ਕਰੋਨਾ ਦਾ ਕਹਿਰ-ਜਿਲ੍ਹੇ ਦੀ ਕਰੋਨਾ ਪੀੜਤ ਔਰਤ ਨੇ ਤੋੜਿਆ ਦਮ

Advertisement
Spread information

ਸਿਹਤ ਵਿਭਾਗ ਦੀ ਟੀਮ ਦੀ ਹਾਜਰੀ ਚ ਹੋਇਆ ਸੰਸਕਾਰ


ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ, ਮਹਿਲ ਕਲਾਂ 12 ਮਰਚ 2021
       ਜ਼ਿਲ੍ਹਾ ਬਰਨਾਲਾ ਦੇ ਪਿੰਡ ਲੋਹਗਡ਼੍ਹ ਦੀ ਇਕ ਔਰਤ ਦੀ ਕਰੋਨਾ ਕਾਰਣ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦਾ ਸਿਹਤ ਵਿਭਾਗ ਦੀ ਟੀਮ ਨੇ ਕੋਵਿਡ ਨਿਯਮਾਂ ਅਨੁਸਾਰ ਪੂਰੇ ਇਹਤਿਆਤ ਨਾਲ ਅੰਤਿਮ ਸੰਸਕਾਰ ਵੀ ਕਰ ਦਿੱਤਾ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਕਰੋਨਾ ਪੀੜਤ ਨੂੰ ਚੰਡੀਮੰਦਰ ਹਰਿਆਣਾ ਦੇ ਮਿਲਟਰੀ ਹਸਪਤਾਲ ਵਿਖੇ ਇਲਾਜ ਲਈ ਰੱਖਿਆ ਗਿਆ ਸੀ, ਉਸਦੀ ਜਾਂਚ ਰਿਪੋਰਟ ‘ਚ ਕੋਰੋਨਾ ਪੋਜ਼ੀਟਿਵ ਵਜੋਂ ਪੁਸਟੀ ਕੀਤੇ ਜਾਣ ਤੇ ਔਰਤ ਦੀ ਲਾਸ ਨੂੰ ਜਿੱਥੇ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ । ਉਥੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸਿੰਘ ਸੂਦ ਦੀ ਨਿਗਰਾਨੀ ਸਿਹਤ ਵਿਭਾਗ ਦੀ ਟੀਮ ਵੱਲੋ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ ।             ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸੰਘ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਔਰਤ ਪਿਛਲੇ ਸਮੇਂ ਤੋਂ ਕੈਂਸਰ ਦੀ ਮਰੀਜ਼ ਚਲੀ ਆ ਰਹੀ ਸੀ। ਜਿਸ ਦੀ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੀ ਰਿਪੋਰਟ ਕੋਰੋਨਾ ਪੋਜੇਟਿਵ ਆਈ ਹੈ । ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਔਰਤ ਦਾ ਅੰਤਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰਵਾ ਦਿੱਤਾ ਗਿਆ । ਇਸ ਮੌਕੇ ਸਿਹਤ ਵਿਭਾਗ ਟੀਮ ਵਿੱਚ ਡਾਕਟਰ  ਸੰਜੇ ਕੁਮਾਰ  ਐੱਸ ਐੱਚ,  ਸੁਖਵਿੰਦਰ ਕੁਮਾਰ  ਹੈਲਥ ਵਰਕ,  ਮਹਿੰਦਰ ਸਿੰਘ  ,ਪਰਮਜੀਤ ਕੌਰ ਏ ਐਮ,  ਸਰਪੰਚ ਦਿਲਬਾਗ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਤੇ ਪਿੰਡ ਵਾਸੀ ਵੀ ਹਾਜ਼ਰ ਸਨ। 
Advertisement
Advertisement
Advertisement
Advertisement
Advertisement
error: Content is protected !!