ਬਲਵਿੰਦਰ ਆਜਾਦ , ਧਨੌਲਾ 8 ਜਨਵਰੀ 2021
ਅੱਜ ਜੁਮੇ ਦੀ ਨਵਾਜ ਦੌਰਾਨ ਵੱਡੀ ਗਿਣਤੀ ਵਿੱਚ ਜੁੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਸਜਿਦ ਦੇ ਇਮਾਮ ਦੁਆਰਾ ਪਹਿਲਾਂ ਜੁਮੇ ਦੀ ਨਵਾਜ ਅਦਾ ਕਰਵਾਈ ਗਈ। ਨਵਾਜ਼ ਉਪਰੰਤ ਉਨ੍ਹਾਂ ਵੱਲੋਂ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਵਿੱਚ ਦੁਆ ਕਰਵਾਈ ਗਈ। ਉਨ੍ਹਾਂ ਸੰਘਰਸ਼ ਦੋਰਾਨ ਸਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੋਨ ਧਾਰੀ ਰੱਖਿਆ ਤੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਦੁਆ ਕਰ ਕੇ ਬਾਕੀ ਸੰਘਰਸ਼ ਲੜ ਰਹੇ ਕਿਸਾਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ।
ਇਸ ਸਮੇਂ ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖਾਂਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਸਮੁੱਚੇ ਲੋਕਾਂ ਲਈ ਘਾਤਕ ਸਿੱਧ ਹੋਵੇਗਾ, ਇਸ ਦੇ ਜਾਰੀ ਹੋਣ ਨਾਲ ਜਿਥੇ ਕਿਰਸਾਨੀ ਤਬਾਹ ਹੋਵੇਗੀ ਉਥੇ ਹੀ ਇਸ ਨਾਲ ਬੇਰੁਜ਼ਗਾਰੀ ਦਾ ਇਜਾਫਾ ਹੋਵੇਗਾ। ਜਿਸ ਨਾਲ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ ਕਿਉਂਕਿ ਇਸ ਕਨੂੰਨ ਨਾਲ ਸਰਮਾਏਦਾਰੀ ਕਾਰਪੋਰੇਟ ਘਰਾਣਿਆਂ ਦੇ ਲੋਕ ਸਿੱਧੇ ਤੋਰ ਤੇ ਮਸ਼ੀਨਰੀਕਰਨ ਨਾਲ ਫਸਲਾਂ ਦੀ ਸਾਂਭ ਸੰਭਾਲ ਤੇ ਉਨ੍ਹਾਂ ਦਾ ਭੰਡਾਰ ਕਰਨਗੇ , ਜਿਸ ਦਾ ਸਿੱਧਾ ਅਸਰ ਕਿਰਤੀਆਂ ਤੇ ਪਵੇਗਾ ਜਿੰਨ੍ਹਾਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਉਹ ਆਰਥਿਕ ਤੌਰ ਤੇ ਝੰਬੇ ਜਾਣਗੇ । ਇਸ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਦਾ ਫਰਜ ਬਣਦਾ ਹੈ, ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਇਸ ਕਨੂੰਨ ਦੇ ਰੱਦ ਹੋਣ ਤੱਕ ਸਾਂਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਨ ਕਿਉਂਕਿ ਅਸੀਂ ਏਕਤਾ ਨਾਲ ਹੀ ਇਹ ਜੰਗ ਜਿੱਤਾਂਗੇ । ਇਸ ਮੋਕੋ ਭੋਲਾ ਖਾਨ, ਬਿੱਲੂ ਖਾਨ, , ਸਰਾਜ ਘਨੌਰ, ਜੱਗੀ ਖਾਨ , ਘੋਗਾ ਰਾਈ, ਸਲੀਮ ਮੁਹੰਮਦ , ਖੁਸ਼ੀ, ਮੁਹੰਮਦ , ਤੋ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਹਾਜਿਰ ਸਨ।