ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਜਿ਼ਲ੍ਹਾ ਪ੍ਰਸ਼ਾਸਨ ਹੋਇਆ ਸਖਤ

Advertisement
Spread information

ਬਿਨਾਂ ਮਾਸਕ ਤੋਂ ਵਾਹਨ ਚਲਾਉਣ ਵਾਲੇ ਦਾ ਮੌਕੇ ’ਤੇ ਕਰਵਾਇਆ ਜਾਵੇਗਾ ਕੋਰੋਨਾ ਟੈਸਟ

ਰਾਤ 10:00 ਵਜੇ ਤੋਂ ਸਵੇਰੇ 05:00 ਤੱਕ ਲਗਾਏ ਕਰਫਿਊ ਵਿੱਚ ਵੀ ਕੀਤਾ ਗਿਆ ਅਤੇ ਹੁਣ ਕਰਫਿਊ ਰਾਤ 09:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ

ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਜਿ਼ਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ  ਵੱਲੋਂ ਦੱਸੀਆਂ ਸਾਵਧਾਨੀਆਂ ਸਖਤੀ ਨਾਲ ਅਪਣਾਉਣ ਦੀ ਅਪੀਲ


ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 20 ਮਾਰਚ 2021 
         ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਪ੍ਰਸ਼ਾਸ਼ਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਜਿ਼ਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕਰਕੇ ਕਰਫਿਊ ਤੋਂ ਬਚਾਅ ਲਈ ਜਰੂਰੀ ਕਦਮ ਚੁੱਕੇ ਜਾਣੇ ਸਨ।। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਆਮ ਤੌਰ ’ਤੇ ਲੋਕ ਬਿਨਾਂ ਕਿਸੇ ਭੈਅ ਤੋਂ ਡਰਨ ਦੀ ਥਾਂ ਬਿਨਾਂ ਮਾਸਕ ਲਗਾਏ ਘੁੰਮਦੇ ਰਹਿਦੇ ਹਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਕਰਦੇ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਹਿਗੜ੍ਹ ਤਹਿਤ  ਸਿਹਤ ਵਿਭਾਗ ਵੱਲੋਂ ਹੁਣ ਤੱਕ 103479 ਸੈਂਪਲ ਲਿਆਂਦੇ ਸਨ ਤਾਂ ਜੋ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾਵੇਗਾ, ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਕੱਤਰ ਕੀਤੇ ਕੋਰੋਨਾ ਕੇਸਾਂ ਵਿੱਚੋਂ 99,974 ਨੈਗੇਟਿਵ ਆਏ ਹਨ ਅਤੇ ਜਿ਼ਲ੍ਹੇ ਵਿੱਚ 3193 ਵਿਅਕਤੀਆਂ ਦੇ ਨਮੂਨੇ ਕੋਰੋਨਾ ਪੋਜੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਹੁਣ 218 ਐਕਟਿਵ ਕੇਸ ਹਨ।
        ਸਿਵਲ ਸਰਜਨ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਕੋਰੋਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਬਹੁਤੇ ਲੋਕ ਕੋਰੋਨਾ ਵਾਇਰਸ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮਿਹਰਬਾਨੀ ਸਦਕਾ ਜਿ਼ਲ੍ਹੇ ਵਿੱਚ ਵੱਧ ਰਹੇ ਕੇਸਾਂ ਕਾਰਨ ਹੀ ਜਿ਼ਲ੍ਹੇ ਦੇ ਸਕੂਲਾਂ, ਕਾਲਜਾਂ ਦੇ ਯੂਨੀਵਰਸਿਟੀਆਂ 31 ਮਾਰਚ ਤੱਕ ਬੰਦ ਕੀਤੀਆਂ ਗਈਆਂ ਹਨ।

Advertisement
Advertisement
Advertisement
Advertisement
Advertisement
error: Content is protected !!