ਡਾਕਟਰ ਭੀਮ ਰਾਓ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਦੀ ਲੋੜ – ਇਕਬਾਲ ਕੌਰ ਉਦਾਸੀ
ਹਰਿੰਦਰ ਨਿੱਕਾ, ਬਰਨਾਲਾ , 17 ਅਪ੍ਰੈਲ 2021
ਅੱਜ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਡਾ ਬੀ ਆਰ ਅੰਬੇਦਕਰ ਜੀ ਦਾ 130 ਜਨਮ ਦਿਨ ਤੇ ਲੋਕ ਕਵੀ ਸੰਤ ਰਾਮ ਉਦਾਸੀ ਦਾ 82 ਜਨਮ ਦਿਨ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸਿੰਦਰ ਕੌਰ ਹਰੀਗੜ੍ਹ, ਅਮਿਤ ਮਿੱਤਰ, ਇਕਬਾਲ ਕੌਰ ਉਦਾਸੀ, ਸਾਗਰ ਸਿੰਘ ਸਾਗਰ, ਖੁਸੀਆ ਸਿੰਘ ਤੇ ਭੋਲਾ ਸਿੰਘ ਕਲਾਲ ਮਾਜਰਾ ਨੇ ਕੀਤੀ।
ਇਸ ਮੌਕੇ ਸਬੋਧਨ ਕਰਦਿਆਂ ਡਾ ਕੁਲਦੀਪ ਸਿੰਘ ਜੀ ਨੇ ਡਾ ਬੀ ਆਰ ਅੰਬੇਦਕਰ ਜੀ ਤੇ ਸੰਤ ਰਾਮ ਉਦਾਸੀ ਜੀ ਦੀ ਜੀਵਨੀ ਤੇ ਵਿਚਾਰ ਪੇਸ਼ ਕੀਤੇ ਉਹਨਾਂ ਵੱਲੋ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਕੀਤੇ ਸਘੰਰਸ ਬਾਰੇ ਉਹਨਾਂ ਕਿਹਾ ਕਿ ਦੋਵੇਂ ਹੀ ਸਘੰਰਸੀ ਆਗੂਆ ਨੇ ਦਲਿਤ ਹੋਣ ਦਾ ਸੰਤਾਪ ਭੋਗਿਆ ਹੈ ਅੱਜ ਵੀ ਦਲਿਤ ਸਮਾਜ ਨਾਲ ਰਾਜ ਕਰਦੀਆਂ ਪਾਰਟੀਆਂ ਵੱਲੋਂ ਤੇ ਪੂੰਜੀਪਤੀਆਂ ਵਿਤਕਰਾ ਕੀਤਾ ਜਾਂਦਾ ਹੈ ਜਿਸ ਨੂੰ ਖਤਮ ਕਰਨਾ ਲਈ ਭੀਮ ਰਾਓ ਜੀ ਤੇ ਉਦਾਸੀ ਜੀ ਨੇ ਸਾਰੀ ਉਮਰ ਗਰੀਬ ਲੋਕਾਂ ਲਈ ਸਘੰਰਸ ਕੀਤਾ ਹੈ । ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਿੰਦਰ ਰਾਣਾ, ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਅੰਬੇਦਕਰ ਬਾਦੀ ਹਾਕਮ ਸਿੰਘ ਨੂੰ ਤੇ ਸਾਗਰ ਸਿੰਘ ਸਾਗਰ, ਮੁਲਾਜ਼ਮ ਫਰੰਟ ਦੇ ਸੂਬਾ ਆਗੂ ਸਾਥੀ ਜਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੱਲੋਂ ਜੋ ਤਿੰਨ ਖੇਤੀ ਕਨੂੰਨ ਬਣਾਏ ਗਏ ਹਨ ਤੇ ਮਜਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਖਤਮ ਕੀਤੇ ਹਨ ਇਹ ਲੋਕ ਵਿਰੋਧੀ ਫੈਸਲੇ ਨਾਲ ਨਾ ਕੀ ਮਜਦੂਰਾ ਕਿਸਾਨਾਂ ਤੇ ਮਾਰ ਪੈਣੀ ਹੈ ਬਲਕਿ ਪੂਰੇ ਦੇਸ਼ ਨੂੰ ਹੀ ਮਾਰ ਪਵੇਗੀ, ਆਗੂਆਂ ਨੇ ਕਿਹਾ ਕਿ ਅੱਜ ਗਰੀਬ ਮਜ਼ਦੂਰਾਂ ਤੇ ਕਿਸਾਨ ਦੋ ਡੰਗ ਦੀ ਰੋਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਦੂਜੇ ਪਾਸੇ ਪੂੰਜੀਪਤੀਆ ਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਿੱਚ ਵਾਧਾ ਲਈ ਸਾਰੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਆਗੂਆ ਨੇ ਕਿਹਾ ਕਿ ਸੰਤ ਰਾਮ ਉਦਾਸੀ ਜੀ ਨੇ 40 ਸਾਲ ਪਹਿਲਾਂ ਲਿਖ ਦਿੱਤਾ ਸੀ ਕਿ ਆਖਣਾਂ ਸਮੇਂ ਦੀ ਸਰਕਾਰ ਨੂੰ ਕਿ ਗਹਿਣੇ ਸਾਡਾ ਦੇਸ਼ ਨਾ ਧਰੇ ਸੋ ਅੱਜ ਉਦਾਸੀ ਜੀ ਦੀਆਂ ਕਵਿਤਾਵਾਂ ਤੇ ਡਾਕਟਰ ਭੀਮ ਰਾਓ ਜੀ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਜਿੱਥੇ ਬਚਾਉਣ ਦੀ ਲੋੜ ਹੈ ਉੱਥੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਚੇਤੰਨ ਹੋ ਸੰਘਰਸ਼ਾਂ ਵਿੱਚ ਪੈਣਾ ਚਾਹਿੰਦਾ ਹੈ ਇਸ ਭੋਲਾ ਸਿੰਘ ਕਲਾਲ ਮਾਜਰਾ ਤੇ ਖੁਸੀਆ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਗਰੀਬ ਔਰਤਾਂ ਕਰਜਾ ਮੁਆਫ ਕਰੇ,ਪਿੰਡਾਂ ਵਿਚ ਮਨਰੇਗਾ ਮਜਦੂਰਾਂ ਨੂੰ ਸੋ ਕੰਮ ਦੇ ਕੇ ਸਮੇਂ ਕਿਤੇ ਕੰਮ ਦੇ ਪੈਸੇ ਖਾਤਿਆਂ ਵਿੱਚ ਪਾਏ ਜਾਣ, ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ ਕੀਤੇ ਜਾਣ,ਕਰੋਨਾ ਦੀ ਆੜ ਵਿੱਚ ਬੰਦ ਸਕੂਲ ਤਰੁੰਤ ਖੋਲੇ ਜਾਣ ਆਦਿ ਮੰਗਾਂ ਸਬੰਧੀ ਸਬੰਧੀ ਵੀ ਚਰਚਾ ਕੀਤੀ ਗਈ । ਇਸ ਮੌਕੇ ਸਟੇਜ ਦੀ ਜਿੰਮੇਵਾਰੀ ਸਾਥੀ ਸੋਹਣ ਸਿੰਘ ਮਾਝੀ ਨੇ ਨਿਭਾਈ ਤੇ ਜਗਰਾਜ ਸਿੰਘ ਧੌਲਾ ਹਾਕਮ ਸਿੰਘ ਨੂਰ ਤੇ ਕਈ ਇਨਕਲਾਬੀ ਕਵੀਆਂ ਨੇ ਗੀਤ ਪੇਸ਼ ਕੀਤੇ ਪਰੋਗਰਾਮ ਦੇ ਅੰਤ ਵਿੱਚ ਆਏ ਹੋਏ ਸਾਰੇ ਸਾਥੀਆ ਦਾ ਧੰਨਵਾਦ ਇਕਬਾਲ ਕੌਰ ਉਦਾਸੀ ਨੇ ਕੀਤਾ । ਇਸ ਮੌਕੇ ਔਰਤ ਕਰਜਾ ਮੁਕਤੀ ਅੰਦੋਲਨ ਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ( ਏਕਟੂ) ਦੇ ਆਗੂਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ ਹਾਜਰ ਸੋਨੀ ਸਿੰਘ ਹਿੰਮਤਪੁਰਾ,ਮਨਜੀਤ ਕੌਰ ਮੋੜ, ਕੁਲਵਿੰਦਰ ਕੌਰ ਮਹਿਤਾ,ਪਰਮਜੀਤ ਕੌਰ ਠੀਕਰੀਵਾਲਾ, ਸਿੰਦਰ ਕੌਰ ਹਰੀਗੜ੍ਹ, ਸਤਨਾਮ ਸਿੰਘ ਮੱਲੀਆਂ, ਜਸਵਿੰਦਰ ਸਿੰਘ ਹਮੀਦੀ, ਜੱਗਾ ਸਿੰਘ ਗੁਰਮਾ, ਬੰਤ ਸਿੰਘ ਕੋਟਦੁਨਾ, ਰੇਸਮ ਸਿੰਘ ਬਰਨਾਲਾ, ਆਦਿ ਆਗੂ ਸਾਮਲ ਸਨ।