ਸਮਾਜਿਕ ਚੇਤਨਾ ਮੁਹਿੰਮ ਨੂੰ ਪੰਜਾਬ ਪੱਧਰ ’ਤੇ ਲੈ ਕੇ ਜਾਵਾਗੇ-ਮੁੱਖ ਖੇਤੀਬਾੜੀ ਅਫ਼ਸਰ
ਬੇਅੰਤ ਬਾਜਵਾ , ਬਰਨਾਲਾ 1ਅਪ੍ਰੈਲ 2021
ਕਣਕ ਦੀਆਂ ਫਸ਼ਲਾਂ ਨੂੰ ਅਚਾਨਕ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਸਮਾਜਿਕ ਚੇਤਨਾ ਲਹਿਰ ਪੰਜਾਬ ਵਲੋਂ ਗੁਰਪ੍ਰੀਤ ਸਿੰਘ ਕਾਹਨੇਕੇ, ਗੁਰਜੀਤ ਸਿੰਘ ਖੁੱਡੀ, ਗੁਰਸੇਵਕ ਸਿੰਘ ਧੌਲਾ, ਪ੍ਰੋਗਰਾਮ ਕੋਆਰਡੀਨੇਟਰ ਬੇਅੰਤ ਬਾਜਵਾ, ਮੁਖਤਿਆਰ ਸਿੰਘ ਪੱਖੋ ਕਲਾਂ, ਕੁਲਦੀਪ ਸਿੰਘ ਰਾਜੂ ਧੌਲਾ, ਸ਼ਨੀ ਸਿੰਗਲਾ ਤਪਾ, ਅਮਨਦੀਪ ਸਿੰਘ ਧੌਲਾ, ਲੇਖਕ ਮਹਿੰਦਰ ਸਿੰਘ ਰਾਹੀ, ਮਿੱਠੂ ਸਿੰਘ ਪਾਠਕ ਧਨੌਲਾ, ਹਾਕਮ ਸਿੰਘ ਚੌਹਾਨ, ਸਿਮਰਨਜੀਤ ਸਿੰਘ ਸੇਖਾ ਆਦਿ ਪ੍ਰਬੰਧਕਾਂ ਦੀ ਅਗਵਾਈ ਵਿਚ ਗੁਰਦੁਆਰਾ ਮੰਜੀ ਸਹਿਬ ਦੀਵਾਨ ਹਾਲ ਖੁੱਡੀ ਕਲਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਮਾਲਵੇ ਦੇ ਪ੍ਰਸਿੱਧ ਕਵੀਸ਼ਰ ਪ੍ਰੋ: ਮਿੱਠੂ ਸਿੰਘ ਪਾਠਕ, ਸਤਨਾਮ ਸਿੰਘ ਪਾਠਕ, ਪ੍ਰੀਤ ਸਿੰਘ ਪਾਠਕ, ਪਾਠਕ ਭਰਾ ਧਨੌਲੇ ਵਾਲਿਆਂ ਨੇ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਦੋਰਾਨ ਕੁਦਰਤੀ ਵਾਤਾਵਰਨ ਦੀ ਰੱਖਿਆ ਲਈ ਕਵਿਤਾਵਾਂ, ਕਵੀਸ਼ਰੀਆਂ ਪੇਸ ਕਰਕੇ ਦਰਸਕਾਂ ਦੀ ਵਾਹ-ਵਾਹ ਖੱਟੀ। ਡਾ: ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਸਮਾਜਿਕ ਚੇਤਨਾ ਲਹਿਰ ਪੰਜਾਬ ਪ੍ਰਬੰਧਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ । ਜੇਕਰ ਅਸੀਂ ਗੁਰੂਆਂ ਦੀ ਗੁਰਬਾਣੀ ਦੀ ਗੱਲ ਮੰਨ ਲਈਏ ਤਾਂ ਅਸੀਂ ਕਦੇ ਵੀ ਪ੍ਰਮਾਤਮਾ ਦੀ ਦੇਣ ਕੁਦਰਤੀ ਵਾਤਾਵਰਨ ਨਾਲ ਖਿਲਵਾੜ ਨਹੀਂ ਕਰਾਗੇ। ਰੁੱਖ ਮਨੁੱਖ ਦਾ ਜਨਮ ਤੋਂ ਲੈ ਕੇ ਮੌਤ ਤੱਕ ਸਾਥ ਨਿਭਾਉਂਦੇ ਹਨ। ਕੁਦਰਤੀ ਵਾਤਾਵਰਨ ਦਾ ਦਿਨੋਂ-ਦਿਨ ਪ੍ਰਦੂਸ਼ਿਤ ਹੋਣਾ ਮਨੁੱਖ ਜਾਤੀ ਲਈ ਜੀਵਤ ਤੇ ਸੁਰੱਖਿਅਤ ਰਹਿਣਾ ਖ਼ਤਰਾ ਬਣਿਆ ਹੋਇਆ ਹੈ।
ਪੈਸ਼ੇ ਅਤੇ ਦੁਨਿਆਵੀ ਲਾਲਚਾਂ ਕਰਕੇ ਅੱਜ ਦਾ ਮਨੁੱਖ ਗੁਰੂਆਂ ਦੇ ਉਪਦੇਸ ਤੋਂ ਮੁਨਕਰ ਹੋ ਕੇ ਰੁੱਖਾਂ, ਪੰਛੀਆਂ, ਕੁਦਰਤੀ ਵਾਤਾਵਰਨ ਦਾ ਨੁਕਸਾਨ ਕਰ ਰਿਹਾ ਹੈ। ਕਣਕਾਂ ਦੀਆਂ ਫਸ਼ਲਾਂ ਨੂੰ ਅੱਗ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਪੰਜਾਬ ਪੱਧਰੀ ਮੁਹਿੰਮ ਬਣਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਡਾ: ਚਰਨਜੀਤ ਸਿੰਘ ਕੈਂਥ, ਲਵਪ੍ਰੀਤ ਸਿੰਘ ਸਾਬਕਾ ਸਰਪੰਚ ਖੁੱਡੀ, ਗੁਰਤੇਜ ਸਿੰਘ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸਦ ਬਰਨਾਲਾ, ਅੱਗ ਕੰਟਰੋਲ ਕਮੇਟੀ ਖੁੱਡੀ ਕਲਾਂ ਦੇ ਪ੍ਰਬੰਧਕ ਸੇਵਕ ਸਿੰਘ, ਗੁਰਸੇਮ ਸਿੰਘ ਮਾਨ, ਰਣਜੋਧ ਸਿੰਘ, ਗੁਰਨੈਬ ਸਿੰਘ, ਜਗਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੋਰਾਨ ਗੁਰਪ੍ਰੀਤ ਸਿੰਘ ਕਾਹਨੇਕੇ, ਗੁਰਜੀਤ ਸਿੰਘ ਖੁੱਡੀ, ਗੁਰਸੇਵਕ ਸਿੰਘ ਧੌਲਾ ਨੇ ਇਕੱਤਰ ਪਿੰਡ ਵਾਸੀਆਂ ਨੂੰ ਕਣਕ ਦੀ ਫਸ਼ਲ ਨੂੰ ਅਚਾਨਕ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ, ਰਣਜੋਧ ਸਿੰਘ ਬਾਜਵਾ, ਗੁਰਨੈਬ ਸਿੰਘ ਬਾਜਵਾ, ਮੱਖਣ ਸਿੰਘ, ਨਾਜਰ ਸਿੰਘ ਥਿੰਦ, ਜੋਰਾ ਸਿੰਘ, ਜਸਪਾਲ ਸਿੰਘ ਪਾਲੀ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।