ਪਤੱਰ ਪ੍ਰੇਰਕ, ਬਠਿੰਡਾ 22 ਦਸੰਬਰ 2020
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਅਤੇ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਦੇ ਮੱਕਸਦ ਨਾਲ ਚਲਾਈ ਗਈ ਕੋਰੋਨਾ ਜਾਗਰੂਕਤਾ ਵੈਨ ਅੱਜ ਬਲਾਕ ਸੰਗਤ ਦੇ ਪਿੰਡ ਪੱਕਾ ਕਲਾਂ ਵਿੱਖੇ ਪਹੁੰਚੀ। ਇਸ ਮੌਕੇ ਜਾਗਰੂਕਤਾ ਵੈਨ ਤੋਂ ਵੀਡੀਓ ਦੇ ਮਾਧਿਅਮ ਨਾਲ ਲੋਕਾਂ ਨਾਲ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਸੰਦੇਸ਼ ਲੋਕਾਂ ਨੂੰ ਸੁਣਾਇਆ ਗਿਆ ਇਸ ਤੋਂ ਇਲਾਵਾ ਕੋਰੋਨਾ ਜਾਗਰੂਕਤਾ ਵੀਡੀਓ ਰਾਹੀਂ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਕੋਰੋਨਾ ਟੈਸਟ ਕੀਤੇ ਗਏ।
ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਬਲਾਕ ਪ੍ਰਸਾਰ ਸਿੱਖਿਅਕ ਸਾਹਿਲ ਪੁਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿੱਚ ਆਪਣੇ ਪੈਰ ਪਸਾਰ ਲਏ ਸਨ, ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਮੇਂ ਸਮੇਂ ਤੇ ਕੋਰੋਨਾ ਟੈਸਟ ਕਰਵਾਉਣੇ ਚਾਹੀਦੇ ਹਨ, ਉਹਨਾਂ ਨੇ ਕਿਹਾ ਕਿ ਵਿਗਿਆਨੀਆਂ ਦੀ ਖੋਜ਼ ਮੁਤਾਬਕ ਇਸ ਬਿਮਾਰੀ ਤੋਂ ਵਧੇਰੇ ਖ਼ਤਰਾ ਬਜ਼ੁਰਗਾਂ ਅਤੇ ਕਰੋਨਿਕ ਡਿਜ਼ੀਜ਼ ਨਾਲ ਪੀੜਤ ਲੋਕਾਂ ਨੂੰ ਹੈ ਉਹਨਾਂ ਕਿਹਾ ਕਿ ਕੰਮ ਕਾਜ਼ ਆਦਿ ਲਈ ਆਪਣੇ ਘਰ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਖ਼ਿਆਲ ਰੱਖਦੇ ਹੋਏ ਟੈਸਟ ਕਰਵਾਉਂਣਾ ਚਾਹੀਦਾ ਹੈ।
ਇਸ ਮੌਕੇ ਸਿਹਤ ਸੁਪਰਵਾਈਜ਼ਰ ਸੁਖਰਾਜ ਸਿੰਘ ਅਤੇ ਚਰਨੋਂ ਦੇਵੀ ਨੇ ਦੱਸਿਆ ਕਿ ਕੋਰੋਨਾ ਪਾਜੀਟਿਵ ਨੂੰ ਉਸਦੀ ਇੱਛਾ ਅਨੂਸਾਰ ਘਰ ਵਿੱਚ ਹੀ ਰੱਖਿਆ ਜਾਂਦਾ ਹੈ। ਜੋ ਘਰ ਰਹਿ ਕੇ ਨਿਯਮਾਂ ਦਾ ਪਾਲਨ ਕਰਕੇ ਇਲਾਜ਼ ਲੈ ਸਕਦਾ ਹੈ। ਉਹਨਾਂ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਨਹੀਂ ਜਾਗਰੂਕਤਾ ਦੀ ਲੋੜ ਹੈ। ਇਸ ਮੌਕੇ ਸੀ ਐਚ ਓ ਜਸਵੰਤ ਕੌਰ, ਕਿਰਨ ਮੌਂਗਾ, ਰਮਨਦੀਪ ਕੌਰ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਹੈਲਥ ਵਰਕਰ ਸਰਬਜੀਤ ਕੌਰ ਤੋਂ ਇਲਾਵਾ ਆਸ਼ਾ ਹਾਜਰ ਸਨ।