ਨੋਜਵਾਨ ਵੱਲੋਂ ਹੋਰਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਮੇਲਿਆਂ ਵਿਚ ਸ਼ਿਰਕਤ ਕਰਨ ਦੀ ਅਪੀਲ
ਬੀ.ਟੀ.ਐਨ. ਫਾਜ਼ਿਲਕਾ, 18 ਦਸੰਬਰ 2020
ਬੇਰੋਜ਼ਗਾਰੀ `ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਨੋਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਨ੍ਹਾਂ ਰੋਜ਼ਗਾਰ ਮੇਲਿਆਂ ਕਰਕੇ ਕਈ ਹੋਣਹਾਰ ਵਿਦਿਆਰਥੀਆਂ ਨੂੰ ਰੋਜ਼ਗਾਰ ਦਾ ਮੌਕਾ ਪ੍ਰਾਪਤ ਹੋਇਆ ਹੈ ਤੇ ਵਿਦਿਆਰਥੀਆਂ ਨੇ ਆਪਣਾ ਭਵਿੱਖ ਸਿਰਜਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਰੋਜ਼ਗਾਰ ਮੇਲਿਆਂ ਦਾ ਲਾਹਾ ਹਾਸਲ ਕਰਨ ਵਾਲਾ ਮੀਡੀਆ ਵਰਗ ਦਾ ਨੌਜਵਾਨ ਅਮਰਜੀਤ ਸਿੰਘ ਜ਼ੋ ਕਿ ਪਿੰਡ ਹੌਜ਼ ਖਾਸ ਤਹਿਸੀਲ ਜਲਾਲਾਬਾਦ ਦਾ ਵਸਨੀਕ ਹੈ।ਉਹ ਆਖਦਾ ਹੈ ਕਿ ਉਸਦੇ ਪਰਿਵਾਰ `ਚ ਉਸਦੇ ਪਿਤਾ ਜ਼ੋ ਕਿ ਲੇਬਰ ਦਾ ਕੰਮ ਕਰਦੇ ਹਨ, ਮਾਤਾ ਘਰ ਦੀ ਸਾਂਭ-ਸੰਭਾਲ ਕਰਦੇ ਹਨ ਅਤੇ ਉਸਦੇ 2 ਭਰਾ ਵੀ ਹਨ। ਅਮਰਜੀਤ ਸਿੰਘ ਦੱਸਦਾ ਹੈ ਕਿ ਘਰ ਦੇ ਵਿਤੀ ਹਾਲਾਤ ਵਧੀਆ ਨਾ ਹੋਣ ਕਰਕੇ ਉਸਨੇ ਬਾਰਵੀਂ ਦੀ ਪੜਾਈ ਤੋਂ ਬਾਅਦ ਪੜਾਈ ਛੱਡ ਦਿੱਤੀ।ਉਹ ਆਖਦਾ ਹੈ ਕਿ ਉਸਨੇ ਜ਼ਿਲ੍ਹਾ ਰੋਜਗਾਰ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ।
ਨੋਜਵਾਨਾ ਆਖਦਾ ਹੈ ਕਿ ਦਫਤਰ ਵਿਖੇ ਨਾਮ ਦਰਜ ਕਰਵਾਉਣ ਤੋਂ ਬਾਅਦ ਦਫਤਰ ਵੱਲੋਂ ਸੁਨੇਹਾ ਪ੍ਰਾਪਤ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਦੇ ਮੱਦੇਨਜਰ ਉਸਨੇ ਰੋਜ਼ਗਾਰ ਮੇਲੇ `ਚ ਸ਼ਿਰਕਤ ਕਰਕੇ ਫਾਰਮ ਭਰਿਆ ਤੇ ਵੱਖ-ਵੱਖ ਕੰਪਨੀਆਂ `ਚ ਇੰਟਰਵਿਊ ਦਿੱਤੀ ਤੇ ਉਸਦੀ ਐਮ.ਟੀ. ਕਰਾਫਟ ਕੰਪਨੀ `ਚ ਸਿਲੈਕਸ਼ਨ ਹੋ ਗਈ। ਉਹ ਕਹਿੰਦਾ ਹੈ ਕਿ ਸਤੰਬਰ 2020 `ਚ ਲੱਗੇ ਰੋਜ਼ਗਾਰ ਮੇਲਿਆਂ `ਚ ਸਿਲੈਕਸ਼ਨ ਹੋਣ ਤੋ ਮਗਰੋਂ ਹੀ ਨੌਕਰੀ `ਤੇ ਚਲਾ ਗਿਆ। ਅਮਰਜੀਤ ਸਿੰਘ ਆਖਦਾ ਹੈ ਕਿ ਸ਼ੁਰੂ ਸ਼ੁਰੂ `ਚ ਉਸਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਉਹ ਬਹੁਤ ਖੁਸ਼ ਹੈ। ਉਸਨੂੰ ਚੰਗੀ ਤਨਖਾਹ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਪ੍ਰਾਪਤ ਹੋ ਰਹੀਆਂ ਹਨ।
ਅਮਰਜੀਤ ਸਿੰਘ ਕਹਿੰਦਾ ਹੈ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲਿਆਂ ਦੇ ਸਦਕਾ ਉਹ ਆਪਣੇ ਮਾਂ-ਪਿਊ ਦਾ ਸਹਾਰਾ ਬਣਿਆ ਹੈ ਤੇ ਆਪਣੇ ਪਰਿਵਾਰ ਦੇ ਵਿਤੀ ਹਾਲਾਤਾਂ ਨੂੰ ਸੁਧਾਰਨ ਵਿਚ ਆਪਣਾ ਯੋਗਦਾਨ ਪਾ ਸਕਿਆ ਹੈ। ਉਹ ਆਖਦਾ ਹੈ ਕਿ ਪਰਿਵਾਰ ਵਿਚ ਆਮਦਨ ਵਧਨ ਕਾਰਨ ਹੁਣ ਉਹ ਆਪਣੇ ਦੂਜੇ ਭਰਾਵਾਂ ਨੂੰ ਵੀ ਉਚੇਰੀ ਪੜਾਈ ਕਰਵਾਉਣ ਲਈ ਸਹਾਈ ਹੋ ਸਕੇਗਾ। ਅਮਰਜੀਤ ਦੱਸਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾਂਦੇ ਰੋਜ਼ਗਾਰ ਮੇਲੇ ਉਸਦੇ ਜੀਵਨ ਨੂੰ ਸਹੀ ਰਾਹ ਵੱਲ ਪਾਉਣ ਲਈ ਬਹੁਤ ਸਹਾਇਕ ਸਿੱਧ ਹੋਏ ਹਨ। ਉਹ ਤੇ ਉਸਦਾ ਪਰਿਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਰੋਜ਼ਗਾਰ ਦਫਤਰ ਦਾ ਤੈਅ ਦਿਲੋਂ ਧੰਨਵਾਦ ਕਰਦਾ ਹੈ ਜ਼ੋ ਕਿ ਉਸਦਾ ਭਵਿੱਖ ਸਿਰਜਣ ਵਿਚ ਲਾਹੇਵੰਦ ਸਾਬਿਤ ਹੋਏ ਹਨ। ਉਸਨੇ ਹੋਰਨਾਂ ਬੇਰੋਜਗਾਰ ਨੋਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਰੋਜ਼ਗਾਰ ਮੇਲਿਆਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਤੇ ਮੇਲਿਆਂ ਦਾ ਲਾਹਾ ਹਾਸਲ ਕਰਨ।