ਮੁੱਖ ਮੰਤਰੀ ਦੀ ਅਗਵਾਈ ਹੇਠ ਜ਼ਿਲ੍ਹੇ ਦਾ ਇੱਕਸਾਰ ਵਿਕਾਸ ਕਰਵਾਇਆ ਜਾ ਰਿਹਾ ਹੈ-ਸੰਤੋਖ ਸਿੰਘ
ਜ਼ਿਲ੍ਹੇ ਅੰਦਰ 2001.97 ਲੱਖ ਰੁਪਏ ਦੇ ਵਿਕਾਸ ਕੰਮ ਪ੍ਰਗਤੀ ਅਧੀਨ-ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ
ਬਲਵਿੰਦਰ ਪਾਲ, ਪਟਿਆਲਾ, 12 ਮਾਰਚ:2021
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੰਤੋਖ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਦਾ ਇਕਸਾਰ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 2001.97 ਲੱਖ ਰੁਪਏ ਦੇ ਵਿਕਾਸ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਇੱਥੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਸੰਤੋਖ ਸਿੰਘ ਨੇ ਬੰਧਨ ਮੁਕਤ (ਮੁੱਖ ਮੰਤਰੀ ਤੇ ਵਿੱਤ ਮੰਤਰੀ) ਫੰਡ ਅਤੇ ਪੰਜਾਬ ਨਿਰਮਾਣ ਪ੍ਰੋਗਰਾਮ ਸਕੀਮ ਅਧੀਨ ਜਿਲ੍ਹਾ ਪਟਿਆਲਾ ਵਿਖੇ ਵੱਖ-ਵੱਖ ਵਿਕਾਸ ਕੰਮਾਂ ਲਈ ਜਾਰੀ ਕੀਤੇ ਗਏ ਫੰਡਾਂ ਦੀ ਪ੍ਰਗਤੀ ਦਾ ਮੁਲੰਕਣ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਉਪ ਅਰਥ ਅਤੇ ਅੰਕੜਾ ਸਲਾਹਕਾਰ ਪਟਿਆਲਾ ਪ੍ਰੇਮ ਕੁਮਾਰ ਨੇ ਮੀਟਿੰਗ ਕਰਵਾਉਂਦਿਆਂ ਚੇਅਰਮੈਨ ਅਤੇ ਕਮੇਟੀ ਮੈਬਰਾਂ ਨੂੰ ਵਿਕਾਸ ਫੰਡਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ 1 ਕੋਲ ਬੰਧਨ ਮੁਕਤ ਸਕੀਮ ਅਧੀਨ ਪਟਿਅਲਾ ਸ਼ਹਿਰ ਵਿੱਚ 689.94 ਲੱਖ ਰੁਪਏ ਦੇ ਕੰਮ ਚੱਲ ਰਹੇ ਹਨ। ਜਦਕਿ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ-2 ਕੋਲ ਬੰਧਨ ਮੁਕਤ ਸਕੀਮ ਅਧੀਨ ਪਟਿਅਲਾ ਸ਼ਹਿਰ ਵਿੱਚ 53.68 ਲੱਖ ਰੁਪਏ ਦੇ ਕੰਮ ਚੱਲ ਰਹੇ ਹਨ।
ਇਸੇ ਤਰ੍ਹਾਂ ਨਿਗਰਾਨ ਇੰਜ਼ੀਨੀਅਰ, ਨਗਰ ਨਿਗਮ ਪਟਿਆਲਾ ਕੋਲ ਬੰਧਨ ਮੁਕਤ ਸਕੀਮ ਅਧੀਨ ਪਟਿਅਲਾ ਸ਼ਹਿਰ ਵਿੱਚ 952.95 ਲੱਖ ਰੁਪਏ ਦੇ ਕੰਮ ਚੱਲ ਰਹੇ ਹਨ। ਜਦਕਿ ਕਾਰਜਕਾਰੀ ਇੰਜੀਨੀਅਰ, ਪੰਚਾਇਤ ਰਾਜ ਪਟਿਆਲਾ ਨੂੰ ਬੰਧਨ ਮੁਕਤ ਸਕੀਮ ਅਧੀਨ ਪਟਿਅਲਾ ਸ਼ਹਿਰ ਵਿੱਚ 227.90 ਲੱਖ ਰੁਪਏ ਦੇ ਕੰਮ ਚੱਲ ਰਹੇ ਹਨ। ਇਸੇ ਤਰ੍ਹਾਂ ਵੱਖ-ਵੱਖ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਕੋਲ ਬੰਧਨ ਮੁਕਤ ਸਕੀਮ ਅਧੀਨ ਪਟਿਅਲਾ ਸ਼ਹਿਰ ਵਿੱਚ 77.50 ਲੱਖ ਰੁਪਏ ਦੇ ਕੰਮ ਚੱਲ ਰਹੇ ਹਨ।
ਮੀਟਿੰਗ ਦੌਰਾਨ ਜਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਬ੍ਰਿਗੇਡੀਅਰ ਡੀ.ਐਸ ਗਰੇਵਾਲ, ਬਲਵਿੰਦਰ ਪਾਲ ਸ਼ਰਮਾ, ਬਲਵਿੰਦਰ ਸਿੰਘ ੳਰਫ ਬਿੱਟੂ ਢੀਂਗੀ, ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜੀਨੀਅਰ ਟੀ.ਐਸ. ਮੁਲਤਾਨੀ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਨਰਾਇਣ ਦਾਸ, ਬਿਕਰਮਜੀਤ ਸਿੰਘ, ਇੰਨਵੈਸਟੀਗੇਟਰ, ਰਮਨਜੀਤ ਸਿੰਘ, ਲੋਕ ਨਿਰਮਾਣ ਦੇ ਐਸ.ਡੀ.ਓ. ਪ੍ਰਾਂਤਕ ਮੰਡਲ-2 ਅਤੇ 1 ਪਿਊਸ਼ ਅਗਰਵਾਲ ਤੇ ਮੇਅੰਕ ਕਾਂਸਲ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਅਤੇ ਸਮੂਹ ਜੂਨੀਅਰ ਇੰਜੀਨੀਅਰਜ ਵੀ ਮੌਜੂਦ ਸਨ।