ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਪਾਰਟੀ ਸਾਰੇ ਉਮੀਦਵਾਰਾਂ ਤੋਂ ਲਈਆਂ ਵੱਧ ਵੋਟਾਂ
ਹਰਿੰਦਰ ਨਿੱਕਾ , ਬਰਨਾਲਾ 17 ਫਰਵਰੀ 2021
ਕੇਂਦਰ ਦੀ ਸੱਤਾ ਤੇ ਲਗਾਤਾਰ ਦੂਸਰੀ ਵਾਰ ਪ੍ਰਚੰਡ ਬਹੁਮਤ ਨਾਲ ਕਾਬਿਜ ਹੋਈ, ਭਾਰਤੀ ਜਨਤਾ ਪਾਰਟੀ ਨੂੰ ਬਰਨਾਲਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਿਸਾਨੀ ਸੰਘਰਸ਼ ਦਾ ਗ੍ਰਹਿਣ ਲੱਗਿਆ ਸਾਫ ਨਜਰ ਆਇਆ। ਪਾਰਟੀ ਦੇ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਪਤਨੀ ਮੰਜੂ ਰਾਣੀ ਕਾਂਗਰਸੀ ਉਮੀਦਵਾਰ ਮੀਨੂੰ ਬਾਂਸਲ ਤੋਂ ਬੇਸ਼ੱਕ 162 ਵੌਟਾਂ ਦੇ ਅੰਤਰ ਨਾਲ ਹਾਰ ਗਏ। ਪਰੰਤੂ ਉਨਾਂ ਨੂੰ ਪਾਰਟੀ ਵੱਲੋਂ ਖੜ੍ਹੇ ਕੀਤੇ ਕੁੱਲ 14 ਉਮੀਦਵਾਰਾਂ ਨਾਲੋ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ। ਯਾਨੀ ਉਹ ਪਾਰਟੀ ਦੇ ਵਿਰੋਧ ਦੇ ਬਾਵਜੂਦ ਵੀ ਸਨਮਾਨਜਨਕ ਵੋਟਾਂ ਲੈਣ ਵਿੱਚ ਸਫਲ ਹੋ ਕੇ, ਪਾਰਟੀ ਵਿੱਚ ਆਪਣੀ ਸ਼ਾਖ ਬਚਾਉਣ ਵਿੱਚ ਪੂਰੀ ਤਰਾਂ ਸਫਲ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੰਟੀ ਦੀ ਪਤਨੀ ਤੋਂ ਇਲਾਵਾ ਪਾਰਟੀ ਦੇ 13 ਮੈਂਬਰ 3 ਅੰਕਾਂ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਪਾਰਟੀ ਦੇ 13 ਉਮੀਦਵਾਰਾਂ ਨੂੰ ਸਿਰਫ ਦੋ ਹਿੰਦਸਿਆਂ ਵਿੱਚ ਹੀ ਵੋਟਾਂ ਪ੍ਰਾਪਤ ਹੋਈਆਂ। ਪਾਰਟੀ ਦੇ 14 ਉਮੀਦਵਾਰਾਂ ਨੂੰ ਸਿਰਫ 600 ਵੋਟਾਂ ਤੇ ਹੀ ਸਬਰ ਕਰਨਾ ਪਿਆ।