਦੇਣ ਦੇ ਮਤੇ ਤੇ ਕੀਤੇ ਹੋਏ ਹਨ। ਇਸ ਲਈ ਹੁਣ ਉਨਾਂ ਕੋਲ ਇਸ ਦੀ ਖਰੀਦ ਬਾਰੇ ਬੋਲਣ ਦਾ ਕੋਈ ਨੈਤਿਕ ਹੱਕ ਹੀ ਨਹੀਂ ਹੈ। ਜੇਕਰ ਉਨਾਂ ਨੇ ਗੱਡੀ ਦਾ ਵਿਰੋਧ ਹੀ ਕਰਨਾ ਸੀ ਤਾਂ ਉਹ ਗੱਡੀ ਖਰੀਦਣ ਸਬੰਧੀ ਹੋਈ ਹਾਊਸ ਦੀ ਮੀਟਿੰਗ ਵਿੱਚ ਵਿਰੋਧ ਕਰਦੇ। , ਜਿਹੜੇ ਹੁਣ ਰੌਲਾ ਪਾਉਂਂਦੇ ਨੇ, ਗੱਡੀ ਦੇਣ ਵਾਲੇ ਮਤੇ ਤੇ ਉਨਾਂ ਦੇ ਆਪਣੇ ਵੀ ਦਸਤਖਤ ਹਨ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਮੰਨਿਆ ਕਿ ਵਿਵਾਦਤ ਇਨੋਵਾ ਗੱਡੀ ਤੋਂ ਪਹਿਲਾਂ ਕਦੇ ਵੀ ਕੌਂਸਲ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਗੱਡੀ ਨਹੀਂ ਭੇਜੀ ਗਈ, ਕਿਉਂਕਿ ਉਨਾਂ ਨੂੰ ਵੀ ਪੰਜ ਸਾਲ ਕੌਂਸਲ ਦੇ ਪ੍ਰਧਾਨ ਦੇ ਤੌਰ ਦੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਵਿਭਾਗ ਦੇ ਅਧਿਕਾਰੀ ਸਰਕਾਰੀ ਕੰਮ ਕਾਜ਼ ਲਈ ਗੱਡੀਆਂ ਤਾਂ ਕਹਿੰਦੇ ਰਹਿੰਦੇ ਹਨ, ਪਰੰਤੂ ਬਰਨਾਲਾ ਵਰਗੀਆਂ ਛੋਟੀਆਂ ਨਗਰ ਕੌਂਸਲਾਂ ਤੋਂ ਨਹੀਂ, ਬਲਕਿ ਕਾਰਪੋਰੇਸ਼ਨਾਂ ਤੋਂ ਗੱਡੀਆਂ ਲੈਂਦੇ ਹਨ। ਬਰਨਾਲਾ ਵਰਗੀ ਕੌਂਸਲ ਤੋਂ ਤਾਂ ਆਪਣੇ ਖਰਚੇ ਮਸਾਂ ਪੂਰੇ ਹੁੰਦੇ ਹਨ। 

ਮਹੇਸ਼ ਲੋਟਾ ਦਾ ਪਲਟਵਾਰ, ਜੇ ਮੈਂ ਮਤਾ ਪਾਇਆ ਹੁੰਦਾ ਤਾਂ ਫਿਰ ਹੁਣ ਵੀ ਚੁੱਪ ਹੀ ਰਹਿਣਾ ਸੀ 

     ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਮੀਤ ਪ੍ਰਧਾਨ ਨਰਿੰਦਰ ਗਰਗ ਵੱਲੋਂ ਉਨਾਂ ਤੇ ਇਨੋਵਾ ਗੱਡੀ ਸਬੰਧੀ ਲਗਾਏ ਦੋਸ਼ਾਂ ਦੇ ਜੁਆਬ ਵਿੱਚ ਨੀਟਾ ਤੇ ਪਲਟਵਾਰ ਕਰਦਿਆਂ ਕਿਹਾ ਕਿ ਜੇ ਮੈ ਇਨੋਵਾ ਗੱਡੀ ਲੈਣ ਸਬੰਧੀ ਮਤਾ ਪਾਇਆ ਹੁੰਦਾ ਤਾਂ ਫਿਰ ਹੁਣ ਵੀ ਮੈਂ ਚੁੱਪ ਹੀ ਰਹਿੰਦਾ। ਉਨਾਂ ਨੀਟਾ ਵੱਲੋਂ ਮੀਡੀਆ ਨੂੰ ਦਿੱਤੇ ਦਸਤਾਵੇਜਾਂ ਉੱਪਰ ਹੋਏ ਆਪਣੇ ਦਸਤਖਤਾਂ ਨੂੰ ਤਾਂ ਮੰਨਿਆ। ਉਲਟਾ ਇੱਕ ਹੋਰ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ ,ਮੈਨੂੰ ਲਗਾਤਾਰ 4 ਵਾਰ ਨਗਰ ਕੌਂਸਲ ਦੇ ਹਾਊਸ ਦਾ ਮੈਂਬਰ ਰਹਿਣ ਦਾ ਮੌਕਾ ਮਿਲਿਆ ਹੈ। ਨਗਰ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰੋਸੀਡਿੰਗ ਕਦੇ ਵੀ ਮੌਕੇ ਤੇ ਨਹੀਂ ਲਿਖੀ ਜਾਂਦੀ, ਸਗੋਂ ਕੌਂਸਲ ਅਧਿਕਾਰੀ ਬਾਅਦ ‘ਚ ਪ੍ਰੋਸੀਡਿੰਗ ਹਨ। ਜਿਸ ਦੀ ਕਾਰਵਾਈ ਦੀ ਰਿਪੋਰਟ ਵੀ ਕੌਂਸਲਰਾਂ ਨੂੰ ਕਦੇ ਨਹੀਂ ਭੇਜੀ ਜਾਂਦੀ। ਸਗੋਂ ਅਗਲੀ ਮੀਟਿੰਗ ਵਿੱਚ ਕੌਂਸਲ ਅਧਿਕਾਰੀ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਕਨਫਰਮੇਸ਼ਨ ਤੇ ਦਸਤਖਤ ਕਰਵਾ ਲੈਂਦੇ ਹਨ।

ਕੌਂਸਲ ਅਧਿਕਾਰੀ, ਕੌਂਸਲਰਾਂ ਤੋਂ ਕਰਵਾਉਂਦੇ ਹਨ ਖਾਲੀ ਪ੍ਰੋਸੀਡਿੰਗ ਦੇ ਦਸਤਖਤ !

Advertisement

          ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਹਾਊਸ ਦੀ ਮੀਟਿੰਗ ਦੌਰਾਨ ਕੌਂਸਲ ਅਧਿਕਾਰੀ, ਕੌਂਸਲਰਾਂ ਤੋਂ ਖਾਲੀ ਪ੍ਰੋਸੀਡਿੰਗ ਤੇ ਹੀ ਦਸਤਖਤ ਕਰਵਾਉਂਦੇ ਹਨ। ਇਹ ਸਾਰੇ ਕੌਸਲਰ ਜਾਣਦੇ ਹਨ। ਉਨਾਂ ਕਿਹਾ ਕਿ ਇਸ ਦਾ ਸਬੂਤ ਨੀਟਾ ਵੱਲੋਂ ਪੇਸ਼ ਕੀਤੀ ਪ੍ਰੋਸੀਡਿੰਗ ਤੋਂ ਵੀ ਸਾਫ ਹੋ ਜਾਂਦਾ ਹੈ। ਉਨਾਂ ਕਿਹਾ ਕਿ ਮਤਾ ਰਜਿਸਟਰ ਦੀ ਕਾਪੀ ਤੇ 3 ਲਾਈਨਾ ਛੱਡ ਕੇ ਹੀ ਕੌਸਲਰਾਂ ਦੇ ਦਸਤਖਤ ਕੀਤੇ ਗਏ ਹਨ। ਲੋਟਾ ਨੇ ਕਿਹਾ ਕਿ ਕੌਂਸਲਰ ਖਾਲੀ ਪ੍ਰੋਸੀਡਿੰਗ ਤੇ ਦਸਤਖਤ , ਸਿਰਫ ਅਧਿਕਾਰੀਆਂ ਦੇ ਗੁੱਡ ਫੇਥ ਤੇ ਹੀ ਕਰਦੇ ਹਨ। ਹੋ ਸਕਦਾ ਹੈ ਉਦੋਂ ਦੇ ਅਧਿਕਾਰੀਆਂ ਨੇ ਪ੍ਰੋਸੀਡਿੰਗ ਲਿਖਣ ਸਮੇਂ ਇਨੋਵਾ ਗੱਡੀ ਤਾ ਮਤਾ ਲਿਖ ਦਿੱਤਾ ਹੋਵੇ ਤੇ ਬਾਅਦ ਵਿੱਚ ਕਨਫਰਮੇਸ਼ਨ ਕਰਵਾਉਣ ਦੇ ਦਸਤਖਤ ਕਰਵਾ ਲਏ ਹੋਣ। ਲੋਟਾ ਨੇ ਕਿਹਾ ਕਿ ਜੇਕਰ ਮੈਨੂੰ ਇਨੋਵਾ ਗੱਡੀ ਵਿਭਾਗ ਦੇ ਅਧਿਕਾਰੀ ਨੂੰ ਦਿੱਤੇ ਹੋਣ ਬਾਰੇ ਜਾਣਕਾਰੀ ਹੁੰਦੀ ਤਾਂ ਫਿਰ ਮੈਂ ਹੁਣ ਗੱਡੀ ਬਾਰੇ ਜਾਣਕਾਰੀ ਲੈਣ ਬਾਰੇ ਆਰਟੀਆਈ ਰਾਹੀਂ ਕੌਂਸਲ ਅਧਿਕਾਰੀਆਂ ਤੋਂ ਸੂਚਨਾ ਕਿਉਂ ਮੰਗਦਾ। 

 

Advertisement
Advertisement
Advertisement
Advertisement
Advertisement
error: Content is protected !!