ਨੌਜਵਾਨਾਂ ਵੱਲੋਂ ਲੰਗਰ ‘ਚ ਨਿਭਾਈ ਜਾ ਰਹੀ ਸੇਵਾ ਸ਼ਲਾਘਾਯੋਗ-ਬੰਨੀ ਚਹਿਲ         

Advertisement
Spread information
ਬਲਵਿੰਦਰ ਪਾਲ , ਪਟਿਆਲਾ, 9 ਜਨਵਰੀ 2021
          ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਬੈਦਵਾਣ ਅਤੇ ਉਹਨਾਂ ਟੀਮ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਵਿਚ ਲਗਾਤਾਰ ਕਿਸਾਨਾਂ ਲਈ ਸੰਘਰਸ਼ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਲੰਗਰਾਂ ਦੀ ਸੇਵਾ ਸਿੰਘੂ ਬੈਰੀਅਰ  ਦਿੱਲੀ ਵਿਖੇ ਕੀਤੀ ਜਾ ਰਹੀ ਹੈ । ਜਿਸ ਵਿਚ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚਹਿਲ ਜੀ ਨਾਲ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਕੋਮੀ ਪ੍ਰਧਾਨ ਪਰਮਿੰਦਰ ਭਲਵਾਨ  ,ਮੱਖਣ ਰੋਗਲਾ, ਰੁਪਿੰਦਰ ਸੰਧੂ, ਰਾਣਾ ਭੱਦਲਥੂਹਾ ਪ੍ਰੈਸ ਸਕੱਤਰ, ਜਤਵਿੰਦਰ ਗਰੇਵਾਲ, ਨਵਜੋਤ ਸਿੰਘ ਦੀਪ ਨਗਰ,  ਨੇ ਵੀ ਲੰਗਰ ਵਿਚ ਸੇਵਾ ਕੀਤੀ  , ਬੰਨੀ ਚੈਹਿਲ ਜੀ ਨੇ ਪਰਮਦੀਪ ਬੈਦਵਾਣ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾਯੋਗ ਕਰਦਿਆਂ ਕਿਹਾ ਕਿ ਇਹਨਾਂ ਵਲੋਂ ਕਿਸਾਨ ਮਜ਼ਦੂਰ ਭਰਾਵਾਂ ਲਈ ਲੰਗਰ ਤਿਆਰ ਕਰਕੇ ਛਾਕਾ ਰਹੇ ਹਨ, ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਸਾਡੀ ਸੁੱਤੀ ਪਈ ਨੋਜਾਵਾਨੀ ਨੂੰ ਜਗਾ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ ਉਹਨਾਂ ਨੇ ਨੋਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹਨਾਂ ਨੇ ਪੰਜਾਬ ਦੇ ਮੱਥੇ ਤੇ ਲੱਗੇ ਨਸ਼ਿਆਂ ਦੇ ਕਲੱਕ ਨੂੰ ਧੋ ਦਿੱਤਾ ਹੈ ਉਹਨਾਂ ਕਿਹਾ ਕਿ ਨੋਜਵਾਨਾਂ ਵਲੋਂ ਕਿਸਾਨ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਿਚ ਆਪਣੀ ਡਿਊਟੀ ਚਾਹੇ ਲੰਗਰ ਦੀ ਹੋਵੇ, ਸਫਾਈ, ਕਿਸਾਨ ਮਜ਼ਦੂਰ ਭਰਾਵਾਂ ਦੇ ਰਹਿਣ ਲਈ ਪ੍ਰਬੰਧ,ਟੈਰਫਿਕ ਦਾ ਪ੍ਰਬੰਧ, ਰਾਤਾਂ ਨੂੰ ਕਿਸਾਨ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਹੋਵੇ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਦੇ ਕੇ ਪੰਜਾਬ ਦਾ ਮਾਣ ਇਕ ਵਾਰ ਫਿਰ ਇਤਿਹਾਸ ਵਿਚ ਦਰਜ ਕਰਵਾ ਦਿੱਤਾ ਹੈ, ਬੰਨੀ ਚੈਹਿਲ ਜੀ ਨੇ ਕੇਂਦਰ ਸਰਕਾਰ ਨੂੰ ਤਰੁੰਤ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਅਪੀਲ ਕੀਤੀ।
Advertisement
Advertisement
Advertisement
Advertisement
Advertisement
error: Content is protected !!