ਕਰਫਿਊ ਉਲੰਘਣਾ -8 ਦਿਨ , 22 ਕੇਸ ਦਰਜ਼, 37 ਦੋਸ਼ੀ ਗਿਰਫਤਾਰ

Advertisement
Spread information

ਕੇਸ ਦਰਜ਼ ਕਰਨ ਚ, ਮੋਹਰੀ ਰਿਹਾ ਥਾਣਾ ਸਿਟੀ 1

ਬਰਨਾਲਾ, 30 ਮਾਰਚ 2020
ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਰਫਿਊ ਲੱਗਣ ਤੋਂ 30 ਮਾਰਚ ਦੁਪਹਿਰ ਤੱਕ ਜ਼ਿਲੇ ਵਿੱਚ ਕਰਫਿਊ  ਉਲੰਘਣਾ ਦੇ 22 ਕੇਸ ਦਰਜ ਕੀਤੇ ਗਏ ਹਨ ਅਤੇ 37 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਇਕ ਵਿੱਚ 9 ਕੇੇਸ, ਥਾਣਾ ਸਿਟੀ ਦੋ ਬਰਨਾਲਾ  ਵਿਚ 5 ਕੇਸ, ਸਦਰ ਥਾਣਾ ਬਰਨਾਲਾ ਵਿਚ 2 ਕੇਸ, ਧਨੋਲਾ ਥਾਣੇ ਵਿਚ 1 ਕੇਸ, ਤਪਾ ਥਾਣੇ ਵਿਚ 3 ਕੇਸ ਤੇ ਮਹਿਲ ਕਲਾਂ ਥਾਣੇ ਵਿਚ 2 ਕੇਸ ਦਰਜ ਕੀਤੇ ਗਏ ਹਨ।  ਇਸ ਤਰਾਂ ਜ਼ਿਲੇ ਵਿੱਚ ਕਰਫਿਊ ਉਲੰਘਣਾ ਦੇ 22 ਕੇਸ ਦਰਜ ਕਰਕੇ 37 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਤਾਂ ਜੋ ਇਸ ਮਾਹੌਲ ਵਿਚ ਅਮਨ-ਸ਼ਾਂਤੀ ਬਰਕਰਾਰ ਰਹੇ ਅਤੇ ਕਰਫਿਊ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

 

Advertisement
Advertisement
Advertisement
Advertisement
Advertisement
error: Content is protected !!