ਹੁਣ ਸੇਵਾ ਕੇਂਦਰਾਂ ਰਾਹੀਂ ਵੀ ਕੀਤੀਆਂ ਜਾ ਸਕਦੀਆਂ ਨੇ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਸ਼ਕਾਇਤਾਂ 

Advertisement
Spread information

ਸ਼ਿਕਾਇਤਕਰਤਾ ਨੂੰ ਇਸ ਪ੍ਰਕਿਰਿਆ ਦੇ ਹਰ ਪੜ੍ਹਾਅ  ‘ਤੇ ਐਸ.ਐਮ.ਐਸ. ਰਾਹੀਂ ਮਿਲੇਗੀ ਜਾਣਕਾਰੀ


ਅਜੀਤ ਸਿੰਘ ਕਲਸੀ ਬਰਨਾਲਾ, 17 ਦਸੰਬਰ 2020

              ਸਰਕਾਰੀ ਵਿਭਾਗਾਂ ਨਾਲ ਸੰਬਧਿਤ ਲੋਕਾਂ ਦੀ ਸ਼ਿਕਾਇਤਾਂ ਦਾ ਸਮੇਂ-ਸਿਰ ਹੱਲ ਕਰਨ ਲਈ ਸਰਕਾਰ ਵੱਲੋਂ ਇੱਕ ਨਵਾਂ ਪੋਰਟਲ ਪੀ.ਜੀ.ਆਰ.ਐਸ (ਪਬਲਿਕ ਗਰੀਵੈਂਨਸ ਰਿਡਰੈਸਲ ਸਿਸਟਮ) ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ‘ਤੇ ਜਿੱਥੇ ਲੋਕ ਖੁਦ ਵੀ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ ਉਥੇ ਹੀ ਹੁਣ ਆਪਣੇ ਨਜਦੀਕੀ ਸੇਵਾ ਕੇਂਦਰਾਂ ਰਾਹੀਂ ਵੀ ਇਸ ਪੋਰਟਲ ‘ਤੇ  ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Advertisement

             ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਵਿਭਾਗ ਨਾਲ ਸਬੰਧਿਤ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਨਜਦੀਕੀ ਸੇਵਾ ਕੇਂਦਰ ਵਿਚ ਜਾ ਕੇ ਸਰਕਾਰ ਵੱਲੋਂ ਬਣਾਏ ਗਏ ਪੀਜੀਆਰਐਸ ਪੋਰਟਲ ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਸੇਵਾ ਕੇਂਦਰ ਰਾਹੀਂ ਪੀਜੀਆਰਐਸ ਪੋਰਟਲ ਤੇ ਸ਼ਿਕਾਇਤ ਦਰਜ ਕਰਨ ਲਈ ਸਿਰਫ 10 ਰੁਪਏ ਫੈਸਲਿਟੇਸ਼ਨ ਚਾਰਜ ਦੇ ਤੌਰ ਤੇ ਲਏ ਜਾਣਗੇ ਅਤੇ ਇਸ ਤੋਂ ਇਲਾਵਾ ਹੋਰ ਕੋਈ ਫੀਸ ਨਹੀਂ ਲਈ ਜਾਵੇਗੀ। ਫਾਰਮ ਫਿਲਿੰਗ ਦੀ ਵੀ ਕੋਈ ਫੀਸ ਨਹੀ ਲਈ ਜਾਏਗੀ।  ਉਨਾਂ ਕਿਹਾ ਕਿ www.connect.punjab.gov.in  ਲਿੰਕ ਰਾਹੀ ਵਿਅਕਤੀ ਖੁਦ ਵੀ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ।

           ੳਨਾਂ ਦੱਸਿਆ ਕਿ ਸ਼ਿਕਾਇਤ ਦਾਖਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਆਪਣਾ ਸਟੈਟਸ ਆਨਲਾਈਨ ਚੈੱਕ ਕਰ ਸਕੇਗਾ ਅਤੇ ਪ੍ਰਕਿਰਿਆ ਦੇ ਹਰ ਪੜਾਅ ਤੇ ਉਸ ਨੂੰ ਐਸਐਮਐਸ ਰਾਹੀਂ ਵੀ ਸੂਚਨਾ ਮਿਲਦੀ ਰਹੇਗੀ। ਉਨਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਸਮਾਬੱਧ ਢੰਗ ਨਾਲ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਇਸ ਪੋਰਟਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।

Advertisement
Advertisement
Advertisement
Advertisement
Advertisement
error: Content is protected !!