23 ਮਾਰਚ ਨੂੰ ਦਿੱਲੀ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਐਲਾਨ
ਹਰਿੰਦਰ ਨਿੱਕਾ , ਬਰਨਾਲਾ 13 ਮਾਰਚ 2021
ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਮੋਦੀ-ਸ਼ਾਹ ਹਕੂਮਤ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਉੱਤੇ ਬੋਲੇ ਫਿਰਕੂ ਫਾਸ਼ੀ ਹੱਲੇ ਤੋਂ ਬਾਅਦ ਖਿਲ਼ਾਫ ਕਰੋਨਾ ਸੰਕਟ ਦੀ ਆੜ ਹੇਠ ਹਰ ਖੇਤਰ ਰੇਲਵੇ, ਜਹਾਜਰਾਨੀ, ਬੈਂਕਾਂ, ਐਲਆਈਸੀ, ਬੀਐਸਐਨਐਲ, ਭਾਰਤ ਪੈਟਰੋਲੀਅਮ,ਕੋਇਲਾ ਖਾਣਾਂ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ,ਅੰਬਾਨੀਆਂ ਲਈ ਖੋਲ੍ਹ ਦਿੱਤੇ ਸਨ। ਉਸ ਤੋਂ ਬਾਅਦ ਜੂਨ ਮਹੀਨੇ ਕੌਮਾਂਤਰੀ ਸਾਮਰਾਜੀ ਸੰਸਥਾਵਾਂ (ਵਿਸ਼ਵ ਵਪਾਰ ਸੰਸਥਾਂ, ਕੌੰਾਂਤਰੀ ਮੁਦਰਾ ਫੰਡ ਸਮੇਤ ਸੰਸਾਰ ਬੈਂਕ) ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਖੇਤੀ ਖੇਤਰ ਨੂੰ ਸੁਪਰ ਅਮੀਰਾਂ ਨੂੰ ਸੌਂਪਣ ਲਈ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਸਤੰਬਰ ਮਹੀਨੇ ਲੋਕ ਸਭਾ ਅਤੇ ਰਾਜ ਸਭਾ ਤੋਂ ਸਾਰੇ ਜਮਹੂਰੀ ਕਾਇਦੇ ਸੰਵਿਧਾਨਕ ਕਾਨੂੰਨਾਂ ਨੂੰ ਛਿੱਕੇ ਟੰਗਕੇ ਪਾਸ ਕਰਾਉਣ ਤੋਂ ਬਾਅਦ ਬਹੁਸੰਮਤੀ ਦੇ ਜੋਰ ਪਾਸ ਕਰਵਾਕੇ ਕਾਨੂੰਨ ਦਾ ਦਰਜਾ ਦੇ ਦਿੱਤਾ ਸੀ।
ਪੰਜਾਬ ਦੀ ਜਥੇਬੰਦ ਹੋਈ ਸਾਂਝੀ ਕਿਸਾਨ ਲਹਿਰ ਵੱਲੋਂ ਸ਼ੁ੍ਰੂਰੂ ਕੀਤੇ ਆਪਣੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਕੇ ਮੁਲਕ ਪੱਧਰਾ ਬਣਾਉਂਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ 109 ਦਿਨਾਂ ਤੋਂ ਦਿੱਲੀ ਨੂੰ ਚਾਰੇ ਦਿਸ਼ਾਵਾਂ ਤੋਂ ਘੇਰਕੇ ਮੋਦੀ ਹਕੂਮਤ ਦੀ ਨੀਂਦ ਹਰਾਮ ਕੀਤੀ ਹੋਈ ਹੈ। ਮੋਦੀ ਹਕੂਮਤ ਹਰ ਆਏ ਦਿਨ ਕੋਈ ਨਾਂ ਕੋਈ ਸਾਜਿਸ਼ ਰਚਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਭਰਮ ਪਾਲ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਮੋਦੀ ਹਕੂਮਤ ਦੀ ਹਰ ਸਾਜਿਸ਼ ਨੂੰ ਪੂਰਾਂ ਹੇਠ ਰੋਲਦੀ ਹੋਈ ਅੱਗੇ ਵਧ ਰਹੀ ਹੈ।ਅਜਿਹੇ ਹਾਲਤਾਂ ਸਮੇਂ ਇਨਕਲਾਬੀ ਸ਼ਕਤੀਆਂ ਦਾ ਸੰਘਰਸ਼ ਕਰਦੇ ਤਬਕਿਆਂ ਨਾਲ ਇੱਕਮੁੱਠਤਾ ਦਾ ਪ®ਗਟਾਵਾ ਕਰਨਾ/ਅਗਵਾਈ ਦੇਣੀ ਸਮੇਂ ਦੀ ਹਕੀਕੀ ਲੋੜ ਹੈ। ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਹਮਲਾ ਸਿਰਫ ਕਿਸਾਨਾਂ ਖਿਲ਼ਾਫ ਹੀ ਨਹੀਂ ਹੈ।ਸਗੋਂ ਇਸੇ ਹੀ ਸਮੇਂ ਮੋਦੀ ਹਕੂਮਤ ਦੇ ਕਿਰਤੀਆਂ ਦੇ ਹੱਕਾਂ ਉੱਪਰ ਵੀ ਵੱਡਾ ਹੱਲਾ ਵਿੱਢਦਿਆਂ ਹਾਸਲ ਸੰਘਰਸ਼ਾਂ ਦੇ ਜੋਸ਼ ਹਾਸਲ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ 4 ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਮੋਦੀ-ਸ਼ਾਹ ਹਕੂਮਤ ਇਸ ਫਿਰਕੂ ਫਾਸ਼ੀ ਹੱਲੇ ਦੇ ਪਰਦੇ ਥੱਲੇ ਲੋਕ ਵਿਰੋਧੀ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ।
ਇਸ ਲਈ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਸਾਰਥਿਕ ਹੈ ਕਿ ਇਸ ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਲਾਜਮੀ ਬਦਲਣਾ ਪੈਣਾ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਾ ਲੀਫਲੈੱਟ 20 ਹਜਾਰ ਦੀ ਗਿਣਤੀ ਵਿੱਚ ਛਪਾਵਕੇ ਲੋਕ ਸੱਥਾਂ ਵਿੱਚ ਵੰਡਿਆ ਜਾਵੇ। ਦਸ ਰੋਜਾ ਮੁਹਿੰਮ ਨੂੰ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਪੂਰੇ ਤਨਦੇਹੀ ਅਤੇ ਇਨਕਲਾਬੀ ਜੋਸ਼ ਨਾਲ ਲਜਾਇਆ ਜਾਵੇ।23 ਮਾਰਚ ਨੂੰ ਦਿੱਲੀ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਆਗੂ ਵੀ ਸ਼ਾਮਿਲ ਸਨ। ਆਗੂਆਂ ਨੇ ਸਮੂਹ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਲਈ ਚਲਾਈ ਜਾਣ ਵਾਲੀ ਫੰਡ ਮੁਹਿੰਮ ਸਮੇਤ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।