ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੀ ਮੁਖੀਆ ਸਤਵੀਰ ਕੌਰ 7 ਸਾਥੀਆਂ ਸਣੇ ਗਿਰਫਤਾਰ 

Advertisement
Spread information

11 ਪਿਸਤੌਲ ਤੇ 2 ਕਾਰਾਂ ਵੀ ਕੀਤੀਆਂ ਬਰਾਮਦ


ਹਰਿੰਦਰ ਨਿੱਕਾ , ਸੰਗਰੂਰ, 19 ਜਨਵਰੀ:2021 
           ਜਿਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰੰਮ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ 7 ਦੋਸ਼ੀਆਂ ਨੂੰ ਵੱਖ-ਵੱਖ 2 ਮਾਮਲਿਆਂ ’ਚ ਇਕ ਪਿਸਤੋਲ 12 ਬੋਰ ਤੇ 10 ਹੋਰ ਪਿਸਟਲ ਸਮੇਤ 52 ਜਿੰਦਾ ਰੌਦ, ਹੁੰਡਈ ਮਾਰਕਾ ਵਰਨਾ ਕਾਰ, ਆਲਟੋ ਕਾਰ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ । ਇਹ ਜਾਣਕਾਰੀ ਜ਼ਿਲਾ ਪੁਲਿਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਲਈ ਸੱਦੀ ਪ੍ਰੈਸ ਵਾਰਤਾ ਦੌਰਾਨ ਦਿੱਤੀ । ਐਸ.ਐਸ.ਪੀ ਨੇ ਦੱਸਿਆ ਕਿ ਐਸ.ਪੀ. ਡੀ. ਹਰਪ੍ਰੀਤ ਸਿਘੰ ਸੰਧੂ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੀ ਟੀਮ ਸੁਨਿਆਰੇ ਦੀਆਂ ਦੁਕਾਨਾਂ ਅਤੇ ਵਿਦੇਸ਼ ਰਹਿੰਦੇ ਨਾਗਰਿਕਾਂ ਦੇ ਘਰਾਂ ਵਿੱਚ ਡਕੈਤੀ ਦੀ ਯੋਜਨਾ ਬਣਾਉਣ ਵਾਲੇ 5 ਦੋਸ਼ੀਆਂ ਅਤੇ ਇਕ ਹੋਰ ਮਾਮਲੇ ’ਚ 2 ਦੋਸੀਆਂ ਨੰੂ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਉਨਾਂ ਦੱਸਿਆ ਕਿ ਪਹਿਲੇ ਮਾਮਲੇ ’ਚੋ ਥਾਣੇਦਾਰ ਮੇਜਰ ਸਿੰਘ ਸੀ.ਆਈ.ਏ ਬ.ਸ. ਵਾਲਾ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਪਰ ਦੋਸੀਆਨ ਸਤਵੀਰ ਕੌਰ ਪਤਨੀ ਪਵਿੱਤਰ ਸਿੰਘ, ਸੰਦੀਪ ਸਿੰਘ ਉਰਫ ਪੋਪਾ, ਰਣਜੀਤ ਸਿੰਘ, ਗੁਰਜੀਤ ਸਿੰਘ ਉਰਫ ਸਾਧੂ, ਅਮਿੱਤ ਤਿਆਗੀ ਨੇੜੇ ਮਿਲਟਰੀ ਹਸਪਤਾਲ ਸਮਾਣਾ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 18-01-2021 ਅ/ਧ 399, 402 ਹਿੰ:ਦੰ: 25 ਅਸਲਾ ਐਕਟ ਥਾਣਾ ਭਵਾਨੀਗੜ ਦਰਜ ਰਜਿਸਟਰ ਕਰਵਾ ਕੇ ਦੌਰਾਨੇ ਰੇਡ ਬਾ ਹੱਦ ਭਵਾਨੀਗੜ ਤੋਂ ਸਮਾਣਾ ਰੋਡ ਪਰ ਪੈਂਦੇ ਪੁਲ ਨਹਿਰ ਥੰਮਣ ਸਿੰਘ ਵਾਲਾ ਤੋਂ ਨਹਿਰ ਦੇ ਖੱਬੇ ਹੱਥ ਜਾਂਦੀ ਕੱਚੀ ਪਟੜੀ ਪਰ ਬੇ ਅਬਾਦ ਜਗਾ ਪਰ ਸਤਵੀਰ ਕੌਰ, ਸੰਦੀਪ ਸਿੰਘ ਉਰਫ ਪੋਪਾ, ਰਣਜੀਤ ਸਿੰਘ, ਗੁਰਜੀਤ ਸਿੰਘ ਉਰਫ ਸਾਧੂ ਅਤੇ ਅਮਿੱਤ ਤਿਆਗੀ ਉਕਤਾਨ ਨੂੰ ਸਮੇਤ ਇੱਕ ਪਿਸਤੋਲ 12 ਬੋਰ ਸਮੇਤ 02 ਰੌਂਦ ਜਿੰਦਾ, ਇੱਕ ਦਾਤ ਲੋਹਾ, ਦੋ ਰਾਡ ਲੋਹਾ ਸਮੇਤ ਕਾਰ ਮਾਰਕਾ ਹੁੰਡਈ ਵਰਨਾ ਰੰਗ ਸਿਲਵਰ ਕਾਬੂ ਕੀਤਾ। ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਸਾਰੇ ਜਣੇ ਸਮਾਣਾ ਅਤੇ ਪਟਿਆਲਾ ਵਿਖੇ ਸੁਨਿਆਰੇ ਦੀਆਂ ਵੱਡੀਆਂ ਦੁਕਾਨਾਂ ’ਤੇ ਡਾਕਾ ਮਾਰਨ ਦੀ ਯੋਜਨਾ ਕਰ ਰਹੇ ਸਨ। ਉਨਾਂ ਦੱਸਿਆ ਕਿ ਗੈਂਗ ਦੀ ਮਹਿਲਾ ਲੀਡਰ ਸਤਵੀਰ ਕੌਰ ਹੈ। ਗਿ੍ਰਫਤਾਰ ਕੀਤੇ ਦੋਸੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸੇ ਤਰਾਂ ਇਕ ਹੋਰ ਮਾਮਲੇ ’ਚ ਪੁਲਿਸ ਪਾਰਟੀ ਨੇ  ਕੁਖਿਆਤ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਦੇ 02 ਗਿਰੋਹ ਮੈਂਬਰਾਂ ਨੂੰ ਸਮੇਤ 10 ਪਿਸਟਲ ਸਮੇਤ 50 ਰੋਂਦ ਜਿੰਦਾ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜੋ ਥਾਣੇਦਾਰ ਜਰਨੈਲ ਸਿੰਘ ਸੀ.ਆਈ.ਏ ਬ.ਸ. ਵਾਲਾ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਪਰ ਦੋਸੀਆਨ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਦੇ ਗਰੁੱਪ ਦੇ ਮੈਂਬਰ ਅਸਲਮ ਖਾਨ ਉਰਫ ਮਾਨੀਆ ਅਤੇ ਮੁਹੰਮਦ ਸ਼ਾਜਦ ਉਰਫ ਬਾਲੂ  ਦੇ ਖਿਲਾਫ ਮੁਕੱਦਮਾ ਨੰਬਰ 07 ਮਿਤੀ 18-01-2021 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ 1 ਮਲੇਰਕੋਟਲਾ ਦਰਜ ਰਜਿਸਟਰ ਕਰਵਾ ਕੇ ਦੌਰਾਨੇ ਨਾਕਾਬੰਦੀ ਬਾ ਹੱਦ ਆਦਮਵਾਲ ਰੋਡ ਮਲੇਰਕੋਟਲਾ ਤੋਂ ਦੋਸੀ ਅਸਲਮ ਖਾਨ ਉਰਫ ਮਾਨੀਆ ਦੇ ਕਬਜਾ ਵਿੱਚੋਂ ਇੱਕ ਪਿਸਤੌਲ 32 ਬੋਰ ਦੇਸੀ ਸਮੇਤ 05 ਕਾਰਤੂਸ 32 ਬੋਰ ਜਿੰਦਾ ਅਤੇ ਮੁਹੰਮਦ ਸਾਜਦ ਉਰਫ ਬਾਲੂ ਦੇ ਕਬਜਾ ਵਿੱਚੋਂ ਇੱਕ ਪਿਸਤੌਲ 30 ਬੋਰ ਦੇਸੀ ਸਮੇਤ 05 ਕਾਰਤੂਸ 30 ਬੋਰ ਜਿੰਦਾ ਸਮੇਤ ਅਲਟੋ ਕਾਰ ਬਰਾਮਦ ਕਰਕੇ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗਿ੍ਰਫਤਾਰ ਕੀਤਾ।
ਉਨਾਂ ਦੱਸਿਆ ਕਿ  ਦੌਰਾਨੇ ਤਫਤੀਸ਼ ਮੁਕੱਦਮਾ ਦੋਸੀਆਨ ਉਕਤਾਨ ਦੀ ਨਿਸ਼ਾਨਦੇਹੀ ਪਰ ਪੁੱਲ ਡਰੇਨ ਆਦਮਵਾਲ ਰੋਡ ਮਲੇਰਕੋਟਲਾ ਦੀ ਪਟੜੀ ਪਾਸ ਝਾੜੀਆਂ ਵਿੱਚੋਂ ਛੁਪਾ ਕੇ ਰੱਖੇ ਹੋਏ 08 ਪਿਸਤੋਲ 32 ਬੋਰ ਦੇਸੀ ਸਮੇਤ 21 ਕਾਰਤੂਸ 32 ਬੋਰ ਜਿੰਦਾ ਅਤੇ 19 ਕਾਰਤੂਸ 30 ਬੋਰ ਜਿੰਦਾ ਬਰਾਮਦ ਕਰਵਾਏ ਗਏ। ਦੌਰਾਨੇ ਪੁੱਛਗਿੱਛ ਦੋਸ਼ੀਆਨ ਉਕਤਾਨ ਨੇੇ ਦੱਸਿਆ ਕਿ ਉਹ ਦੋਵੇਂ ਜਣੇ ਗੈਂਗਸਟਰ ਬੱਗਾ ਖਾਨ ਉਰਫ ਬੱਗਾ ਤੱਖਰ ਦੇ ਕਹਿਣ ਅਨੁਸਾਰ ਆਪਣੇ ਵਿਰੋਧੀ ਗਰੁੱਪ ਦੇ ਮੈਂਬਰਾਂ ਨੂੰ ਜਾਨੀ ਨੁਕਸਾਨ ਪੁਹੰਚਾਉਣ ਦੀ ਤਾਕ ਵਿੱਚ ਸਨ। ਜੋ ਦੋਸੀਆਨ ਨੂੰ ਵੱਡੀ ਵਾਰਦਾਤ/ਗੈਂਗਵਾਰ ਨੂੰ ਟਾਲਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!