ਯੂ.ਕੇ. ਤੋਂ ਆ ਰਹੇ ਯਾਤਰੀਆਂ ਨੂੰ 14 ਦਿਨ ਇਕਾਂਤਵਾਸ ‘ਚ ਰਹਿਣ ਦੇ ਹੁਕਮ

Advertisement
Spread information

ਸਾਰਸ (ਐਸ.ਏ.ਆਰ.ਐਸ)-ਕੋਵ-2 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੇ ਹੁਕਮ

ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ


ਬਲਵਿੰਦਰ ਪਾਲ , ਪਟਿਆਲਾ, 11 ਜਨਵਰੀ:2021
              ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਹੁਕਮ ਜਾਰੀ ਕੀਤਾ ਹੈ ਕਿ ਯੂ.ਕੇ. ਤੋਂ ਪਟਿਆਲਾ ਜ਼ਿਲ੍ਹੇ ‘ਚ ਆ ਰਹੇ ਯਾਤਰੀਆਂ ਲਈ 14 ਦਿਨ ਦਾ ਇਕਾਂਤਵਾਸ ਪੂਰਾ ਕਰਨਾ ਜ਼ਰੂਰੀ ਹੈ ਅਤੇ ਜੇਕਰ ਯੂ.ਕੇ. ਤੋਂ ਆਇਆ ਕੋਈ ਯਾਤਰੀ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਐਪੀਡੈਮਿਕ ਡਿਸੀਜ਼ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
             ਹੁਕਮਾਂ ‘ਚ ਕਿਹਾ ਗਿਆ ਹੈ ਕਿ ਦਫ਼ਤਰ ਦੇ ਧਿਆਨ ‘ਚ ਆਇਆ ਹੈ ਕਿ ਯੂ.ਕੇ. ਤੋਂ ਕਈ ਯਾਤਰੀ ਪਟਿਆਲਾ ਜ਼ਿਲ੍ਹੇ ‘ਚ ਆ ਰਹੇ ਹਨ ਅਤੇ ਯੂ.ਕੇ. ‘ਚ ਸਾਰਸ ਐਸ.ਏ.ਆਰ.ਐਸ)-ਕੋਵ-2 ਬਿਮਾਰੀ ਫੈਲ ਰਹੀ ਹੈ, ਇਸ ਲਈ ਯੂ.ਕੇ. ਤੋਂ ਆ ਰਹੇ ਯਾਤਰੀਆਂ ਨੂੰ 14 ਦਿਨ ਲਈ ਘਰ ‘ਚ ਇਕਾਂਤਵਾਸ ਰਹਿਣ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
            ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਯੂ.ਕੇ. ਤੋਂ ਆਇਆ ਕੋਈ ਵੀ ਯਾਤਰੀ ਜੇਕਰ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਐਪੀਡੈਮਿਕ ਡਿਸੀਜ਼ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!