ਆਜੀਵਿਕਾ ਮਿਸ਼ਨ ਲੋੜਵੰਦ ਪਰਿਵਾਰਾਂ ਲਈ ਸੰਜੀਵਨੀ – ਬੱਤਰਾ
ਹਰਪ੍ਰੀਤ ਕੌਰ ਸੰਗਰੂਰ 7 ਦਸੰਬਰ 2020
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸਕੀਮ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ 7 ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਸਿੰਘ ਬੱਤਰਾ ਨੇ ਬਾਇਓਮੈਟਿ੍ਰਕ ਮਸ਼ੀਨਾਂ ਵੰਡੀਆਂ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਿੰਦਰ ਸਿੰਘ ਬੱਤਰ ਨੇ ਕਿਹਾ ਕਿ ਇਹ ਸਕੀਮ ਲੋੜਵੰਦ ਪਰਿਵਾਰਾਂ ਲਈ ਸੰਜੀਵਨੀ ਸਿੱਧ ਹੋ ਰਹੀ ਹੈ। ਉਹਨਾਂ ਦੱਸਿਆ ਕਿ ਆਜੀਵਿਕਾ ਸਕੀਮ ਪ੍ਰਤੀ ਔਰਤਾਂ ਦਾ ਪੂਰਾ ਉਤਸਾਹ ਹੈ ਅਤੇ ਉਹ ਇਸ ਸਕੀਮ ਦਾ ਪੂਰਾ ਲਾਹਾ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਬਾਇਓਮੈਟਿ੍ਰਕ ਮਸ਼ੀਨਾਂ ਦੀ ਸਿਖਲਾਈ ਲੈ ਕੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਡਿਜੀ ਪੇ ਰਾਹੀਂ ਪਿੰਡਾ ਦੇ ਬਜੁਰਗ ਅਤੇ ਬੈਂਕਾਂ ਵਿੱਚ ਨਾ ਜਾ ਸਕਣ ਵਾਲੇ ਲੋੜਵੰਦ ਮੈਬਰਾਂ ਦੀ ਮੱਦਦ ਕਰ ਸਕਦੇ ਹਨ।
ਇਸ ਮੌਕੇ ਜ਼ਿਲਾ ਪੋ੍ਰਗਰਾਮ ਮੈਨੇਜ਼ਰ ਸਟਾਲਿਨਜੀਤ ਸਿੰਘ ਹਰੀਕਾ ਨੇ ਦੱਸਿਆ ਕਿ ਇਸ ਸਕੀਮ ਤਹਿਤਿ ਇਸ ਤੋਂ ਇਲਾਵਾ ਅਧਾਰ ਕਾਰਡ ਨੂੰ ਬਂੈਂਕਾਂ ਨਾਲ ਜੋੜਨਾ,ਅਧਾਰ ਕਾਰਡ ਅਪਡੇਟ ਕਰਾਉਣਾ, ਫੋਨ ਬਿੱਲ, ਬਿਜ਼ਲੀ ਦੇ ਬਿਲਾਂ ਦਾ ਭੁਗਤਾਨ ਇਸ ਮਸ਼ੀਨ ਨਾਲ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਹ ਮਸੀਨਾਂ ਗਰੁੱਪ ਦੇ ਮੈਂਬਰਾਂ ਦੀ ਟ੍ਰੇਨਿੰਗ ਪੂਰੀ ਕਰਵਾਉਣ ਤੋਂ ਬਾਅਦ ਪੂਰੀ ਜਾਣਕਾਰੀ ਦੇ ਸੌਪੀਆਂ ਗਈਆਂ।
ਬਾਇਓਮੈਟਿ੍ਰਕ ਮਸ਼ੀਨਾਂ ਦੀ ਵੰਡ ਮੌਕੇ ਹਰਜੀਤ ਸਿੰਘ ਜ਼ਿਲਾ ਮੈਨੇਜ਼ਰ ਅਤੇ ਵਿਕਰਮ ਸਿੰਘ ਜ਼ਿਲਾ ਮੈਨੇਜ਼ਰ ਸੀ.ਐਸ.ਸੀ.ਸੈਂਟਰ, ਰਾਜਿੰਦਰ ਕੁਮਾਰ ਜ਼ਿਲਾ ਲੇਖਾਕਾਰ ਅਤੇ ਵਿਕਾਸ ਸਿੰਗਲਾ ਜਿਲਾ ਐਮ.ਆਈ.ਐਸ. ਹਾਜ਼ਰ ਸਨ।