ਸਾਂਝੇ ਕਿਸਾਨ ਸੰਘਰਸ਼ ਦੇ 78 ਵੇਂ ਦਿਨ ਮੈਦਾਨ ‘ਚ ਕੁੱਦੇ ਸਰਹੱਦਾਂ ਦੇ ਰਾਖੇ

Advertisement
Spread information

20 ਦਸੰਬਰ ਨੂੰ ਸੰਘਰਸ਼ੀ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮਾਂ ਵਿੱਚ ਵੱਡੇ ਇਕੱਠ ਕੀਤੇ ਜਾਣਗੇ-ਮਾਂਗੇਵਾਲ

ਇੰਡੀਅਨ ਐਕਸ-ਸਰਵਿਸਮੈਨ ਲੀਗ ਨੇ ਕਾਫਿਲੇ ਸਮੇਤ ਸ਼ਾਮਿਲ ਹੋ ਕੇ ਦਿੱਤੀ 11 ਹਜਾਰ ਰੁ. ਦੀ ਸਹਾਇਤਾ 


ਹਰਿੰਦਰ ਨਿੱਕਾ  ਬਰਨਾਲਾ 17 ਦਸੰਬਰ 2020

          ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਇਆ ਸਾਂਝਾ ਕਿਸਾਨ ਸੰਘਰਸ਼ 78 ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਹੈ। ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਸਮੇਤ ਅੱਜ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਰਹੇ ਇੰਡੀਅਨ ਐਕਸ-ਸਰਵਿਸਮੈਨ ਲੀਗ ਦੀ ਅਗਵਾਈ ਵਿੱਚ ਸਾਬਕਾ ਸੈਨਿਕਾਂ ਨੇ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕੀਤੀ। ਲੀਗ ਦੇ ਅਹੁਦੇਦਾਰਾਂ ਵੱਲੋਂ ਸੰਚਾਲਨ ਕਮੇਟੀ ਨੂੰ ਸੰਘਰਸ਼ ਦੀਆਂ ਲੋੜਾਂ ਦੇ ਸਨਮੁੱਖ ਗਿਆਰਾਂ ਹਜਾਰ ਰੁ. ਦੀ ਸਹਾਇਤਾ ਰਾਸ਼ੀ ਵੀ ਸੌਂਪੀ।

Advertisement

        ਸੰਘਰਸ਼ ਸੰਚਾਲਨ ਕਮੇਟੀ ਵੱਲੋਂ ਜਿੰਦਗੀ ਦਾ ਜਵਾਨੀ ਪਹਿਰਾ ਸਰਹੱਦਾਂ ਦੀ ਰਾਖੀ ਲਾਉਣ ਵਲੇ ਯੋਧਿਆਂ ਦਾ ਆਪਣਾ ਸਮਾਜਿਕ ਫਰਜ ਪਹਿਚਾਨਣ ਬਦਲੇ ਸ਼ੁਕਰੀਆਂ ਅਦਾ ਕਰਦਿਆਂ ਉਮੀਦ ਜਾਹਰ ਕੀਤੀ ਕਿ ਆਉੁਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਸਮਾਜ ਦੇ ਸਭਨਾਂ ਵਰਗਾਂ ਦਾ ਵਡਮੁੱਲਾ ਸਹਿਯੋਗ ਰਹੇਗਾ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਕਰਨੈਲ ਸਿੰਘ ਗਾਂਧੀ , ਖੁਸ਼ੀਆ ਸਿੰਘ, ਬਿੱਕਰ ਸਿੰਘ ਔਲਖ, ਉਜਾਗਰ ਸਿੰਘ ਬੀਹਲਾ, ਕੈਪਟਨ ਗੁਰਦਰਸ਼ਨ ਸਿੰਘ ਬਰਨਾਲਾ, ਕੈਪਟਨ ਗੁਰਮੇਲ ਸਿੰਘ ਸੋਹੀ ਜਰਨੈਲ ਸਿੰਘ ਸਹਿਜੜਾ, ਅਮਰਜੀਤ ਸਿੰਘ ਤਲਵੰਡੀ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅ ਵਾਰ ਸੰਘਰਸ਼ ਤੋਂ ਬਾਅਦ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰ ਲਿਆ ਹੈ।

         ਉਨਾਂ ਕਿਹਾ ਕਿ ਲੁਟੇਰਾ ਪ੍ਰਬੰਧ ਹਰ ਰੋਜ ਹਾਦਸਿਆਂ ਅਤੇ ਬਿਮਾਰੀ ਰਾਹੀਂ ਕਿਸਾਨਾਂ ਦਾ ਕਤਲ ਕਰ ਰਿਹਾ ਹੈ। ਕੜਾਕੇ ਦੀ ਠੰਡ ਅਤੇ ਲੋੜੀਆਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਬਿਮਾਰ ਹੋ ਰਹੇ ਹਨ। ਮੋਦੀ ਹਕੂਮਤ ਦਾ ਕਿਸਾਨਾਂ ਪ੍ਰਤੀ ਅਜਿਹਾ ਵਤੀਰਾ ਗੁੱਸੇ ਨੂੰ ਹੋਰ ਜਰਬਾਂ ਦੇ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਹਕੂਮਤ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਨਵੀਆਂ ਤੋਂ ਨਵੀਆਂ ਘਟੀਆਂ ਸਜਿਸ਼ਾਂ ਰਚਕੇ ਫੁੱਟ ਪਾਉਣ ਅਤੇ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦੀਆਂ ਕੁਚਾਲਾਂ ਚੱਲ ਰਹੀ ਹੈ। ਇੱਕ ਪਾਸੇ ਕੇਂਦਰੀ ਹਕੂਮਤ ਸੰਯੁਕਤ ਕਿਸਾਨ ਮੋਰਚਾ ਨੂੰ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀਆਂ ਤਜਵੀਜਾਂ ਭੇਜ ਰਹੀ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਤੋਂ ਲੈਕੇ ਸਾਰੀ ਕੇਂਦਰੀ ਕੈਬਨਿਟ ਇਨ੍ਹਾਂ ਖੇਤੀ ਸਮੇਤ ਪੇਂਡੂ ਅਤੇ ਸ਼ਹਿਰੀ ਅਰਥਚਾਰੇ ਨੂੰ ਤਬਾਹਕਰੂ ਕਾਨੂੰਨਾਂ ਨੂੰ ਕ੍ਰਾਂਤੀਕਾਰੀ ਦੱਸੇਕੇ ਗੋਦੀ ਮੋਡੀਆ ਦੀ ਬੇਦਰੇਗ ਵਰਤੋਂ ਕਰ ਰਿਹਾ ਹੈ।

        ਸਾਂਝੇ ਕਿਸਾਨ ਮੋਰਚੇ ਨੂੰ ਮਿਲ ਰਹੀ ਵਿਸ਼ਾਲ ਲੋਕਾਈ ਦੀ ਹਮਾਇਤ ਤੋਂ ਘਬਰਾਈ ਮੋਦੀ ਹਕੂਮਤ ਸਾਂਝੇ ਕਿਸਾਨ(ਲੋਕ) ਸੰਘਰਸ਼ ਵਿੱਚ ਸ਼ਾਮਿਲ ਹੋ ਰਹੀ ਇੱਕ ਤੋਂ ਬਾਅਦ ਦੂਜੀ ਧਿਰ ਨੂੰ ਅੱਤਵਾਦੀ, ਮਾਓਵਾਦੀ, ਸ਼ਹਿਰੀ ਨਕਸਲ ,ਖਾਲਿਸਤਾਨੀ ਆਖਕੇ ਹਊਆ ਖੜਾ ਕਰਕੇ ਲੋਕ ਮਨਾਂ ਨੂੰ ਦਹਿਸ਼ਤਜਦਾ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ। ਦੂਜੇ ਪਾਸੇ ਛੇ ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੜਾਅਵਾਰ ਅਤੇ ਵੀਹ ਦਿਨਾਂ ਤੋਂ ਵਧੇਰੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਟਿਕਰੀ , ਸਿੰਘੂ ਤੋਂ ਬਾਅਦ ਗਾਜੀਆਬਾਦ, ਜੈਪੁਰ, ਨੋਇਡਾ ਬਾਰਡਰਾਂ ਉੱਪਰ ਲੱਖਾਂ ਦੀ ਤਾਦਾਦ ਵਿੱਚ ਮੋਦੀ ਹਕੂਮਤ ਦੀ ਧੌਣ ਤੇ ਗੋਡਾ ਰੱਖੀ ਬੈਠੇ ਲੱਖਾਂ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਲੋਕ ਏਕਤਾ ਦੇ ਹੜ੍ਹ ਰਾਹੀਂ ਭਾਂਜ ਦੇ ਰਹੀ ਹੈ। ਹਕੂਮਤੀ ਕੂੜ ਪਰਚਾਰ ਦੇ ਬਾਵਜੂਦ ਵੀ ਸਿੰਘੂ, ਟਿੱਕਰੀ,ਗਾਜੀਆਬਾਦ, ਜੈਪੁਰ ਅਤੇ ਨੋਇਡਾ ਬਾਰਡਰ ਉੱਪਰ ਕਿਸਾਨ ਕਾਫਲਿਆਂ ਦੀ ਗਿਣਤੀ ਲਗਤਾਰ ਵਧ ਰਹੀ ਹੈ। ਵਧ ਰਹੇ ਲੋਕ ਕਿਸਾਨ ਕਾਫਲੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੋਂ ਬਿਲ ਵਾਪਸ ਲੈਣ ਲਈ ਮਜਬੂਰ ਕਰਨਗੇ।                ਬੁਲਾਰਿਆਂ ਨੇ 20 ਦਸੰਬਰ ਨੂੰ ਸਾਂਝੇ ਕਿਸਨੀ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾਣ ਸ਼ਹੀਦੀ ਸਮਾਗਮਾਂ ਵਿੱਚ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਤਾਂ ਜੋ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ/ਪੂਰੇ ਕਰਨ ਦਾ ਪ੍ਰਣ ਕੀਤਾ ਜਾ ਸਕੇ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸ਼ਰਮਾ ਆਦਿ ਬੁਲਾਰਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ। 

Advertisement
Advertisement
Advertisement
Advertisement
Advertisement
error: Content is protected !!