ਪੁਲਿਸ ਕਾਮਯਾਬੀ ਦੇ 21 ਦਿਨ -19 ਦੋਸ਼ੀ -11 ਪਿਸਟਲ ਅਤੇ 111 ਰੌਂਦ ਬਰਾਮਦ

Advertisement
Spread information

21 ਦਿਨਾਂ ‘ਚ ਪੁਲਿਸ ਨੇ ਲਿਖੀ ਕਾਮਯਾਬੀ ਦੀ ਕਹਾਣੀ, 6 ਮਹੀਨੇ ਪਹਿਲਾਂ ਬੈਂਕ ਗਾਰਡ ਤੋਂ ਖੋਹੀ ਬੰਦੂਕ ਵੀ ਹੋਈ ਬਰਾਮਦ


ਹਰਿੰਦਰ ਨਿੱਕਾ ,ਬਰਨਾਲਾ 25 ਨਵੰਬਰ 2020

        ਲੰਘੇ 21 ਦਿਨਾਂ ਤੋਂ ਅਪਰਾਧੀਆਂ ਦੀ ਫੜੋ-ਫੜੀ ‘ਚ ਲੱਗੀ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਲੁਟੇਰਿਆਂ ਅਤੇ ਨਸ਼ਾ ਤਸਕਰਾਂ ਦੇ ਵੱਡੇ ਗਿਰੋਹ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ। ਮੁਖਬਰ ਦੀ ਸੂਚਨਾ ਤੇ 6 ਲੁਟੇਰਿਆਂ ਖਿਲਾਫ ਭਦੌੜ ਥਾਣੇ ਵਿਖੇ ਦਰਜ਼ ਕੀਤੇ ਇੱਕ ਕੇਸ ਦੀਆਂ ਤੰਦਾਂ ਫਰੋਲਦੀ ਪੁਲਿਸ ਨੇ ਹੁਣ ਤੱਕ 19 ਅਪਰਾਧੀਆਂ ਨੂੰ ਗਿਰਫਤਾਰ ਕਰਕੇ , ਉਨਾਂ ਦੇ ਕਬਜੇ ਵਿੱਚੋਂ 11 ਪਿਸਟਲ ,111 ਕਾਰਤੂਸ ਅਤੇ ਵਹੀਕਲਾਂ ਤੋਂ ਇਲਾਵਾ ਡੇਢ ਕਿੱਲੋ ਤੋਂ ਵੱਧ ਨਸ਼ੀਲਾ ਪਾਉਡਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਲੁਟੇਰਾ ਤੇ ਨਸ਼ਾ ਤਸਕਰ ਗੈਂਗ ਦੇ ਇੱਕ ਮੈਂਬਰ ਤੋਂ ਕਰੀਬ 6 ਮਹੀਨੇ ਪਹਿਲਾਂ ਸਟੇਟ ਬੈਂਕ ਆਫ ਇੰਡੀਆ, ਪਿੰਡ ਖੁੱਡੀ ਕਲਾਂ ਦੀ ਸ਼ਾਖਾ ਵਿੱਚੋਂ ਚੋਰੀ ਹੋਈ 1 ਬੰਦੂਕ ਵੀ ਬਰਾਮਦ ਕਰਵਾ ਲਈ ਹੈ।

Advertisement

     ਅਪਰਾਧੀਆਂ ਨੂੰ ਗਿਰਫਤਾਰ ਕਰਨ ਲਈ ਲਿਖੀ ਗਈ ਪਟਕਥਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸੰਦੀਪ ਗੋਇਲ, ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜ਼ਿਲ੍ਹਾ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਿਤੀ 01-11-2020 ਨੂੰ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਪਾਸ ਸੋਰਸ ਖਾਸ ਨੇ ਅਲੈਹਿਦਗੀ ਵਿਚ ਇਤਲਾਹ ਦਿੱਤੀ ਕਿ:-
1. ਹਰਮੀਤ ਉਰਫ ਮੀਤਾ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਹਾਟ ਜ਼ਿਲ੍ਹਾ ਜੀਂਦ,
2. ਬਲਵਿੰਦਰ ਸਿੰਘ ਉਰਫ ਜੱਸੀ ਪੁੱਤਰ ਗੁਰਜੀਤ ਸਿੰਘ ਵਾਸੀ ਨੇਣੈਵਾਲ, ਜ਼ਿਲ੍ਹਾ ਬਰਨਾਲਾ,
3. ਜਗਦੀਸ਼ ਸਿੰਘ ਉਰਫ ਦੀਪੂ ਪੁੱਤਰ ਰਣਜੀਤ ਸਿੰਘ ਵਾਸੀ ਗਾਦੜੀਵਾਲਾ ਜ਼ਿਲ੍ਹਾ ਫਿਰੋਜ਼ਪੁਰ,
4. ਰਵਿੰਦਰ ਕੁਮਾਰ ਪੁੱਤਰ ਅਨੂਪ ਕੁਮਾਰ ਵਾਸੀ ਟਿਟੋਲੀ ਜ਼ਿਲ੍ਹਾ ਜੀਂਦ
5. ਗਜੇਂਦਰ ਸਾਰਣ ਉਰਫ ਗੱਜੂ ਸਾਰਣ ਪੁੱਤਰ ਭਵਰ ਲਾਲ ਸਾਰਣ ਵਾਸੀ ਖੁੱੜੀ ਪੰਡੋਲਾ, ਜ਼ਿਲ੍ਹਾ ਨਗੌਰ
6. ਅਮਰਾ ਰਾਮ ਉਰਫ ਮੁਕੇਸ਼ ਪੁੱਤਰ ਸਰੂਪਾ ਰਾਮ ਵਾਸੀ ਗਾਂਧੀ ਨਗਰ ਖੜੀਨ ਜ਼ਿਲ੍ਹਾ ਬਾਡਮੇਰ।
             ਜਿੰਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਇੱਕ ਗੈਂਗ ਬਣਾਇਆ ਹੋਇਆ ਹੈ। ਜਿੰਨ੍ਹਾਂ ਪਾਸ ਨਜ਼ਾਇਜ ਅਸਲ੍ਹਾ ਵੀ ਹੈ। ਇਹ ਗੈਂਗ ਅਸਲ੍ਹੇ ਦੀ ਨੋਕ ਪਰ ਠੇਕੇ, ਪੈਟਰੋਲ ਪੰਪਾਂ, ਮੋਬਾਇਲ ਅਤੇ ਗੱਡੀਆਂ ਦੀ ਲੁੱਟ-ਖੋਹ ਕਰਦੇ ਹਨ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਉਕਤ ਦੋਸ਼ੀਆਂਂ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 01-11-2020 ਅ/ਧ 399, 402 ਹਿੰ:ਦੰ: ਅਤੇ 25/54/59 ਆਰਮਜ਼ ਐਕਟ 21, 25,29/61/85 ਥਾਣਾ ਭਦੌੜ ਦਰਜ ਰਜਿਸਟਰ ਕੀਤਾ ਗਿਆ।

     ਤਫਤੀਸ਼ ਦੀ ਤਫਸੀਲ :- ਮੁਕੱਦਮੇ ਦੀ ਤਫਤੀਸ਼ ਸੀ.ਆਈ.ਏ. ਦੇ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਕੀਤੀ ਗਈ। ਦੌਰਾਨੇ ਤਫਤੀਸ਼ ਨਾਮਜ਼ਦ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਨਿਮਨਲਿਖਤ ਬ੍ਰਾਮਦਗੀ ਕਰਵਾਈ:-
• ਪਿਸਟਲ 32 ਬੋਰ ਅਤੇ 315 ਬੋਰ = 04
• ਕਾਰਤੂਸ = 57
• ਬਲੀਨੋ ਕਾਰ = 01
• ਨਸ਼ੀਲਾ ਪਾਊਡਰ = 1 ਕਿੱਲੋ
• ਮੋਟਰ ਸਾਇਕਲ = 02
           ਅੱਗੇ ਤੋਂ ਅੱਗੇ ਵੱਧਦੀ ਤਫਤੀਸ਼ ਦੌਰਾਨ ਗ੍ਰਿਫਤਾਰ ਦੋਸ਼ੀਆਂਂ ਦੀ ਪੁੱਛ-ਗਿੱਛ ਤੋਂ ਮਿਤੀ 05-11-2020 ਸੀ.ਆਈ.ਏ. ਬਰਨਾਲਾ ਦੀ ਪੁਲਿਸ ਪਾਰਟੀ ਨੇ ਨਿਮਨਲਿਖਤ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਬ੍ਰਾਮਦਗੀ ਕਰਵਾਈ:-
1. ਗੁਰਕੀਰਤ ਸਿੰਘ ਉਰਫ ਬੱਬੀ ਪੁੱਤਰ ਹਰਬੰਸ ਸਿੰਘ ਵਾਸੀ ਮਹਿਤਾ, ਥਾਣਾ ਤਪਾ, ਜ਼ਿਲ੍ਹਾ ਬਰਨਾਲਾ।
2. ਸਤਵਿੰਦਰ ਸਿੰਘ ਉਰਫ ਛੱਤਾ ਪੁੱਤਰ ਗੁਦਰਸਨ ਸਿੰਘ ਵਾਸੀ ਮਹਿਤਾ ਜ਼ਿਲ੍ਹਾ ਬਰਨਾਲਾ
3. ਕਮਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਨਿਊ ਹਰਗੋਬਿੰਦ ਐਵਨਿਊ ਛੇਹਰਟਾ ਜਿਲਾ ਅਮ੍ਰਿੰਤਸਰ
4. ਗੁਰਦਿੱਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਨੇੜੇ ਵਾਟਰ ਵਰਕਸ ਗਾਦੜੀ ਵਾਲਾ, ਤਹਿਸੀਲ ਜੀਰਾ, ਜਿਲਾ ਫਿਰੋਜ਼ਪੁਰ।
5. ਲਵਪ੍ਰੀਤ ਸਿੰਘ ਉਰਫ ਲਵ ਚੀਮਾ ਪੁੱਤਰ ਗੁਰਦੇਵ ਸਿੰਘ ਵਾਸੀ ਆਸਿਫ ਵਾਲਾ ਥਾਣਾ ਮੱਲਾਵਾਲਾ ਜ਼ਿਲ੍ਹਾ ਫਿਰੋਜ਼ਪੁਰ
ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀਆਂਨ ਪਾਸੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕੀਤੀ ਗਈ:-
• ਪਿਸਟਲ 32 ਬੋਰ = 02
• ਕਾਰਤੂਸ = 22
• ਸਕੂਟਰੀ = 01
• ਮੋਟਰ ਸਾਇਕਲ = 02
        ਇਸੇ ਮੁੱਕਦਮੇ ਦੀ ਅਗਲੀ ਲੜੀ ਵਿੱਚ ਗ੍ਰਿਫਤਾਰ ਦੋਸ਼ੀਆਂਂ ਦੀ ਪੁੱਛ-ਗਿੱਛ ਤੋਂ ਮਿਤੀ 08-11-2020 ਸੀ.ਆਈ.ਏ. ਬਰਨਾਲਾ ਦੀ ਪੁਲਿਸ ਪਾਰਟੀ ਨੇ ਨਿਮਨਲਿਖਤ ਦੋਸ਼ੀਆਂਂ ਨੂੰ ਗ੍ਰਿਫਤਾਰ ਕਰਕੇ ਬ੍ਰਾਮਦਗੀ ਕਰਵਾਈ:-
1. ਮੰਗਾ ਸਿੰਘ ਪੁੱਤਰ ਜੋਗਿੰਦਰ ਸਿੰਘ ਪੁੱਤਰ ਵਾਸੀ ਦੋਦਾ ਤਹਿ. ਗਿੱਦੜਵਾਹਾ ਜਿਲ਼੍ਹਾ ਸ੍ਰੀ ਮੁਕਤਸਰ ਸਾਹਿਬ।
2. ਕਰਨਵੀਰ ਸਿੰਘ ਉਰਫ ਰੂਬਲ ਪੁੱਤਰ ਜਗਵੀਰ ਸਿੰਘ ਵਾਸੀ ਗਲੀ ਨੰਬਰ 12, ਗੁਰੂ ਅੰਗਦ ਦੇਵ ਨਗਰ, ਸ੍ਰੀ ਮੁਕਤਸਰ ਸਾਹਿਬ
3. ਜਸਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਪੱਪੂ ਸਿੰਘ ਵਾਸੀ ਗਲੀ ਨੰਬਰ 6, ਟੀਚਰ ਕਲੋਨੀ, ਫਰੀਦਕੋਟ।
4. ਅਮਨਪ੍ਰੀਤ ਸਿੰਘ ਉਰਫ ਅਮਨਾ ਪੁੱਤਰ ਜਸਵੰਤ ਸਿੰਘ ਵਾਸੀ ਮਰਾੜ ਕਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕਰਵਾਈ ਗਈ:-
• 32 ਬੋਰ ਪਿਸਟਲ = 04
• ਕਾਰਤੂਸ = 30
• ਨਸ਼ੀਲਾ ਪਾਊਡਰ = 540 ਗ੍ਰਾਮ
          ਇਸੇ ਤਰਾਂ ਂਂਗ੍ਰਿਫਤਾਰ ਦੋਸ਼ੀਆਨ ਦੀ ਪੁੱਛ-ਗਿੱਛ ਤੋਂ ਸੀ.ਆਈ.ਏ. ਸਟਾਫ ਬਰਨਾਲਾ ਦੀ ਪੁਲਿਸ ਪਾਰਟੀ ਨੇ ਨਿਮਨਲਿਖਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ:-
1. ਲਵਜੋਤ ਸਿੰਘ ਪੁੱਤਰ ਕਿਰਨਦੀਪ ਸਿੰਘ ਵਾਸੀ ਗਾਦੜੀਵਾਲਾ ਜ਼ਿਲ੍ਹਾ ਫਿਰੋਜ਼ਪੁਰ
2. ਅੰਮ੍ਰਿਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਾਜਾ ਮਰਾੜ ਥਾਣਾ ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂਂ ਪਾਸੋਂ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਕਰਵਾਈ ਗਈ:-
• 32 ਬੋਰ ਪਿਸਤੌਲ = 01
• ਕਾਰਤੂਸ = 02
             ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀਆਂਨ ਦੀ ਪੁੱਛ-ਗਿੱਛ ਤੋਂ ਇਸ ਜ਼ਿਲ੍ਹਾ ਦੇ ਨਿਮਨਲਿਖਤ ਮੁਕੱਦਮੇਂ ਟਰੇਸ ਹੋਏ ਹਨ:-
• ਮੁਕੱਦਮਾ ਨੰਬਰ 153 ਮਿਤੀ 22-10-2020 ਅ/ਧ 392, 379-ਬੀ, 120-ਬੀ ਹਿੰ.ਦੰ. ਥਾਣਾ ਧਨੌਲਾ ।ਇਸ ਮੁਕੱਦਮਾ ਵਿੱਚ ਦੋਸ਼ੀ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਜਸਪਾਲ ਸਿੰਘ ਵਾਸੀ ਅੰਮ੍ਰਿਤਸਰ ਨੂੰ ਮਿਤੀ 02-11-2020 ਨੂੰ ਗ੍ਰਿ੍ਰਫਤਾਰ ਕਰਕੇ ਉਸ ਪਾਸੋਂ ਮੁਕੱਦਮਾ ਵਿੱਚ ਖੋਹਿਆ ਹੋਇਆ ਮੋਬਾਇਲ ਫੋਨ ਮਾਰਕਾ ਐਪਲ ਬ੍ਰਾਮਦ ਕੀਤਾ ਗਿਆ। ਇਸ ਮੁਕੱਦਮਾ ਵਿੱਚ ਖੋਹੀ ਹੋਈ ਗੱਡੀ ਨੰਬਰ ਪੀ.ਬੀ. 19 ਐੱਨ. 0991 ਮਾਰਕਾ ਬਲੀਨੋ ਜੋ ਉਕਤ ਮੁਕੱਦਮਾ ਨੰਬਰ 120/20 ਥਾਣਾ ਭਦੌੜ ਵਿੱਚ ਬ੍ਰਾਮਦ ਕੀਤੀ ਗਈ ਹੈ।
• ਮੁਕੱਦਮਾ ਨੰਬਰ 85 ਮਿਤੀ 29-05-2020 ਅ/ਧ 457, 380 ਹਿੰ.ਦੰ. ਥਾਣਾ ਸਦਰ ਬਰਨਾਲਾ। ਇਸ ਮੁਕੱਦਮਾ ਵਿੱਚ ਦੋਸ਼ੀ ਦੀਪਕ ਕੁਮਾਰ ਸ਼ਰਮਾਂ ਪੁੱਤਰ ਕ੍ਰਿਸ਼ਨ ਚੰਦ ਵਾਸੀ ਤਪਾ ਨੂੰ ਮਿਤੀ 21-11-2020 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ 12 ਬੋਰ ਬੰਦੂਕ ਬ੍ਰਾਮਦ ਕੀਤੀ ਗਈ ਹੈ। ਇਹ ਬੰਦੂਕ ਮਿਤੀ 29-05-2020 ਨੂੰ ਸਟੇਟ ਬੈਂਕ ਆਫ ਇੰਡੀਆ, ਪਿੰਡ ਖੁੱਡੀ ਕਲਾਂ ਦੀ ਸ਼ਾਖਾ ਵਿੱਚੋਂ ਚੋਰੀ ਹੋਈ ਸੀ।
      :- ਕੁੱਲ ਕਾਬੂ ਕੀਤੇ 19 ਦੋਸ਼ੀਆਂਨ ਦੀ ਪਾਸੋਂ ਹੁਣ ਤੱਕ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹਥਿਆਰ, ਨਸ਼ੀਲੇ ਪਦਾਰਥ ਅਤੇ ਵਹੀਕਲ ਬ੍ਰਾਮਦ ਕਰਵਾਏ ਗਏ ਹਨ:-
-ਪਿਸਟਲ 11

-12 ਬੋਰ ਡਬਲ ਬੈਰਲ ਬੰਦੂਕ -1

-ਕਾਰਤੂਸ -111

ਨਸ਼ੀਲਾ ਪਾਊਡਰ 1 ਕਿੱਲੋ 540 ਗ੍ਰਾਮ

ਬਲੀਨੋ ਕਾਰ = 01
ਮੋਟਰ ਸਾਇਕਲ = 04
ਸਕੂਟਰੀ ਐਕਟਿਵਾ = 01
ਮੋਬਾਇਲ ਫੋਨ ਮਾਰਕਾ ਐਪਲ = 01

            ਗ੍ਰਿਫਤਾਰ ਕੀਤੇ ਗਏ ਦੋਸ਼ੀ ਕ੍ਰਿਮੀਨਲ ਪ੍ਰਵਿਰਤੀ ਵਾਲੇ ਹਨ ਜਿੰਨ੍ਹਾਂ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਫਰੀਦਕੋਟ, ਫਿਰੋਜ਼ਪੁਰ, ਪਟਿਆਲਾ, ਬਠਿੰਡਾ, ਮੋਗਾ, ਰੋਪੜ, ਫਾਜ਼ਿਲਕਾ, ਮਾਨਸਾ ਤੋਂ ਇਲਾਵਾ ਰਾਜਸਥਾਨ ਆਦਿ ਸਟੇਟਾਂ ਵਿੱਚ ਚੋਰੀ, ਲੁੱਟ-ਖੋਹ, ਇਰਾਦਾ ਕਤਲ, ਲੜਾਈ ਝਗੜਾ, ਨਸ਼ੀਲੇ ਪਦਾਰਥ ਵੇਚਣ, ਡਕੈਤੀ ਦੀ ਤਿਆਰੀ, ਛੇੜ-ਛਾੜ ਆਦਿ ਦੇ ਮੁਕੱਦਮੇਂ ਦਰਜ ਹਨ।
          ਮੁਕੱਦਮਾ ਹਜ਼੍ਹਾ ਵਿੱਚ ਦੋਸ਼ੀ ਅਮ੍ਰਿਤਪਾਲ ਸਿੰਘ ਤੋਂ ਪੁੱਛ-ਗਿੱਛ ਕੀਤੀ ਜਾ ਰਹੀ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀਆਨ ਪ੍ਰੇਮ ਪ੍ਰਕਾਸ਼, ਕੁਲਦੀਪ ਸਿੰਘ ਅਤੇ ਸਾਜਨ ਦੀ ਗ੍ਰਿਫਤਾਰ ਅਜੇ ਬਾਕੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

Advertisement
Advertisement
Advertisement
Advertisement
Advertisement
error: Content is protected !!