ਬੇਰੁਜਗਾਰਾਂ ਦਾ ਮੋਰਚਾ 94 ਵੇਂਂ ਦਿਨ ਵੀ ਰਿਹਾ ਜਾਰੀ
ਹਰਪ੍ਰੀਤ ਕੌਰ , ਸੰਗਰੂਰ 3 ਅਪ੍ਰੈਲ 2021
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ 94 ਦਿਨਾਂ ਤੋ ਰਾਹ ਬੰਦ ਕਰਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਲੜਕੀਆਂ ਨੇ ਮੁਫਤ ਬੱਸ ਸਫ਼ਰ ਸਹੂਲਤ ਉੱਤੇ ਪ੍ਰਸ਼ਨ ਚਿੰਨ ਖੜਾ ਕੀਤਾ ਹੈ।
ਆਪਣੇ ਰੁਜ਼ਗਾਰ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ (ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ, ਬੇਰੁਜ਼ਗਾਰ ਪੀ ਟੀ ਆਈ 646 ਅਧਿਆਪਕ ਯੂਨੀਅਨ ,ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ, ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਅਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ) ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਬੇਰੁਜ਼ਗਾਰ 31 ਦਸੰਬਰ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠ ਕੇ ਆਪਣੇ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ। ਪਰੰਤੂ ਸਿੱਖਿਆ ਮੰਤਰੀ ਆਪਣੀ ਕੋਠੀ ਵਿੱਚ ਆਉਣ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ।ਬੇਰੁਜ਼ਗਾਰ ਲੜਕੀਆਂ ਗਗਨਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਮੁਫ਼ਤ ਸਹੂਲਤਾਂ ਦੇ ਕੇ ਭਿਖਾਰੀ ਬਣਾ ਰਹੀ ਹੈ। ਉਹਨਾਂ ਭੀਖ ਦੀ ਜਗ੍ਹਾ ਰੁਜ਼ਗਾਰ ਦੀ ਮੰਗ ਕੀਤੀ।ਬੇਰੁਜ਼ਗਾਰਾਂ ਨੇ ਮੋਰਚੇ ਦੇ 94 ਦਿਨ ਪੂਰੇ ਹੋਣ ਉੱਤੇ ਮੰਤਰੀ ਦੇ ਗੇਟ ਉੱਤੇ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਨਾਹਰੇਬਾਜੀ ਕੀਤੀ।
ਸਥਾਨਕ ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਦੇ ਮੁਕਾਬਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਕਿਉਕਿ ਪਿਛਲੇ ਦਿਨੀਂ ਬੇਰੁਜ਼ਗਾਰਾਂ ਨੇ ਮੰਤਰੀ ਦੀ ਕੋਠੀ ਦਾ ਗੇਟ ਟੱਪਣ ਦੀ ਕੋਸਿ਼ਸ਼ ਕੀਤੀ ਸੀ।ਬੇਰੁਜ਼ਗਾਰਾਂ ਨੇ 8 ਅਪ੍ਰੈਲ ਦੇ ਮੋਤੀ ਮਹਿਲ ਘਿਰਾਓ ਲਈ ਯੋਜਨਾਬੰਦੀ ਕੀਤੀ।
ਇਸ ਮੌਕੇ ਕਿ ਇਸ ਮੌਕੇ ਕਿ ਕੁਲਵੰਤ ਲੌਂਗੋਵਾਲ, ਲਫ਼ਜ, ਗੁਰਪ੍ਰੀਤ ਗਾਜੀਪੁਰ, ਮਨਪ੍ਰੀਤ ਕੌਰ, ਗਗਨਦੀਪ ਕੌਰ, ਅਮਨ ਸੇਖਾ,ਛਾਇਆ ਸੈਣੀ, ਹਰਪ੍ਰੀਤ ਕੌਰ, ਤਰਲੋਚਨ ਨਾਗਰਾ, ਗੁਰਪ੍ਰੀਤ ਡੁੂੰਡੀਆ, ਗੁਰਜੀਤ ਖਾਈ, ਸੰਦੀਪ ਗਿੱਲ, ਗੁਰਦਿਆਲ ਸਿੰਘ, ਹਰਸ਼ਰਨ ਭੱਠਲ, ਹਰਸ਼ਰਨ ਭੱਠਲ ਜਸਵੰਤ ਸਿੰਘ ਆਦਿ ਹਾਜਰ ਸਨ।