ਜਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ 22 ਮਾਰਚ ਨੂੰ ਹੋਵੇਗਾ ਪੀੜਤ ਦੇ ਜਾਹਿਰ ਕਰਦਾ ਪਤੀ ਤੇ ਸੱਸ ਦੀ ਜਮਾਨਤ ਦਾ ਫੈਸਲਾ
ਹਰਿੰਦਰ ਨਿੱਕਾ , ਬਰਨਾਲਾ 20 ਮਾਰਚ 2021
ਹੁਣ ਜਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ 22 ਮਾਰਚ ਨੂੰ ਤਾਂਤਰਿਕ ਗੈਂਗਰੇਪ ਦੀ ਪੀੜਤ ਲੜਕੀ ਦੇ ਵਿਆਹ ਦਾ ਮੁੱਦਾ ਦੋਵੇਂ ਧਿਰਾਂ ਦੇ ਵਕੀਲਾਂ ਦੀ ਬਹਿਸ ਦੌਰਾਨ ਗੂੰਜੇਗਾ। ਜੀ ਹਾਂ ਦਰਅਸਲ ਪੀੜਤ ਲੜਕੀ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਅਤੇ ਉਸ ਦੀ ਮਾਂ ਬਲਜੀਤ ਕੌਰ ਦੋਵੇਂ ਵਾਸੀ ਬਠਿੰਡਾ ਨੇ 18 ਮਾਰਚ ਨੂੰ ਆਪਣੇ ਵਕੀਲ ਰਾਹੀਂ ਜਿਲ੍ਹੇ ਤੇ ਸ਼ੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਿੱਚ ਲਗਾਈ ਗਈ ਹੈ। ਅਦਾਲਤ ਨੇ ਪੁਲਿਸ ਨੂੰ 22 ਮਾਰਚ ਨੂੰ ਅਦਾਲਤ ਵਿੱਚ ਸਬੰਧਿਤ ਕੇਸ ਦਾ ਰਿਕਾਰਡ ਲੈ ਕੇ ਆਉਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਲਈ ਅਦਾਲਤ ਵਿੱਚ ਮੁਦਈ ਧਿਰ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਅਤੇ ਬਚਾਅ ਪੱਖ ਦੇ ਵਕੀਲ ਕ੍ਰਮਾਨੁਸਾਰ ਜਮਾਨਤ ਰੱਦ ਕਰਵਾਉਣ ਅਤੇ ਜਮਾਨਤ ਕਰਵਾਉਣ ਲਈ ਦਲੀਲਾਂ ਸਹਿਤ ਬਹਿਸ ਕਰਨਗੇ। ਵਰਨਣਯੋਗ ਹੈ ਕਿ 24 ਜੂਨ 2020 ਨੂੰ ਘਰੋਂ ਲਾਪਤਾ ਹੋਈ ਕਰੀਬ 22 ਵਰ੍ਹਿਆਂ ਦੀ ਲੜਕੀ ਦੇ ਸਬੰਧ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ 10 ਜੁਲਾਈ ਨੂੰ ਐਫ.ਆਈ.ਆਰ. ਨੰਬਰ 340 ਅਧੀਨ ਜੁਰਮ 346 ਆਈਪੀਸੀ ਦੇ ਤਹਿਤ ਕਰਮਜੀਤ ਕੌਰ ਉਰਫ ਅਮਨ ਦੇ ਖਿਲਾਫ ਦਰਜ਼ ਹੋਈ ਸੀ। ਕੁਝ ਮਹੀਨਿਆਂ ਬਾਅਦ ਲਾਪਤਾ ਲੜਕੀ ਅਤੇ ਉਸ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਨੇ ਆਪਣੀ ਸੁਰੱਖਿਆ ਲਈ ਜਿਲ੍ਹੇ ਤੇ ਸ਼ੈਸ਼ਨ ਲੁਧਿਆਣਾ ਦੀ ਅਦਾਲਤ ਵਿੱਚ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੀੜਤ ਲੜਕੀ ਨੇ ਬਰਨਾਲਾ ਅਦਾਲਤ ਦੇ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ 164 ਸੀਆਰਪੀਸੀ ਦੇ ਬਿਆਨ ਵੀ ਰਿਕਾਰਡ ਕਰਵਾ ਦਿੱਤੇ ਸਨ ਕਿ ਉਹ ਆਪਣੇ ਪਤੀ ਲਖਵਿੰਦਰ ਸਿੰਘ ਦੇ ਨਾਲ ਹੀ ਅਜਾਦ ਮਰਜੀ ਨਾਲ ਰਹਿ ਰਹੀ ਹੈ। ਪਰੰਤੂ ਲਾਪਤਾ ਦੀ ਘਟਨਾ ਦੇ ਕਰੀਬ 9 ਕੁ ਮਹੀਨਿਆਂ ਬਾਅਦ ਪੀੜਤ ਲੜਕੀ ਜਦੋਂ ਕਿਸੇ ਤਰਾਂ ਆਪਣੇ ਮਾਪਿਆਂ ਕੋਲ ਪਹੁੰਚੀ ਤਾਂ ਉਸ ਦੀ ਗੰਭੀਰ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਹਸਪਤਾਲ ਵੱਲੋਂ ਪੁਲਿਸ ਨੂੰ ਭੇਜੀ ਸੂਚਨਾ ਉਪਰੰਤ ਮਾਨਯੋਗ ਜੱਜ ਬਬਲਜੀਤ ਕੌਰ ਨੇ ਪੀੜਤ ਲੜਕੀ ਦਾ ਦੁਬਾਰਾ ਫਿਰ 164 ਸੀਆਰਪੀਸੀ ਦੇ ਤਹਿਤ ਬਿਆਨ ਕਲਮਬੰਦ ਕੀਤਾ। ਜਿਸ ਵਿੱਚ ਪੀੜਤ ਵੱਲੋਂ ਲਾਏ ਸੰਗੀਨ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਤਾਂਤਰਿਕ ਮਨੋਜ ਬਾਬਾ ਸਹਿਤ ਹੋਰ ਕਈ ਵਿਅਕਤੀਆਂ ਦੇ ਖਿਲਾਫ ਅਧੀਨ ਜੁਰਮ 346/376 ਡੀ/328/506/166 ਏ/120 ਬੀ/34 ਆਈਪੀਸੀ ਅਤੇ ਐਸ.ਸੀ/ਐਸਟੀ ਐਕਟ ਦੀ ਸੈਕਸ਼ਨ 3/4/5 ਦਾ ਜੁਰਮ ਪਹਿਲੀ ਐਫਆਈਆਰ ਵਿੱਚ ਆਇਦ ਕਰ ਦਿੱਤਾ ਗਿਆ। ਹੁਣ ਤੱਕ ਪੁਲਿਸ ਨੇ ਕੇਸ ਵਿੱਚ ਨਾਮਜਦ ਕੁੱਲ 8 ਦੋਸ਼ੀਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜਦੋਂ ਕਿ ਇੱਕ ਨਾਮਜ਼ਦ ਦੋਸ਼ੀ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਦੀ ਗਿਰਫਤਾਰੀ ਪਰ ਮਾਨਯੋਗ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਹੁਣ ਪੀੜਤ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਅਤੇ ਉਸ ਦੀ ਮਾਂ ਬਲਜੀਤ ਕੌਰ ਨੇ ਵੀ ਗਿਰਫਤਾਰੀ ਤੋਂ ਬਚਾਅ ਲਈ ਐਂਟੀਸਪੇਟਰੀ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਪੀੜਤ ਦੇ ਵਿਆਹ ਨੂੰ ਮੰਨਣ ਜਾਂ ਨਾ ਮੰਨਣ ਲਈ ਅਦਾਲਤ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ।