* ਬੀਡੀਪੀਓ ਭੂਸ਼ਨ ਕੁਮਾਰ ਦੀ ਅਗਵਾਈ ਚ,ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੂੰ ਮਿਲਿਆ ਵਫਦ
– ਸਰਪੰਚ ਦੇ ਪੁੱਤ ਤੇ ਥਾਣਾ ਸਹਿਣਾ ਵਿਖੇ ਕੇਸ ਦਰਜ
ਬੀਟੀਐਨ, ਬਰਨਾਲਾ 2 ਅਪ੍ਰੈਲ 2020
ਕੋਰੋਨਾ ਸਬੰਧੀ ਲਿਸਟਾਂ ਤਿਆਰ ਕਰ ਰਹੇ ਪੰਚਾਇਤ ਸਕੱਤਰ ਜਗਦੇਵ ਸਿੰਘ ਦੇ ਸ਼ਹਿਣਾ ਦੇ ਸਰਪੰਚ ਦੇ ਬੇਟੇ ਨੇ ਕਿਸੇ ਗੱਲ ਤੋਂ ਹੋਈ ਤਕਰਾਰ ਤੋਂ ਬਾਅਦ ਪੰਚਾਇਤ ਸਕੱਤਰ ਦੇ ਥੱਪੜ ਮਾਰ ਕੇ ਉਸਦੀ ਡਿਊਟੀ ਵਿੱਚ ਅੜਿੱਕਾ ਡਾਹਿਆ। ਡੀਸੀ ਬਰਨਾਲਾ ਨੂੰ ਪੰਚਾਇਤ ਸਕੱਤਰ ਨੇ ਕੀਤੀ ਸਿਕਾਇਤ ਚ, ਦੋਸ਼ ਲਾਇਆ ਕਿ ਸਰਪੰਚ ਕੇਹਰ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਉਸਦੀ ਮਾਰਕੁੱਟ ਕੀਤੀ ,ਗਾਲੀ ਗਲੋਚ ਕੀਤਾ, ਪੱਗ ਲਾਹ ਦਿੱਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਇਸ ਤਰਾਂ ਦੋਸ਼ੀ ਨੇ ਉਸਦੀ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਇਆ। ਥਾਣਾ ਸ਼ਹਿਣਾ ਦੇ ਐਸ ਐਚ ਉ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧੀ ਡੀਸੀ ਵੱਲੋਂ ਭੇਜੇ ਪੱਤਰ ਦੇ ਆਧਾਰ ਤੇ ਦੋਸ਼ੀ ਦੇ ਵਿਰੁੱਧ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੂਰੂ ਕਰ ਦਿੱਤੀ ਹੈ,ਜਲਦ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਮੁਲਾਜਮ ਡਿਫੈਂਸ ਕਮੇਟੀ ਵਲੋਂ ਨਿਖੇਧੀ ਕਮੇਟੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ , ਨਛੱਤਰ ਸਿੰਘ ਭਾਈ ਰੂਪਾ, ਗੁਰਮੀਤ ਸਿੰਘ ਸੁਖਪੁਰ, ਤਰਸੇਮ ਭੱਠਲ ਤੇ ਚੈਂਚਲ ਸਿੰਘ ਜੇ ਈ ਨੇ ਘਟਨਾ ਦੀ ਤਿੱਖੇ ਸ਼ਬਦਾਂ ਚ, ਨਿੰਦਿਆ ਕੀਤੀ।