ਰਿੰਕੂ ਝਨੇੜੀ ,ਸੰਗਰੂਰ, 25 ਨਵੰਬਰ:2020
ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅੱਜ ਬਲਾਕ ਵਿਕਾਸ ਅਤੇ ਪ੍ਰੋਗਰਾਮ ਦਫਤਰ, ਧੂਰੀ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ।
ਉਨਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ SIS ਸਕਿਉਰਟੀ ਕੰਪਨੀ ਦੁਆਰਾ ਭਾਗ ਲਿਆ ਗਿਆ। ਉਨਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਕੁੱਲ 64 ਪ੍ਰਾਰਥੀਆਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਮੌਕੇ ਤੇ ਹੀ ਪ੍ਰਾਰਥੀਆਂ ਦੀ ਫਿਜੀਕਲ ਫਿਟਨੈਸ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਕੁੱਲ 44 ਪ੍ਰਾਰਥੀਆਂ ਦੀ ਰੋਜਗਾਰ ਹਿੱਤ ਚੋਣ ਕੀਤੀ ਗਈ।
ਇਸ ਮੌਕੇ ਠਾਕੁਰ ਸੌਰਭ ਸਿੰਘ, ਪਲੇਸਮੈਂਟ ਅਫਸਰ ਦੁਆਰਾ ਪ੍ਰਾਰਥੀਆਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਵੈ ਰੋਜਗਾਰ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਪਲੇਸਮੈਂਟ ਕੈਂਪ ਵਿੱਚ ਸ਼ਾਮਲ 18 ਪ੍ਰਰਥੀਆਂ ਦੁਆਰਾ ਸਵੈ ਰੋਜਗਾਰ ਹਿੱਤ ਰਜਿਸਟ੍ਰੇਸ਼ਨ ਕਰਵਾਈ ਗਈ।