ਅਸੀਂ ਪੰਜਾਬੀ,,
ਅਸੀਂ ਪੰਜਾਬੀ ਮਾਂ ਦੇ ਜਾਏ,
ਇੱਕੋ ਖ਼ੂਨ ਅਸਾਡਾ ਏ।
ਵੈਰੀ ਨੂੰ ਸਦਾ ਮੋੜੀਏ ਭਾਜੀ,
ਭਾਵੇਂ ਜ਼ਾਲਮ ਡਾਹਢਾ ਏ।
ਵਾਲ ਵਿੰਗਾ ਨਾ ਕਰ ਸਕਦਾ ਏ,
ਜਦ ਤੱਕ ਸਾਡਾ ਏਕਾ ਏ।
ਮਾੜੇ ਦੀ ਧਿਰ ਬਣਕੇ ਖੜ੍ਹਨਾ,
ਸਾਡਾ ਸਮਝੋ ਠੇਕਾ ਏ।
ਪਹਿਲਾਂ ਵਾਰ ਕਦੇ ਨਾ ਕਰੀਏ ,
ਬਾਅਦ ਚ ਸੁੱਕਾ ਛੱਡਣਾ ਨਹੀਂ।
ਇੱਕੀ ਦੀ ਇਕੱਤੀ ਪਾਉਂਦੇ ਹਾਂ,
ਪਿੱਠ ਵਿਖਾ ਕੇ ਭੱਜਣਾ ਨਹੀਂ।
ਕਿਸੇ ਕਾਇਰ ਨੇ ਭਾਜੀ ਪਾਈ,
ਮੋੜਾ ਦੇਣਾ ਪੱਕਾ ਏ।
ਹੱਥ ਅਸਾਡੇ ਲੈ ਕੇ ਮੁੜਨਾ,
ਦਿਲ ਵਿਚ ਜੱਜਬਾ ਸੱਚਾ ਏ।
ਰਾਜਨਦੀਪ ਕੌਰ ਮਾਨ
62393- 26166