ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਸੂਟ, ਬੱਚਿਆਂ ਨੂੰ ਬੂਟ ਅਤੇ ਸੂਟ ਵੰਡੇ 

Advertisement
Spread information

ਪੰਛੀਆਂ ਲਈ ਰੈਣ ਬਸੇਰੇ (ਆਲਣੇ) ਤੇ ਗਊਆਂ ਨੂੰ ਗੁੜ ਚਾਰਿਆ,,


ਗੁਰਸੇਵਕ ਸਿੰਘ ਸਹੋਤਾ/ਪਾਲੀ ਵਜੀਦਕੇ -ਮਹਿਲ ਕਲਾਂ 22 ਦਸੰਬਰ 2020 
                 ਡੇਰਾ ਬਾਬਾ ਭਜਨ ਸਿੰਘ ਦੀਵਾਨਾ ਵੱਲੋਂ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਸਰਦੀ ਦੇ ਮੌਸਮ ਨੂੰ ਦੇਖਦਿਆਂ ਲੋੜਬੰਦ ਪਰਿਵਾਰਾਂ ਨੂੰ ਗਰਮ ਕੰਬਲ, ਸੂਟ, ਬੱਚਿਆਂ ਨੂੰ ਬੂਟ ਅਤੇ ਸੂਟ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵੱਲੋਂ ਸੰਗਤਾਂ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਲੋੜਬੰਦ ਪਰਿਵਾਰਾਂ ਨੂੰ ਗਰਮ ਕੰਬਲ, ਬੱਚਿਆਂ ਨੂੰ ਬੂਟ, ਸੂਟ ਅਤੇ ਰਾਸਨ ਦਿੱਤਾ ਜਾਂਦਾ ਹੈ।               ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਮਹਾਂਪੁਰਸਾਂ ਦੀ ਧਰਤੀ ਹੈ। ਇਸ ਧਰਤੀ ਤੇ ਉਨਾਂ ਵੰਡ ਕੇ ਛਕਣ ਤੇ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਹੋਕਾ ਦਿੱਤਾ ਸੀ। ਅੱਜ ਹਰ ਦਾਨੀ ਸੱਜਣ ਨੂੰ ਲੋੜਬੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਰਦੀ ਦੇ ਮੌਸਮ ਨੂੰ ਦੇਖਦਿਆਂ ਪੰਛੀਆਂ ਲਈ ਰੈਣ ਬਸੇਰੇ (ਆਲਣੇ) ਲਗਾਏ ਗਏ ਹਨ ਤੇ ਗਊਸਾਲਾ ’ਚ ਜਾ ਕੇ ਸੇਵਾਦਾਰਾਂ ਦੇ ਸਹਿਯੋਗ ਨਾਲ ਗਊਆਂ ਨੂੰ ਗੁੜ ਵੀ ਚਾਰਿਆ ਗਿਆ ਹੈ ਤਾਂ ਜੋ ਉਹਨਾਂ ਨੂੰ ਠੰਡ ਤੋਂ ਰਾਹਤ ਮਿਲੇ।
              ਪਹਿਲਾ ਵੀ ਡੇਰਾ ਬਾਬਾ ਭਜਨ ਸਿੰਘ ਵੱਲੋਂ ਅਨੇਕਾਂ ਸਮਾਜ ਭਲਾਈ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਹਨ। ਇਸ ਮੌਕੇ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ, ਬਲਜੀਤ ਸਿੰਘ ਕੈਨੇਡਾ, ਸਮਾਜ ਸੇਵੀ ਮਿੱਠੂ ਮੁਹੰਮਦ, ਸੁਖਦੇਵ ਸਿੰਘ ਅਮਰੀਕਾ, ਬੋਘਾ ਸਿੰਘ ਗਹਿਲ, ਬਲਜੀਤ ਸਿੰਘ ਸੂਬੇਦਾਰ, ਸੁੱਖੀ ਕੌਰ ਆਸਟ੍ਰੇਲੀਆ, ਗੁਰਦਿਆਲ ਸਿੰਘ ਕੇਨੈਡਾ, ਜਿੰਦਰ ਸਿੰਘ ਕਵੈਤ, ਸੁਖਚੈਨ ਸਿੰਘ ਤਲਵੰਡੀ, ਵਿੱਕੀ ਬਾਬਾ ਰਾਜਗੜ, ਏਐਸਆਈ ਹਰਪਾਲ ਸਿੰਘ ਭਾਈ ਰੂਪਾ, ਏਐਸਆਈ ਦਰਸਨ ਸਿੰਘ, ਮਨਦੀਪ ਸਿੰਘ ਕੈਨੇਡਾ, ਅਵਤਾਰ ਸਿੰਘ ਲਿੱਤਰਾਂ, ਸਰਪੰਚ ਰਣਧੀਰ ਸਿੰਘ ਦੀਵਾਨਾ, ਬਲਵੀਰ ਕੌਰ ਇੰਗਲੈਡ, ਨਰਿੰਦਰ ਸਿੰਘ, ਨਿਰਮਲਜੀਤ ਕੌਰ ਕੈਨੇਡਾ, ਹਰਮਿੰਦਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਕੁਲਵੰਤ ਕੌਰ ਅਮਰੀਕਾ, ਕੁਲਵੀਰ ਸਿੰਘ ਮਨੀਲਾ, ਜੱਸਾ ਸਿੰਘ ਫੌਜੀ ਨੇ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਅਤੇ ਬਾਬਾ ਜੰਗ ਸਿੰਘ ਦੀਵਾਨਾ ਦੇ ਇਸ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀ ਕੰਮਾਂ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਲੋੜਬੰਦ ਪਰਿਵਾਰ ਠੰਡ ’ਚ ਪ੍ਰੇਸਾਨ ਨਾ ਹੋਵੇ। ਇਸ ਮੌਕੇ ਜੀਤ ਸਿੰਘ ਮੈਬਰ, ਕੌਰਾ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ ਅਤੇ ਰਾਣਾ ਸਿੰਘ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!