ਲੇਬਰ ਕਾਮਿਆਂ ਨੇ ਆੜ੍ਹਤੀਏ ਤੇ 2,80,000 ਰੁਪਏ ਦੱਬਣ ਦਾ ਲਾਇਆ ਦੋਸ਼
ਲੇਬਰ ਕਾਮਿਆਂ ਵੱਲੋਂ ਲਾਏ ਦੋਸ਼ਾਂ ਦਾ ਆੜ੍ਹਤੀਏ ਨੇ ਦੋਸ਼ਾਂ ਦਾ ਕੀਤਾ ਖੰਡਨ
ਪਰਦੀਪ ਕਸਬਾ, ਬਰਨਾਲਾ 30 ਅਪ੍ਰੈਲ 2021
ਬਰਨਾਲਾ ਦਾਣਾ ਮੰਡੀ ਵਿੱਚ ਲੇਬਰ ਦਾ ਕੰਮ ਕਰਨ ਵਾਲੇ ਕਾਮਿਆਂ ਨੇ ਅੱਜ ਸੰਘੇੜਾ ਖੇਤੀ ਸੇਵਾ ਸੈਂਟਰ ਦੁਕਾਨ ਦੇ ਮਾਲਕ ਅਤੇ ਆੜ੍ਹਤੀਏ ਦੇ ਖਿਲਾਫ਼ ਉਸਦੀ ਦੁਕਾਨ ਦੇ ਅੱਗੇ ਧਰਨਾ ਲਾਇਆ ਗਿਆ । ਲੇਬਰ ਕਾਮਿਆਂ ਨੇ ਦੋਸ਼ ਲਾਇਆ ਕਿ ਆੜ੍ਹਤੀਆਂ ਨੇ ਉਨ੍ਹਾਂ ਦੀ ਲੇਬਰ ਦੇ ਰੁਪਏ ਦੇਣ ਤੋਂ ਇਨਕਾਰ ਕਰ ਰਿਹਾ ਹੈ । ਸੰਘੇੜਾ ਸੇਵਾ ਖੇਤੀ ਸੈਂਟਰ ਦੁਕਾਨ ਅਤੇ ਆੜ੍ਹਤੀਏ ਦੁਕਾਨ ਦੇ ਮਾਲਕ ਤੇ ਆੜ੍ਹਤੀਏ ਦੇ ਖ਼ਿਲਾਫ਼ ਮੰਡੀ ਵਿੱਚ ਲੇਬਰ ਕਰਨ ਵਾਲੇ ਜਗਸੀਰ ਸਿੰਘ, ਗਗਨਦੀਪ ਸਿੰਘ, ਭਗਤ ਸਿੰਘ ,ਜਗਸੀਰ ਜੱਗੀ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਉਕਤ ਆੜ੍ਹਤੀਆ ਸਾਡੀ ਲੇਬਰ ਦਾ 2,80,000 ਰੁਪਏ ਸਾਡੀ ਲੇਬਰ ਦੱਬ ਰਿਹਾ ਹੈ । ਉਨ੍ਹਾਂ ਕਿਹਾ ਕਿ ਆੜ੍ਹਤੀਏ ਸਤੀਸ਼ ਰਾਜ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਲੇਬਰ ਦੇ ਰੁਪਏ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ । ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਆੜ੍ਹਤੀਆ ਉਨ੍ਹਾਂ ਤੇ ਚੋਰੀ ਝੋਨਾ ਵੇਚਣ ਦਾ ਦੋਸ਼ ਲਾਇਆ ਹੈ। ਲੇਬਰ ਕਾਮਿਆਂ ਨੇ ਆੜ੍ਹਤੀਏ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਕਰਦਿਆਂ ਲੇਬਰ ਦੀ ਰਕਮ ਦੀ ਮਜ਼ਦੂਰਾਂ ਨੇ ਆਪਣੀ ਕਿਰਤ ਕਮਾਈ ਦੀ ਰਕਮ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆੜ੍ਹਤੀਏ ਦੇ ਖਿਲਾਫ ਧਰਨਾ ਉਨ੍ਹਾਂ ਸਮੇਂ ਤੱਕ ਜਾਰੀ ਰੱਖਾਂਗੀ ਜਦੋਂ ਤਕ ਸਾਡੇ ਹੋਰ ਵਾਪਸ ਨਹੀਂ ਕਰ ਦਿੰਦੇ।
ਕੀ ਕਹਿਣਾ ਹੈ ਆੜ੍ਹਤੀਏ ਦਾ
ਇਸ ਦੇ ਸਬੰਧ ਵਿਚ ਜਦੋਂ ਆੜ੍ਹਤੀਏ ਸਤੀਸ਼ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਲੇਬਰ ਵਾਲੇ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਲੇਬਰ ਵਾਲਿਆਂ ਨੇ ਉਨ੍ਹਾਂ ਦੀ 330000 ਦਾ ਝੋਨਾ ਵੇਚਿਆ ਹੈ । ਉਨ੍ਹਾਂ ਕਿਹਾ ਕਿ ਉਹ ਸਾਡੀ ਵੇਚੀ ਗਏ ਝੋਨੇ ਦੇ ਪੈਸੇ ਵਾਪਸ ਕਰਨ ਤਾਂ ਅਸੀ ਉਨ੍ਹਾਂ ਦੇ ਪੈਸੇ ਦੇਵਾਂਗੇ।