ਕਿਸਾਨਾਂ ਦੇ ਖਾਤਿਆਂ ਵਿਚ 379 ਕਰੋੜ ਦੀ ਅਦਾਇਗੀ
ਹਰਿੰਦਰ ਨਿੱਕਾ , ਬਰਨਾਲਾ, 25 ਅਪਰੈਲ 2021:
ਜ਼ਿਲਾ ਬਰਨਾਲਾ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਦ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 24 ਅਪਰੈਲ ਤੱਕ ਜ਼ਿਲਾ ਬਰਨਾਲਾ ਵਿੱਚ 3,38,619 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ ਅਤੇ 3,02,793 ਮੀਟਿ੍ਰਕ ਟਨ ਕਣਕ ਦੀ ਖਰੀਦ ਵੱਖ ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਕਣਕ ਦੀ ਆਨਲਾਈਨ ਅਦਾਇਗੀ ਵੀ ਜਾਰੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 379 ਕਰੋੜ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਕੀਤੀ ਜਾ ਚੁੱਕੀ ਹੈ।
ਆਨਲਾਈਨ ਅਦਾਇਗੀ ਬਾਰੇ ਗੱਲ ਕਰਦੇ ਹੋਏ ਕਿਸਾਨ ਸਤਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਕੱਟੂ (ਬਰਨਾਲਾ) ਨੇ ਦੱਸਿਆ ਕਿ ਉਸ ਨੇ ਆਪਣੀ 40 ਕੁਇੰਟਲ ਕਣਕ 14 ਅਪਰੈਲ ਨੂੰ ਵੇਚੀ ਸੀ, ਜਿਸ ਦੀ ਆਨਲਾਈਨ ਅਦਾਇਗੀ ਉਸ ਦੇ ਖਾਤੇ ਵਿਚ ਹੋ ਚੁੱਕੀ ਹੈ। ਇਸ ਆਨਲਾਈਨ ਪ੍ਰਣਾਲੀ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।