ਰਵੀ ਸੈਣ ਬਰਨਾਲਾ, 25 ਨਵੰਬਰ 2020
ਡਿਪਟੀ ਕਮਿਸ਼ਨਰ ਬਰਨਾਲਾ, ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਤੀਜੀ ਮੰਜ਼ਿਲ ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਦੇ ਠੇਕੇ ਦੀ ਬੋਲੀ ਸਾਲ 2020-21 (ਮਿਤੀ 06-12-2020 ਤੋਂ 31-03-2021 ਤੱਕ) ਲਈ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੀ ਨਿਗਰਾਨੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਦੇ ਕਮਰਾ ਨੰਬਰ 24 ਵਿਖੇ 5 ਦਸੰਬਰ 2020 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਬੋਲੀ ਦੀ ਰਾਖਵੀਂ ਕੀਮਤ 70,000/-ਰੁਪਏ (ਸੱਤਰ ਹਜ਼ਾਰ ਰੁਪਏ) ਹੋਵੇਗੀ।
ਉਨ੍ਹਾਂ ਦੱਸਿਆ ਕਿ ਪਾਰਕਿੰਗ ਦਾ ਠੇਕੇ ਲੈਣ ਦੇ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 10,000/-ਰੁਪਏ (ਦਸ ਹਜ਼ਾਰ ਰੁਪਏ) ਕੈਸ਼ ਬਤੌਰ ਪੇਸ਼ਗੀ ਰਕਮ ਜਮ੍ਹਾ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਇਹ ਪੇਸ਼ਗੀ ਰਕਮ ਜ਼ਿਲ੍ਹਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰਬਰ 78, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ 5 ਦਸੰਬਰ 2020 ਨੂੰ ਸਵੇਰੇ 10:00 ਵਜੇ ਤੱਕ ਜਮ੍ਹਾਂ ਕਰਵਾਈ ਜਾਵੇਗੀ। ਇਸ ਰਕਮ ਸਫ਼ਲ ਬੋਲੀਕਾਰ ਤੋਂ ਇਲਾਵਾ ਅਸਫ਼ਲ ਬੋਲੀਕਾਰਾਂ ਨੂੰ ਵਾਪਿਸ ਕਰਨ ਯੋਗ ਹੋਵੇਗੀ। ਸਫ਼ਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਐਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ ਜਾਂ ਸ਼ਰਤਾਂ ਸਬੰਧੀ ਜ਼ਿਲ੍ਹਾ ਨਜਾਰਤ ਸ਼ਾਖਾ (ਡੀ.ਸੀ.ਦਫ਼ਤਰ) ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।