ਐੱਸ.ਐੱਸ. ਮਾਸਟਰ ਅਤੇ ਮੈਥ ਕਾਡਰ ਭਰਤੀ ਪ੍ਰੀਖਿਆ ਹੋਈ

Advertisement
Spread information

10 ਜਨਵਰੀ ਨੂੰ ਸਾਇੰਸ ਮਾਸਟਰ ਕਾਡਰ ਭਰਤੀ ਪ੍ਰੀਖਿਆ ਹੋਵੇਗੀ

ਕੋਈ ਵੀ ਨਕਲ ਅਤੇ ਇਮਪਰੋਸਨੇਸ਼ਨ ਕੇਸ ਨਹੀਂ ਆਇਆ ਸਾਹਮਣੇ


ਜੀ.ਐਸ. ਬਿੰਦਰ , ਐੱਸ.ਏ.ਐੱਸ. ਨਗਰ 9 ਜਨਵਰੀ 2021

             ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਐੱਸ.ਐੱਸ. ਅਤੇ ਮੈਥ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਤੋਂ ਬਾਅਦ ਵੀ ਪੂਰੇ ਅਨੁਸ਼ਾਸ਼ਨ ਵਿੱਚ ਸੰਪੰਨ ਹੋ ਗਈ ਹੈ।ਮਿਤੀ 27 ਅਤੇ 28 ਦਸੰਬਰ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਵੀ ਲਈ ਜਾ ਚੁੱਕੀ ਹੈ।
       ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਜ਼ਿਲ੍ਹਾ ਫਾਜ਼ਿਲਕਾ ਅਤੇ ਅਬੋਹਰ ਸ਼ਹਿਰ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਇਹਨਾਂ ਭਰਤੀ ਪ੍ਰੀਖਿਆਵਾਂ ਲਈ ਜਿੱਥੇ ਭਰਤੀ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਆਯੋਜਨ ਲਈ ਪੂਰੇ ਅਨੁਸ਼ਾਸ਼ਨ ਤਹਿਤ ਕਾਰਜ ਕੀਤਾ ਜਾ ਰਿਹਾ ਹੈ ਉੱਤੇ ਪ੍ਰੀਖਿਆ ਕੇਂਦਰਾਂ ‘ਚ ਨਕਲ ਨੂੰ ਰੋਕਣ ਅਤੇ ਇਮਪਰਸੋਨੇਸ਼ਨ ਜਿਹੇ ਕੇਸ ਪ੍ਰੀਖਿਆ ਕੇਂਦਰ ਵਿੱਚ ਨਿਰਾਨ ਅਤੇ ਹੋਰ ਸਬੰਧਿਤ ਅਮਲਾ ਬਹੁਤ ਹੀ ਮੁਸਤੈਦੀ ਨਾਲ ਕਾਰਜ ਕਰ ਰਿਹਾ ਹੈ।
ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਜਾਣਕਾਰੀ ਦਿੱਤੀ ਕਿ ਐੱਸ.ਐੱਸ. ਮਾਸਟਰ ਕਾਡਰ ਭਰਤੀ ਲਈ 19562 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 83.19 ਫੀਸਦੀ ਹੈ।ਮੈਥ ਮਾਸਟਰ ਕਾਡਰ ਭਰਤੀ ਲਈ 10808 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 87.59 ਫੀਸਦੀ ਹੈ। 10 ਜਨਵਰੀ ਨੂੰ ਸਾਇੰਸ ਮਾਸਟਰ ਕਾਡਰ ਭਰਤੀ ਪ੍ਰੀਖਿਆ ਹੋਵੇਗੀ।

Advertisement
Advertisement
Advertisement
Advertisement
Advertisement
error: Content is protected !!