ਲੋਕ ਕਵੀ ਸੰਤ ਰਾਮ ਉਦਾਸੀ ਦੇ 80 ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ ਅੱਜ ਸ਼ਾਮ ਨੂੰ

Advertisement
Spread information

ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਪਰਿਵਾਰ ਵੀ ਹੋਵੇਗਾ ਸ਼ਾਮਿਲ  – ਗੁਰਭਜਨ ਗਿੱਲ

ਪਰਦੀਪ ਕਸਬਾ, ਬਰਨਾਲਾ 20 ਅਪ੍ਰੈਲ 2021 

ਸੰਤ ਰਾਮ ਉਦਾਸੀ ਅੱਜ ਦੇ ਦਿਨ ਵੀਹ ਅਪਰੈਲ ਨੂੰ ਜਨਮਿਆ ਸੀ ਮਾਤਾ ਧਨ ਕੌਰ ਦੀ ਕੁਖੋਂ। ਕਿਰਤੀਆਂ ਕਿਸਾਨਾਂ ਕਾਮਿਆਂ ਦੀ ਆਵਾਜ਼ ਬਣ ਗਿਆ।  ਰਾਏ ਸਰ(ਬਰਨਾਲਾ) ਦੀ ਕੀਰਤੀ ਚ ਵੱਡਾ ਟਿਮਕਣਾ ਜੜ ਗਿਆ। ਉਸ ਦੀ ਆਵਾਜ਼ ਧਰਤੀਉਂ ਉੱਠਦੀ, ਅੰਬਰੋਂ ਪਾਰ ਜਾਂਦੀ

Advertisement

ਜਦ ਕਹਿੰਦਾ

ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ।

ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।

ਕੱਲ੍ਹ ਸ਼ਾਮੀਂ ਕਿਸੇ ਕਾਰਜ ਲਈ ਲਾਹੌਰ ਰਹਿੰਦੇ ਬਾਬਾ ਫ਼ਰੀਦ ਫਾਉਂਡੇਸ਼ਨ ਦੇ ਪ੍ਰਧਾਨ , ਸ਼ਾਇਰ ਤੇ ਨਵਯੁਗ ਤਕਨਾਲੋਜੀ ਦੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨਾਲ ਗੱਲ  ਹੋ ਰਹੀ ਸੀ ਤਾਂ ਸੰਤ ਰਾਮ ਉਦਾਸੀ ਜੀ ਦਾ ਜ਼ਿਕਰ ਛਿੜਿਆ। ਮੈਂ ਦੱਸਿਆ ਕਿ ਅਸੀਂ ਵੀਹ ਅਪਰੈਲ ਸ਼ਾਮੀਂ ਛੇ ਵਜੇ ਉਸ ਦੀ ਯਾਦ ‘ਚ ਔਨਲਾਈਨ ਸਮਾਗਮ ਕਰ ਰਹੇ ਹਾਂ।

ਉਸ ਕਿਹਾ ਉਨ੍ਹਾਂ ਦੀ ਕੋਈ ਚੰਗੀ ਜਹੀ ਤਸਵੀਰ ਭੇਜੋ ਮੈਂ ਪੇਂਟਿੰਗ ਚ ਢਾਲ ਦਿਆਂਗਾ।

ਦੋਸਤੋ! 1986 ਚ ਸੁਰਗਵਾਸ ਹੋਏ ਉਦਾਸੀ ਦੀ ਹੁਣ ਤੀਕ ਕੋਈ ਪੇਂਟਿੰਗ ਏਨੀ ਜੀਵੰਤ ਮੈਂ ਨਹੀਂ ਵੇਖੀ ਜਿੰਨੀ ਦਿਨ ਚੜ੍ਹਨ ਸਾਰ ਮੁਹੰਮਦ ਆਸਿਫ਼ ਰਜ਼ਾ ਨੇ ਮੈਨੂੰ ਭੇਜੀ ਹੈ। ਕੰਪਿਊਟਰ ਤੋਂ ਸਿਰਜਣਾਤਮਕ ਕੰਮ ਲੈ ਕੇ ਉਸ ਮੇਰੀ ਰੀਝ ਪੁਗਾਈ ਹੈ। ਧੰਨਵਾਦ ਵੀਰਿਆ।

ਸੰਤ ਰਾਮ ਉਦਾਸੀ ਦੀ ਯਾਦ ਵਿੱਚ ਅੱਜ ਸ਼ਾਮੀਂ ਛੇ ਵਜੇ ਇਸ ਤਸਵੀਰ ਨੂੰ ਲੋਕ ਅਰਪਨ ਕਰਾਂਗੇ ਭਵਿੱਖ ਪੀੜ੍ਹੀਆਂ ਨੂੰ। ਫਿਰ ਸਮਾਗਮ ਤੋਰਾਂਗੇ।

ਜਿਸ ਲਿਖੇ ਸੀ ਕਦੇ ਇਹ ਗੀਤ

ਗੁਰੂ ਗੋਬਿੰਦ ਸਿੰਘ ਜੀ ਦੇ ਨਾਂ

ਜ਼ਿੰਦਗੀ ਦੇ ਰਾਹਾਂ ਵਿਚ ਹੱਕਾਂ ਦੀਆਂ ਮੰਜ਼ਲਾਂ ਨੂੰ

ਤੇਰਾ ਸਿੰਘ ਹੱਸ ਕੇ ਵਰੇ ।

ਓਨਿਆਂ ਸਿਰਾਂ ਦੀ ਫੇਰ ਮੁੜ ਕੇ ਹੈ ਲੋੜ ਸਾਨੂੰ

ਪਹਿਲਾਂ ਜਿੰਨੇ ਪੁੰਨ ਤੂੰ ਕਰੇ ।

ਸੱਚੇ ਸੁੱਚੇ ਸਿੰਘ ਦਾ ਤਾਂ ਇਹੋ ਈ ਕਮਾਲ ਏ ।

ਜ਼ਾਲਮਾਂ ਦੀ ਮੌਤ ‘ਤੇ ਗਰੀਬਾਂ ਦੀ ਉਹ ਢਾਲ ਏ ।

ਤੇਰਾ ਸਿੰਘ ਸਦਾ ਹੱਕ ਸੱਚ ਲਈ ਲੜਦਾ ਏ,

ਭਾਵੇਂ ਵੀਅਤਨਾਮ ‘ਚ ਲੜੇ ।

ਜ਼ਿੰਦਗੀ ਦੇ ਰਾਹਾਂ ਵਿਚ…………

 

 

 

ਯਾਦਗਾਰੀ ਸਮਾਗਮ ਵਿੱਚ। ਪ੍ਰਧਾਨਗੀ ਡਾ: ਸ ਪ ਸਿੰਘ ਕਰਨਗੇ।

ਉੱਘੇ ਵਿਦਵਾਨ ,ਕਵੀ ਤੇ ਗਾਇਕ ਭਾਗ ਲੈਣਗੇ।

ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਦੇ  ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80 ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ 20 ਅਪ੍ਰੈਲ, 2021 ਸ਼ਾਮ 06:00 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਭਾਸ਼ਨ ਡਾ. ਹਰਿੰਦਰ ਕੌਰ ਸੋਹਲ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੰਤ ਰਾਮ ਉਦਾਸੀ: ਜੀਵਨ ਤੇ ਲੋਕ ਧਾਰਾਈ ਕਾਵਿ ਅਧਿਐਨ ਵਿਸ਼ੇ ਤੇ ਦੇਣਗੇ। ਪੰਜਾਬੀ ਕਹਾਣੀਕਾਰ ਤੇ ਸੰਤ ਰਾਮ ਉਦਾਸੀ ਕਾਵਿ ਆਲੋਚਨਾ ਦੇ ਸੰਪਾਦਕ ਅਜਮੇਰ ਸਿੱਧੂ ਸੰਪਾਦਕ ਰਾਗ ਵਿਸ਼ੇਸ਼ ਮਹਿਮਾਨ ਵਜੋਂ ਸਮੇਟਵੀਂ ਚਰਚਾ ਕਰਨਗੇ।

ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਗਾਇਨ ਰਾਹੀਂ ਪਹੁੰਚਾਉਣ ਵਾਲੇ ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਉਦਾਸੀ ਜੀ ਦੇ ਗੀਤਾਂ ਦੀਆਂ ਵੰਨਗੀਆਂ ਪੇਸ਼ ਕਰਨਗੇ। ਕਵੀ ਦਰਬਾਰ ਵਿੱਚ ਬੂਟਾ ਸਿੰਘ ਚੌਹਾਨ,  ਗੁਰਚਰਨ ਕੌਰ ਕੋਚਰ , ਡਾ. ਦੇਵਿੰਦਰ ਦਿਲਰੂਪ , ਅਮਨਦੀਪ ਟੱਲੇਵਾਲੀਆ,    ਦਲਜਿੰਦਰ ਰਹਿਲ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ,ਅਮਰਜੀਤ ਸ਼ੇਰਪੁਰੀ ,ਰਵੀਦੀਪ ਰਵੀ ਕਰਮਜੀਤ ਗਰੇਵਾਲ, ਡਾ: ਅਸ਼ਵਨੀ ਭੱਲਾ ਤੇ ਗੁਰਭਜਨ ਗਿੱਲ ਸ਼ਾਮਿਲ ਹੋਣਗੇ।

ਇਸ ਸਮਾਗਮ ਵਿੱਚ ਸੰਤ ਰਾਮ ਉਦਾਸੀ ਦੇ ਸਭ ਤੋਂ ਵੱਧ ਗੀਤ ਗਾਉਣ ਵਾਲੇ ਗਾਇਕ ਸ਼ਿੰਗਾਰਾ ਸਿੰਘ ਚਾਹਲ, ਵਿਜੈ ਯਮਲਾ ਜੱਟ ਪੰਜਾਬੀ ਯੂਨੀਵਰਸਿਟੀ, ਰਾਮ ਸਿੰਘ ਅਲਬੇਲਾ ਟੱਲੇਵਾਲੀਆ ਕਵੀਸ਼ਰੀ ਜਥਾ ਤੇ ਪ੍ਰੋ: ਸ਼ੁਭਾਸ਼ ਦੁੱਗਲ ਜਲੰਧਰ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ।ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਪਰਿਵਾਰ ਵੀ ਸ਼ਾਮਿਲ ਹੋ ਰਿਹਾ ਹੈ। – ਗੁਰਭਜਨ ਗਿੱਲ

Advertisement
Advertisement
Advertisement
Advertisement
Advertisement
error: Content is protected !!