ਵਿਜੈ ਇੰਦਰ ਸਿੰਗਲਾ ਨੇ ਭਵਾਨੀਗੜ ’ਚ 2.5 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਬੱਸ ਅੱਡੇ ਦਾ ਕੀਤਾ ਉਦਘਾਟਨ

Advertisement
Spread information

ਕੈਬਨਿਟ ਮੰਤਰੀ ਸਿੰਗਲਾ ਦੇ ਯਤਨਾਂ ਸਦਕਾ ਨਗਰ ਕੌਂਸਲ ਨੂੰ ਵੀ ਮਿਲੀ ਨਵੀਂ ਇਮਾਰਤ

ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਭਵਾਨੀਗੜ ਦੇ ਲੋਕਾਂ ਦੀ ਹਰ ਮੰਗ ਪੂਰੀ ਕਰਾਂਗਾ: ਸਿੰਗਲਾ


ਰਿੰਕੂ ਝਨੇੜੀ , ਭਵਾਨੀਗੜ, 9 ਜਨਵਰੀ :-2021
         ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਵਾਨੀਗੜ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਬੱਸ ਅੱਡੇ ਦਾ ਉਦਘਾਟਨ ਕੀਤਾ ਅਤੇ ਇਸਦੇ ਨਾਲ ਹੀ ਨਗਰ ਕੌਂਸਲ ਭਵਾਨੀਗੜ ਦੀ ਵੀ 1 ਕਰੋੜ ਰੁਪਏ ਖਰਚ ਕੇ ਬਣਾਈ ਗਈ ਨਵੀਂ ਇਮਾਰਤ ਨੂੰ ਵੀ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ।

         ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਭਵਾਨੀਗੜ ਸ਼ਹਿਰ ਵਿਚ ਬੱਸ ਅੱਡਾ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਕਿ ਬੱਸਾਂ ਸੰਗਰੂਰ-ਪਟਿਆਲਾ ਸੜਕ ’ਤੇ ਹੀ ਸਵਾਰੀਆਂ ਨੂੰ ਉਤਾਰਦੀਆਂ ਸਨ। ਉਨਾਂ ਕਿਹਾ ਕਿ ਠੰਡ ਅਤੇ ਮੀਂਹ-ਕਣੀ ਦੇ ਮੌਸਮ ਵਿਚ ਸਵਾਰੀਆਂ ਨੂੰ ਹੋਰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਬੱਸ ਸਟੈਂਡ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਹੋਵੇਗੀ, ਉੱਥੇ ਹੀ ਬੱਸ ਓਪਰੇਟਰਾਂ ਨੂੰ ਵੀ ਆਪਣੀਆਂ ਬੱਸਾਂ ਸੁਰੱਖਿਅਤ ਖੜੀਆਂ ਕਰਨ ਲਈ ਜਗਾ ਮਿਲੇਗੀ।
       ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸੇ ਤਰਾਂ ਨਗਰ ਕੌਂਸਲ ਭਵਾਨੀਗੜ ਦੀ ਪੁਰਾਣੀ ਇਮਾਰਤ ਬਾਜ਼ਾਰ ਵਿਚ ਹੋਣ ਕਾਰਨ ਇੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਟ੍ਰੈਫ਼ਿਕ ਸਮੇਤ ਹੋਰਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਹੀ ਹੁਣ ਕੌਂਸਲ ਦੀ ਇਮਾਰਤ ਨੂੰ ਵੀ ਬੱਸ ਅੱਡੇ ਅੰਦਰ ਹੀ ਬਣਾਇਆ ਗਿਆ ਹੈ ਤਾਂ ਜੋ ਸ਼ਹਿਰ ਤੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਕੰਮ ਕਰਵਾ ਮੁੜ ਸਕਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪੁਰਾਣੀ ਇਮਾਰਤ ਨੂੰ ਵੀ ਪਾਰਕਿੰਗ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ।
         ਕੈਬਨਿਟ ਮੰਤਰੀ ਨੇ ਦੱਸਿਆ ਕਿ 2017 ’ਚ ਲੋਕਾਂ ਵੱਲੋਂ ਦਿੱਤੀ ਗਈ ਹਲਕੇ ਦੀ ਵਾਗਡੋਰ ਸਦਕਾ ਹੀ ਉਹ ਭਵਾਨੀਗੜ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾ ਸਕੇ ਹਨ ਅਤੇ ਨਵੇਂ ਬੱਸ ਅੱਡੇ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਹੋਰ ਵੀ ਕਈ ਪ੍ਰੋਜੈਕਟ ਉਲੀਕੇ ਗਏ ਹਨ। ਉਨਾਂ ਕਿਹਾ ਕਿ ਹਲਕੇ ਦੇ ਵਿਧਾਇਕ ਵਜੋਂ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਉਹ ਭਵਾਨੀਗੜ ਸ਼ਹਿਰ ਦੇ ਹਰ ਘਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਸੀਵਰੇਜ ਸਪਲਾਈ ਪਹੁੰਚਾਉਣਾ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਪੀਣਯੋਗ ਪਾਣੀ ਤੇ ਸੀਵਰੇਜ ਦੀ ਸਪਲਾਈ ਲਾਈਨ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਤੁਰੰਤ ਬਾਅਦ ਸਬੰਧਤ ਇਲਾਕੇ ਵਿਚ ਗਲੀਆਂ ਤੇ ਸੜਕਾਂ ਪੱਕੀਆਂ ਕਰਵਾਉਣ ਦਾ ਕੰਮ ਵੀ ਉਹ ਆਪਣੀ ਦੇਖ-ਰੇਖ ਵਿਚ ਪੂਰਾ ਕਰਵਾ ਰਹੇ ਹਨ।
         ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਰਾਮਵੀਰ, ਚੇਅਰਪਰਸਨ ਜਸਵੀਰ ਕੌਰ, ਐਸ.ਡੀ.ਐਮ. ਡਾ. ਕਰਮਜੀਤ ਸਿੰਘ, ਚੇਅਰਮੈਨ ਵਰਿੰਦਰ ਪੰਨਵਾਂ, ਚੇਅਰਮੈਨ ਪਰਦੀਪ ਕੱਦ, ਕਾਰਜ ਸਾਧਕ ਅਫ਼ਸਰ ਰਕੇਸ਼ ਗਰਗ, ਐਸ.ਐਮ.ਓ. ਡਾ. ਮਹੇਸ਼, ਹਰੀ ਸਿੰਘ, ਕਪਿਲ ਦੇਵ ਗਰਗ, ਨਾਨਕ ਚੰਦ, ਪ੍ਰਧਾਨ ਜਗਮੀਤ ਭੋਲਾ ਅਤੇ ਫਕੀਰ ਚੰਦ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!