ਹਰਿੰਦਰ ਨਿੱਕਾ , ਬਰਨਾਲਾ 7 ਮਾਰਚ 2021
‘ਜੀਵਨ ਉਦੋਂ ਸਾਰਥਕ ਹੈ , ਜਦੋਂ ਉਹ ਦੂਸਰਿਆਂ ਦੇ ਕੰਮ ਆਏ, ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਇੱਨ੍ਹਾਂ ਪ੍ਰਵਚਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਨਿਰੰਕਾਰੀ ਮਿਸ਼ਨ ਬਰਨਾਲਾ ਨੇ ਆਈ . ਟੀ . ਆਈ ( ਲੜਕੀਆਂ ) ਵਿੱਚ ਸਫਾਈ ਅਭਿਆਨ ਚਲਾਇਆ । ਇਸ ਮੌਕੇ ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ 23 ਫਰਵਰੀ ਨੂੰ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੇ ਮੱਦੇਨਜ਼ਰ ਜਿੱਥੇ ਇਸ ਸਥਾਨ ਉੱਤੇ ਪੌਦੇ ਲਗਾਏ ਗਏ ਸੀ ,ਓਥੇ ਹੀ ਸਤਿਗੁਰੁ ਮਾਤਾ ਜੀ ਦੇ ਆਦੇਸ਼ ਅਨੁਸਾਰ ਇਸ ਜਗ੍ਹਾ ਨੂੰ ਗੋਦ ਵੀ ਲਿਆ ਗਿਆ ਸੀ ਤਾਂ ਜੋ ਕੁਦਰਤ ਨੂੰ ਇੱਕ ਸੁਦੰਰ ਉਪਹਾਰ ਦੇ ਸਕੀਏ । ਉਦੋਂ ਵੇਖਿਆ ਗਿਆ ਸੀ ਕਿ ਇੱਥੇ ਸਫਾਈ ਦੀ ਬੇਹੱਦ ਲੋੜ ਹੈ । ਇਸ ਦੇ ਮੱਦੇਨਜ਼ਰ ਅੱਜ ਇਹ ਅਭਿਆਨ ਚਲਾਇਆ ਗਿਆ । ਜਿੱਥੇ ਸੇਵਾਦਲ ਦੇ ਭਰਾ ਭੈਣਾਂ ਨੇ ਕੋਵਿਡ ਦੇ ਚਲਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਿਲ – ਜੁਲ ਕੇ ਇਸ ਜਗ੍ਹਾ ਉੱਤੇ ਆਪਣੀਆਂ ਸੇਵਾਵਾਂ ਕਰ ਸਤਿਗੁਰੁ ਤੋ ਅਸ਼ੀਰਵਾਦ ਦੀ ਕਾਮਨਾ ਕੀਤੀ । ਉਨ੍ਹਾਂ ਨੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ , ਬਾਬਾ ਹਰਦੇਵ ਸਿੰਘ ਜੀ ਦੇ ਸੁਨੇਹੇ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਉਹ ਇਹੀ ਪ੍ਰੇਰਨਾ ਦੇ ਰਹੇ ਹਨ ਕਿ ‘ਜੀਵਨ ਉਦੋਂ ਸਾਰਥਕ ਹੈ , ਜਦੋਂ ਉਹ ਦੂਸਰਿਆਂ ਦੇ ਕੰਮ ਆਏ । ’
ਸੰਤ ਨਿਰੰਕਾਰੀ ਮਿਸ਼ਨ ਅਨੇਕ ਸਾਲਾਂ ਤੋਂ ਸਮਾਜ ਕਲਿਆਣ ਦੇ ਕੰਮਾਂ ਵਿੱਚ ਮੂਹਰੇ ਹੈ । ਵਰਤਮਾਨ ਵਿੱਚ ਮਿਸ਼ਨ ਆਪਣੀ ਸਾਮਾਜ ਕਲਿਆਣ ਦੀ ਸ਼ਾਖਾ , ਸੰਤ ਨਿਰੰਕਾਰੀ ਚੈਰਿਟੇਬਲ ਫਾਊਂਡੇਸ਼ਨ ਦੁਆਰਾ ਸਿੱਖਿਆ , ਸਿਹਤ ਅਤੇ ਸਸ਼ਕਤੀਕਰਣ ਦੇ ਅਨੇਕ ਕਾਰਜ ਕਰ ਰਿਹਾ ਹੈ । ਸਮਾਜ ਕਲਿਆਣ ਦੀਆਂ ਇਹਨਾਂ ਸੇਵਾਵਾਂ ਦਾ ਆਧਾਰ ਹਮੇਸ਼ਾ ਤੋਂ ਹੀ ਸਤਿਗੁਰ ਦੀ ਆਪਾਰ ਕ੍ਰਿਪਾ ਅਤੇ ਮਾਗਦਰਸ਼ਨ ਰਿਹਾ ਹੈ । ਸੰਤ ਨਿਰੰਕਾਰੀ ਮਿਸ਼ਨ ਦੁਆਰਾ ਮਨੁੱਖਤਾ ਦੀ ਭਲਾਈ ਲਈ ਇਹ ਕਾਰਜ ਲਗਾਤਾਰ ਸੰਤ ਨਿਰੰਕਾਰੀ ਚੈਰਿਟੇਬਲ ਫਾਊਂਡੇਸ਼ਨ ਦੇ ਅਧੀਨਤਾ ਵਿੱਚ ਜਾਰੀ ਹਨ ਅਤੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਅੱਗੇ ਵੀ ਜਾਰੀ ਰਹਿਣਗੇ।
ਆਈ . ਟੀ . ਆਈ ( ਲੜਕੀਆਂ ) ਦੇ ਇੰਸਟਰਕਟਰ ਮੇਡਮ ਬਿਮਲਾ ਦੇਵੀ ਜੀ ਨੇ ਸਤਿਗੁਰੁ ਮਾਤਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਇਹ ਸਾਡੇ ਲਈ ਸੁਭਾਗ ਦੀ ਗੱਲ ਹੈ ਕਿ ਨਿਰੰਕਾਰੀ ਮਿਸ਼ਨ ਨੇ ਇਹ ਸਫਾਈ ਅਭਿਆਨ ਚਲਾਇਆ ਹੈ । ਉਨ੍ਹਾਂ ਦੱਸਿਆ ਕਿ ਕੋਵਿਡ ਦੇ ਚਲਦੇ ਇਸ ਸਥਾਨ ਉੱਤੇ ਬੇਹੱਦ ਗੰਦਗੀ ਹੋ ਗਈ ਸੀ । ਜਿਸ ਨਾਲ ਇੱਥੇ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਬੇਹੱਦ ਮੁਸ਼ਕਿਲ ਹੁੰਦੀ ਸੀ । ਪਰ ਅੱਜ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਤਹਿ ਦਿਲੋਂ ਸਫਾਈ ਕਰ ਇਸ ਮੁਸ਼ਕਿਲ ਨੂੰ ਦੂਰ ਕਰ ਦਿੱਤਾ ਹੈ । ਉਨ੍ਹਾਂ ਨੇ ਆਈ . ਟੀ . ਆਈ ਦੇ ਪ੍ਰਿੰਸੀਪਲ ਅਤੇ ਸਾਰੇ ਇੰਸਟਰਕਟਰਾਂ ਵਲੋਂ ਸਤਿਗੁਰੁ ਮਾਤਾ ਜੀ ਅਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ।