ਪੰਥਕ ਤੇ ਸਿਆਸੀ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਹਾਈਕੋਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਦੀ ਦਿੱਤੀ ਗਈ ਸੀ ਕਾਲ
ਹਰਿੰਦਰ ਨਿੱਕਾ, ਬਰਨਾਲਾ 30 ਅਪ੍ਰੈਲ 2021
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਮੁੱਦੇ ਤੇ ਬੀਤੇ ਦਿਨੀਂ ਹਾਈਕੋਟ ਵੱਲੋਂ ਐਸ ਆਈ ਟੀ ਦੀ ਰਿਪੋਰਟ ਰੱਦ ਕਰਨ ਦੇ ਫੈਸਲੇ ਤੇ ਅਗਲੇਰੀ ਕਾਰਵਾਈ ਲਈ ਪੰਥਕ ਤੇ ਸਿਆਸੀ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਹਾਈਕੋਟ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਸੰਬੰਧ ਵਿਚ ਜਿਥੇ ਲੋਕ ਇਨਸਾਫ ਪਾਰਟੀ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ਡੀ.ਸੀ ਦਫਤਰ ਬਰਨਾਲਾ ਦੇ ਬਾਹਰ ਕਾਪੀਆ ਸਾੜ ਕੇ ਆਪਣਾ ਰੋਸ ਜਾਹਰ ਕੀਤਾ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਦਾਨਗੜ ਨੇ ਕਿਹਾ ਕਿ ਲੰਮੇ ਸਮੇ ਤੋਂ ਸਿੱਖ ਸੰਗਤਾ ਇਨਸਾਫ ਦੀ ਉਡੀਕ ਕਰ ਰਹੀਆਂ ਹਨ। ਕਰੀਬ ਡੇਢ ਸਾਲ ਬਾਦਲ ਸਰਕਾਰ ਜਿਸ ਵਿਚ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਪਰ ਇਨਸਾਫ ਨਹੀ ਮਿਿਲਆ। ਫਿਰ ਕੈਪਟਨ ਸਰਕਾਰ ਆਉਣ ਤੇ ਜਾਂਚ ਸੀ.ਬੀ.ਆਈ ਨੂੰ ਦੇ ਦਿੱਤੀ ਗਈ ਸੀ । ਫਿਰ ਸੀ.ਬੀ.ਆਈ ਤੋ ਜਾਂਚ ਵਾਪਸ ਲੈ ਕੇ ਜਸਟਿਸ ਰਣਜੀਤ ਸਿੰਘ ਕਮੀਸ਼ਨ ਬਣਾਇਆ ਗਿਆ। ਪਰ ਫਿਰ ਵੀ ਸਿੱਖ ਸੰਗਤਾ ਨੂੰ ਇਨਸਾਫ ਨਹੀ ਮਿਿਲਆ। ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਐਸ.ਆਈ.ਟੀ ਦਾ ਗਠਨ ਕੀਤਾ ਗਿਆ। ਪਰ ਪਿਛਲੇ ਦਿਨੀਂ ਹਾਈਕੋਟ ਵੱਲੋ ਐਸ.ਆਈ.ਟੀ ਦੀ ਰਿਪੋਰਟ ਨੂੰ ਖਾਰਜ ਕਰਕੇ ਨਵੀਂ ਐਸ.ਆਈ.ਟੀ ਬਣਾਉਣ ਦਾ ਫੈਸਲਾ ਸੁਣਾਇਆ ਗਿਆ ਹੈ। ਲੋੋਕ ਇਨਸਾਫ ਪਾਰਟੀ ਇਸ ਫੈਸਲੇ ਦੀ ਪੁਰਜ਼ੋਰ ਨਿੰਦਾ ਕਰਦੀ ਹੈ ਅਤੇ ਇਸ ਫੈਸਲੇ ਦੇ ਰੋਸ ਵੱਜੋ ਅਸੀ ਅੱਜ ਡੀ.ਸੀ ਦਫਤਰ ਦੇ ਬਾਹਰ ਹਾਈਕੋਟ ਦੇ ਫੈਸਲੇ ਦੀਆ ਕਾਪੀਆਂ ਸਾੜੀਆਂ ਹਨ। ਜਿਹੜੀਆ ਸਿੱਖ ਸੰਗਤਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਹਿਰਦੇ ਵਲੂਦਰੇ ਗਏ ਸੀ ਉਹਨਾ ਨੂੰ ਹਲੇ ਵੀ ਇਨਸਾਫ ਦੀ ਕਿਰਨ ਨਜ਼ਰ ਨਹੀ ਆ ਰਹੀ । ਅਸਲ ਦੋਸ਼ੀ ਇਸ ਮਸਲੇ ਵਿਚੋਂਂ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਜਾਣ ਬੁਝ ਕੇ ਇਸ ਮਸਲੇ ਨੂੰ ਲੰਮਾ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖ ਸੰਗਤਾ ਇਸ ਨੂੰ ਭੁੱਲ ਜਾਣ ਪਰ ਸਰਕਾਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਸੰਗਤਾ ਕੋਟਕਪੂਰਾ ਗੋਲੀਕਾਡ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਵਾ ਕੇ ਹੀ ਹਟਣਗੀਆਂ |
ਇਸ ਮੌਕੇ ਭਾਈ ਦਲੀਪ ਸਿੰਘ ਖੱਟੜਾ, ਹਰਿੰਦਰ ਸਿੰਘ ਢੀਂਡਸਾ, ਚਿੱਤਰਕਾਰ ਰੱਬੀ ਸਿੰਘ ਧਨੌਲਾ, ਗੁਰਮੁਖ ਸਿੰਘ ਖਾਲਸਾ, ਗੁਰਜੀਤ ਸਿੰਘ ਭੂਰੇ, ਬੁੱਟਾ ਸਿੰਘ ਬਦਰਾ, ਮਹਿੰਦਰ ਸਿੰਘ ਬੰਗੇਹਰੀਆ, ਕਰਮਜੀਤ ਸਿੰਘ ਧੋਲਾ ਜ਼ਿਲ੍ਹਾ ਪ੍ਰਧਾਨ ਲੋਕ ਇੰਨਸਾਫ ਪਾਰਟੀ ਬਰਨਾਲਾ, ਮਨਦੀਪ ਸਿੰਘ ਬਰਨਾਲਾ, ਸੁਖਰਾਜ ਸਿੰਘ ਪੰਧੇਰ, ਅਮਰ ਸਿੰਘ ਫੋਜੀ ਧਨੌਲਾ, ਹਰੀ ਸਿੰਘ ਭੈਣੀ ਜੱਸਾ, ਹਰਬੰਸ ਸਿੰਘ ਅਸਪਾਲ ਕਲਾਂ, ਝਿਲਮਿਲ ਸਿੰਘ ਖਾਲਸਾ ਗੁਰਜੀਤ ਸਿੰਘ ਬਰਨਾਲਾ ਬਡਾਲਾ ਗਰੁੱਪ ਅਤੇ ਵਿੱਕੀ ਜੇਲਰ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।