ਵੋਟਾਂ ਦੀ ਗਿਣਤੀ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜਿਆ-ਜ਼ਿਲਾ ਚੋਣ ਅਫ਼ਸਰ
ਹਰਿੰਦਰ ਨਿੱਕਾ , ਸੰਗਰੂਰ, 17 ਫਰਵਰੀ:2021
14 ਫਰਵਰੀ ਨੂੰ ਜਿਲ੍ਹੇ ਦੀਆਂ 7 ਨਗਰ ਕੋਸ਼ਲਾਂ ਅਤੇ 1 ਨਗਰ ਪੰਚਾਇਤ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜ ਗਿਆ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦਿੱਤੀ।
ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦੱਸਿਆ ਕਿ 150 ਵਾਰਡਾਂ ਦੇ ਆਏ ਨਤੀਜ਼ਿਆਂ ’ਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ 96 ਉਮੀਦਵਾਰ ਜੇਤੂ ਰਹੇ। ਉਨਾਂ ਦੱਸਿਆ ਕਿ ਇਸੇ ਤਰਾਂ ਸ਼ੋ੍ਰਮਣੀ ਅਕਾਲੀ ਦਲ ਤੋਂ 17, ਭਾਜਪਾ ਤੋਂ 2, ਆਮ ਆਦਮੀ ਪਾਰਟੀ ਤੋਂ 5 ਅਤੇ 30 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ।
ਉਨਾਂ ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਹਿਰਾਗਾਗਾ ਦੇ 15 ਵਾਰਡਾਂ ਤੋਂ ਕਾਂਗਰਸ ਦੇ 9 ਉਮੀਦਵਾਰ ਅਤੇ 6 ਆਜ਼ਾਦ ਉਮੀਦਵਾਰ, ਲੌਂਗੋਵਾਲ ਦੀਆਂ 15 ਨਗਰ ਕੋਸ਼ਲਾਂ ਤੋਂ 9 ਉਮੀਦਵਾਰ ਕਾਂਗਰਸ ਸਮਰੱਥਕ, 6 ਅਜ਼ਾਦ, ਸੁਨਾਮ ਨਗਰ ਕੌਸ਼ਲ ਦੀ 23 ਵਾਰਡਾਂ ਤੋਂ ਕਾਂਗਰਸ ਦੇ 19, 4 ਅਜ਼ਾਦ, ਨਗਰ ਕੌਸ਼ਲ ਤੋਂ ਭਵਾਨੀਗੜ 15 ਵਾਰਡਾਂ ਤੋਂ ਕਾਂਗਰਸ ਦੇ 13 ਉਮੀਦਵਾਰ, ਸ਼ੋਮਣੀ ਅਕਾਲੀ ਤੋਂ 1 ਅਤੇ 1 ਅਜ਼ਾਦ ਉਮੀਦਵਾਰ, ਧੂਰੀ ਨਗਰ ਕੌਸ਼ਲ ਦੇ 21 ਵਾਰਡਾਂ ਤੋਂ ਕਾਂਗਰਸ ਦੇ 11 ਉਮੀਦਵਾਰ, ਆਪ ਦੇ 2 ਅਤੇ 8 ਅਜਾਦ ਉਮੀਦਵਾਰ, ਮਲੇਰੋਕਟਲਾ ਦੇ 33 ਵਾਰਡਾਂ ਤੋਂ ਕਾਂਗਰਸ ਦੇ 21, ਸ਼ੋਮਣੀ ਅਕਾਲੀ ਦਲ ਦੇ 8, ਭਾਜਪਾ ਦੇ 2, ਆਮ ਆਦਮੀ ਪਾਰਟੀ ਤੋਂ 1 ਅਤੇ 1 ਅਜ਼ਾਦ ਉਮੀਦਵਾਰ, ਨਗਰ ਕੌਸ਼ਲ ਅਹਿਮਦਗੜ ਦੇ 17 ਵਾਰਡਾਂ ਤੋਂ ਕਾਂਗਰਸ ਦੇ 9, ਸ਼ੋਮਣੀ ਅਕਾਲੀ ਦੇ 3, ਆਮ ਆਦਮੀ ਪਾਰਟੀ 1 ਅਤੇ 4 ਅਜ਼ਾਦ ਉਮੀਦਵਾਰ ਅਤੇ ਨਗਰ ਪੰਚਾਇਤ ਅਮਗਰੜ ਦੇ 11 ਵਾਰਡਾਂ ਤੋਂ ਕਾਂਗਰਸ ਦੇ 5, ਸ਼੍ਰੋਮਣੀ ਅਕਾਲੀ ਦੇ 5 ਅਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਨੇ ਜਿੱਤ ਹਾਸਿਲ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਸਮੁੱਚੇ ਚੋੋਣ ਅਮਲ ਨੂੰ ਸ਼ਾਂਤੀਪੂਰਕ ਕਰਾਉਣ ਤੇ ਸਮੂਹ ਆਰ.ਓ. ਉਨਾਂ ਦੇ ਸਟਾਫ, ਸੁਰੱਖਿਆ ਮੁਲਾਜ਼ਮਾਂ, ਅਧਿਕਾਰੀਆਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸ਼ਾਂਤੀਪੂਰਕ ਚੋੋਣ ਅਮਲ ਲਈ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਾਰੀਆਂ ਧਿਰਾਂ ਦੇ ਸਹਿਯੋੋਗ ਨਾਲ ਲੋੋਕਤੰਤਰ ਦੀ ਮਜ਼ਬੂਤੀ ਅਤੇ ਇਹ ਅਮਲ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋੋਇਆ ਹੈ।

Advertisement