ਐਸ.ਐਸ.ਪੀ. ਸੰਦੀਪ ਗੋਇਲ ਨੇ ਕੈਮਿਸਟਾਂ ਨੂੰ ਕੋਰੋਨਾ ਕਾਲ ‘ਚ ਲੋਕਾਂ ਪ੍ਰਤੀ ਬਣਦੀ ਜਿੰਮੇਵਾਰੀ ਦਾ ਕਰਾਇਆ ਅਹਿਸਾਸ

Advertisement
Spread information

ਸਾਨੂੰ ਸਭ ਨੂੰ  ਇਕ ਦੂਜੇ ਨੂੰ  ਸਹਿਯੋਗ ਕਰਨਾ ਚਾਹੀਦੈ, ਤਾਂਕਿ ਕੋਈ ਵੀ ਵਿਅਕਤੀ ਖੁਦ ਨੂੰ ਆਰਥਿਕ ਪੱਖੋਂ ਕਮਜੋਰ ਨਾ ਸਮਝੇ -ਐਸ.ਐਸ.ਪੀ. ਗੋਇਲ

ਐਸ.ਐਸ.ਪੀ. ਸੰਦੀਪ ਗੋਇਲ ਨੇ ਕੈਮਿਸਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਹਰਿੰਦਰ ਨਿੱਕਾ , ਬਰਨਾਲਾ, 5 ਮਈ 2021
ਕਰੋਨਾ ਦੇ ਭਿਅੰਕਰ ਦੌਰ ਵਿੱਚ ਮਨੁੱਖਤਾ ਤੇ ਆਏ ਸੰਕਟ ਦੇ ਮੱਦੇਨਜ਼ਰ ਐੱਸਐੱਸਪੀ ਸੰਦੀਪ ਗੋਇਲ ਨੇ ਇੱਕ ਵਾਰ ਫਿਰ ਮੋਹਰੀ ਭੂਮਿਕਾ ਨਿਭਾਉਣ ਲਈ ਮੋਰਚਾ ਸੰਭਾਲ ਲਿਆ ਹੈ। ਇਸੇ ਕੜੀ ਤਹਿਤ ਸ੍ਰੀ ਗੋਇਲ ਨੇ ਥਾਣਾ ਸਦਰ ਬਰਨਾਲਾ ਵਿਖੇ ਸ਼ਹਿਰ ਦੇ ਕੈਮਿਸਟਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਨਰਿੰਦਰ ਅਰੋੜਾ ਦੀ ਅਗਵਾਈ ਵਿੱਚ ਸ਼ਹਿਰ ਅਤੇ ਹੋਰ ਵੱਖ ਵੱਖ ਮੰਡੀਆਂ ਦੇ ਕੈਮਿਸਟਾਂ ਨੇ ਹਿੱਸਾ ਲਿਆ। ਐਸ.ਐਸ.ਪੀ. ਗੋਇਲ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਕਿਹਾ ਕਿ ਕਰੋਨਾ ਕਾਲ ਦਾ ਇਹ ਸਮਾਂ ਪੈਸਾ ਕਮਾਉਣ ਦਾ ਨਹੀਂ, ਸਗੋਂ ਮਨੁੱਖਤਾ ਨੂੰ ਬਚਾਉਣ ਦਾ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਚਪੇਟ ਵਿਚ ਆਏ ਮਰੀਜ਼ਾਂ ਨੂੰ ਦਵਾਈਆਂ ਦੀ ਕੋਈ ਸਮੱਸਿਆ ਨਾ ਆਵੇ । ਇਸ ਲਈ ਦਵਾਈਆਂ ਵਿੱਚ ਕਮਾਈ ਦਾ ਮੁਨਾਫਾ ਘੱੱਟ ਕਰਕੇ,ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਜ ਸਕਦੀ ਹੈ। ਐਸ.ਐਸ.ਪੀ. ਸੰਦੀਪ ਗੋਇਲ ਨੇ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਕੈਮਿਸਟਾਂ ਨੂੰ ਕੋਰੋਨਾ ਕਾਲ ਵਿਚ ਲੋਕਾਂ ਪ੍ਰਤੀ ਉਨਾਂ ਦੀ ਬਣਦੀ ਜਿੰਮੇਵਾਰੀ ਦਾ ਅਹਿਸਾਸ ਕਰਾਇਆ ਹੈ ਅਤੇ ਲੋਕਾਂ ਦੀ ਭਲਾਈ ਲਈ ਵਧੇਰੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਅਪੀਲ ਦਾ ਅਸਰ ਇਹ ਰਿਹਾ ਕਿ ਮੀਟਿੰਗ ਵਿੱਚ ਮੌਜੂਦ ਕੈਮਿਸਟਾਂ ਨੇ ਐਸ.ਐਸ.ਪੀ ਨੂੰ ਭਰੋਸਾ ਦਿਵਾਇਆ ਕਿ ਉਹ ਸਭ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। 
     ਮੀਟਿੰਗ ਦੌਰਾਨ ਕੈਮਿਸਟਾਂ ਨੂੰ  ਸੰਬੋਧਨ ਕਰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਨੂੰ  ਲੈ ਕੇ ਜੋ ਵੀ ਦਵਾਈਆਂ ਤੁਹਾਡੇ ਕੋਲ ਆ ਰਹੀਆਂ ਹਨ, ਉਨ੍ਹਾਂ ਦਵਾਈਆਂ ਨੂੰ  ਆਏ ਰੇਟ ਹੀ ਲੋਕਾਂ ਨੂੰ  ਵੇਚੋ, ਉਨ੍ਹਾਂ ‘ਚ ਕੋਈ ਵੀ ਮੁਨਾਫ਼ਾ ਕਮਾਉਣ ਦਾ ਨਾ ਸੋਚੋ | ਇਸ ਤੋਂ ਇਲਾਵਾ ਓ.ਆਰ.ਐਸ. ਪਾਊਡਰ ਆਏ ਰੇਟ ‘ਤੇ ਵੇਚੋ ਅਤੇ ਮਾਸਕ ਵੀ ਸਿਰਫ਼ ਤਿੰਨ ਰੁਪਏ ‘ਚ ਵੇਚੋ, ਜੇਕਰ ਹੋ ਸਕੇ ਤਾਂ ਲੋੜਵੰਦਾਂ ਲੋਕਾਂ ਦੀ ਮੱਦਦ ਲਈ ਮਾਸਕ ਮੁਫ਼ਤ ‘ਚ ਵੀ ਦਿੱਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਹੁਣ ਜੋ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਾਨੂੰ ਸਭ ਨੂੰ  ਇਕ ਦੂਸਰੇ ਨੂੰ  ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਕਿ ਕੋਈ ਵੀ ਵਿਅਕਤੀ ਖੁਦ ਨੂੰ  ਆਰਥਿਕ ਪੱਖੋਂ ਕਮਜੋਰ ਨਾ ਸਮਝੇ |

ਮਰੀਜ਼ਾਂ ਨੂੰ ਵਾਜਿਬ ਰੇਟ ਤੇ ਦਵਾਈ ਦੇਣਾ ਯਕੀਨੀ ਬਣਾਇਆ ਜਾਵੇ – ਐੱਸਐੱਸਪੀ

     ਇਸ ਮੌਕੇ ਕੈਮਿਸਟਾਂ ਨੇ ਐਸ.ਐਸ.ਪੀ ਬਰਨਾਲਾ ਨੂੰ  ਦੱਸਿਆ ਕਿ ਜਦੋਂ ਉਹ ਬਠਿੰਡਾ ਅਤੇ ਜੀਰਕਪੁਰ ਦੇ ਮੈਡੀਸਨ ਹੋਲਸੇਲਰ ਨੂੰ  ਫੋਨ ਕਰਕੇ ਦਵਾਈ ਭੇਜਣ ਲਈ ਕਹਿੰਦੇ ਹਨ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਡੇ ਕੋਲ ਓ.ਪੀ.ਡੀ. ਦੀ ਪਰਚੀ ਅਤੇ ਡਰੱਗ ਇੰਸਪੈਕਟਰ ਦੀ ਮੋਹਰ ਅਤੇ ਡੀਸੀ ਸਾਹਿਬ ਦੀ ਆਗਿਆ ਹੋਣੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਵਿਡ-19 ਸਬੰਧਿਤ ਲੱਗ ਰਹੇ ਇੰਜੈਕਸ਼ਨ ਦੀ ਵੀ ਕਮੀ ਆ ਰਹੀ ਹੈ | ਐਸ.ਐਸ.ਪੀ. ਸੰਦੀਪ ਗੋਇਲ ਨੇ ਕੈਮਿਸਟਾਂ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਕਰਦੇ ਹੋਏ ਮੀਟਿੰਗ ਦੌਰਾਨ ਹੀ ਬਠਿੰਡਾ ਅਤੇ ਜੀਰਕਪੁਰ ਦੇ ਮੈਡੀਸਨ ਹੋਲਸੇਲਰਾਂ ਨੂੰ  ਫੋਨ ਕਰਕੇ ਕਿਹਾ ਕਿ ਬਰਨਾਲਾ ਸ਼ਹਿਰ ਵਿਚ ਦਵਾਈਆਂ ਦੇ ਦੋ ਸਟਾਕਿਸਟ ਹਨ, ਜਿਨ੍ਹਾਂ ਵਿਚ ਵਿਜੈ ਮੈਡੀਕਲ ਏਜੰਸੀ ਅਤੇ ਆਰ.ਕੇ. ਮੈਡੀਕਲ ਏਜੰਸੀਆਂ ਆਉਂਦੀਆਂ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਕੋਵਿਡ-19 ਸਬੰਧਿਤ ਜੋ ਵੀ ਦਵਾਈਆਂ ਅਤੇ ਇੰਜੈਕਸ਼ਨ ਮੰਗਵਾਏ ਜਾਂਦੇ ਹਨ, ਉਨ੍ਹਾਂ ਨੂੰ  ਭੇਜਿਆ ਜਾਵੇ, ਤਾਂਕਿ ਸ਼ਹਿਰ ਦੇ ਬਾਕੀ ਕੈਮਿਸਟ ਦੀਆਂ ਦੁਕਾਨਾਂ ‘ਤੇ ਇਹ ਦਵਾਈਆਂ ਸਪਲਾਈ ਕੀਤੀਆਂ ਜਾ ਸਕਣ ਅਤੇ ਕਿਸੇ ਵੀ ਮਰੀਜ ਨੂੰ  ਦਵਾਈ ਨਾ ਮਿਲਣ ਕਰਕੇ ਪਰੇਸ਼ਾਨ ਨਾ ਹੋਣਾ ਪਵੇ | ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ ‘ਚ ਕੋਈ ਕੋਵਿਡ-19 ਨੂੰ  ਲੈ ਕੇ ਡੁਪਲੀਕੇਟ ਦਵਾਈ ਆਉਂਦੀ ਹੈ, ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ  ਦਿਉ, ਤਾਂਕਿ ਤੁਰੰਤ ਕਾਰਵਾਈ ਹੋ ਸਕੇ | ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚੱਲਦੇ ਜੇਕਰ ਕਿਸੇ ਮਰੀਜ ਨੂੰ  ਕੋਈ ਵੀ ਬਲੱਡ ਗਰੁੱਪ ਇੱਥੇ ਨਹੀਂ ਮਿਲਣ ਕਾਰਣ ਬਾਹਰ ਜਾਣਾ ਪੈਂਦਾ ਹੈ, ਤਾਂ ਉਨ੍ਹਾਂ ਦੀ ਸੁਰੱਖਿਆ ਵਾਸਤੇ ਉਹ ਖੁਦ ਪੁਲਿਸ ਪ੍ਰਸ਼ਾਸਨ ਵੱਲੋਂ ਗੱਡੀ ਭੇਜਣਗੇ, ਤਾਂਕਿ ਸਮੇਂ ‘ਤੇ ਮਰੀਜ ਦਾ ਇਲਾਜ ਹੋ ਸਕੇ |   ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ, ਜਦੋਂ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਮੀਟਿੰਗ ਦੇ ਅੰਤ ਵਿਚ ਐਸ.ਐਸ.ਪੀ. ਸੰਦੀਪ ਗੋਇਲ ਨੇ ਕੈਮਿਸਟਾਂ ਨੂੰ  ਅਪੀਲ ਕੀਤੀ ਕਿ ਕੋਵਿਡ-19 ਨਾਲ ਸਬੰਧਿਤ ਦਵਾਈਆਂ ਦੀ ਲਿਸਟ ਅਤੇ ਰੇਟ ਆਪਣੀ ਦੁਕਾਨ ਦੇ ਬਾਹਰ ਲਿਖ ਕੇ ਜ਼ਰੂਰ ਲਗਵਾਉ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ, ਜ਼ਿਲ੍ਹਾ ਜਰਨਲ ਸੈਕਟਰੀ ਵਿਪਨ ਗੁਪਤਾ, ਅਰਵਿੰਦਰ ਕੁਮਾਰ, ਜਿੰਦਰ ਪਾਲ ਕਾਕਾ, ਰਜਿੰਦਰ ਕੁਮਾਰ, ਕਮਲਦੀਪ ਸਿੰਘ, ਭਾਰਤ ਮੋਦੀ, ਕਰਨ ਮੋਦੀ, ਵਿਵੇਕ ਅਰੋੜਾ, ਜਤਿਨ ਜਿੰਦਲ, ਦਿਨੇਸ਼ ਕੁਮਾਰ ਤੋਂ ਇਲਾਵਾ ਅਨਿਲ ਬਾਂਸਲ ਨਾਣਾ, ਮੋਨੂੰ ਗੋਇਲ, ਸਕਿੰਟੂ ਆਦਿ ਹਾਜ਼ਰ ਸਨ ।
    ਇਸ ਮੌਕੇ ਵਿਜੈ ਮੈਡੀਕਾ ਏਜੰਸੀ (ਕੱਚਾ ਕਾਲਜ ਰੋਡ) ਦੇ ਮਾਲਿਕ ਵਿਵੇਕ ਅਰੋੜਾ ਨੇ ਐਸ.ਐਸ.ਪੀ. ਸੰਦੀਪ ਗੋਇਲ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕੋਵਿਡ-19 ਸਬੰਧੀ ਵੈਕਸੀਨ ਰੈਮਡੀਸਬੀਰ ਜੋ ਰੇਟ ਸਾਡੇ ਕੋਲ ਆਵੇਗੀ, ਲੋੜਵੰਦ ਵਿਅਕਤੀਆਂ ਨੂੰ  ਉਸੇ ਰੇਟ ਉਪਲੱਬਧ ਕਰਵਾਈ ਜਾਵੇਗੀ । ਇਸ ਤਰ੍ਹਾਂ ਹੀ ਰਵਿੰਦਰ ਫਾਰਮਾ ਦੇ ਮਾਲਿਕ ਰਵਿੰਦਰ ਕੁਮਾਰ ਨੇ ਵੀ ਐਸ.ਐਸ.ਪੀ. ਸੰਦੀਪ ਗੋਇਲ ਨੂੰ  ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਆਕਸੀਨੇਟਰ ਮਸ਼ੀਨ ਜੋ ਰੇਟ ਸਾਨੂੰ ਆਵੇਗੀ, ਉਹੀ ਰੇਟ ਅੱਗੇ ਉਪਲੱਬਧ ਕਰਵਾਵਾਂਗੇ । ਇਸ ਮੌਕੇ ਐਸ.ਐਸ.ਪੀ. ਸੰਦੀਪ ਗੋਇਲ ਨੇ ਕੈਮਿਸਟ ਐਸੋਸੀਏਸ਼ਨ ਦਾ ਪ੍ਰਸ਼ਾਸਨ ਨੂੰ  ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕੀਤਾ।
Advertisement
Advertisement
Advertisement
Advertisement
Advertisement
error: Content is protected !!