ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਸਬੰਧੀ ਬੋਲੀ 1 ਦਸੰਬਰ ਨੂੰ

Advertisement
Spread information

ਰਵੀ ਸੈਣ  ਬਰਨਾਲਾ, 25 ਨਵੰਬਰ 2020 

         ਡਿਪਟੀ ਕਮਿਸ਼ਨਰ ਬਰਨਾਲਾ, ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ ਸਾਲ 2020-21 (ਮਿਤੀ 02-12-2020 ਤੋਂ 31-03-2021) ਲਈ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੀ ਨਿਗਰਾਨੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਦੇ ਕਮਰਾ ਨੰਬਰ 24 ਵਿਖੇ 1 ਦਸੰਬਰ 2020 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਸਕੂਟਰ/ਕਾਰ ਪਾਰਕਿੰਗ ਦਾ ਠੇਕਾ ਗੇਟ ਨੰਬਰ 2 ਦੇ ਸੱਜੇ ਪਾਸੇ ਤੋਂ ਗੇਟ ਨੰਬਰ 03 ਤੱਕ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਬੇਸਮੈਂਟ ਸੱਜਾ ਪਾਸਾ (ਮਿਤੀ 02-12-2020 ਤੋਂ 31-03-2021 ਤੱਕ ) ਹੋਵੇਗਾ। ਬੋਲੀ ਦੀ ਰਾਖਵੀਂ ਕੀਮਤ 2,00,000/-ਰੁਪਏ (ਦੋ ਲੱਖ ਰੁਪਏ) ਹੋਵੇਗੀ।

Advertisement

        ਉਨ੍ਹਾਂ ਦੱਸਿਆ ਕਿ ਪਾਰਕਿੰਗ ਦਾ ਠੇਕੇ ਲੈਣ ਦੇ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 25,000/-ਰੁਪਏ (ਪੱਚੀ ਹਜ਼ਾਰ ਰੁਪਏ) ਕੈਸ਼/ਡਰਾਫਟ (ਓਪਰੇਸ਼ਨ ਐਂਡ ਮੈਨਟੀਨੈਂਸ ਸੋਸਾਇਟੀ ਬਰਨਾਲਾ ਦੇ ਨਾਮ ’ਤੇ) ਦੇ ਰੂਪ ਵਿੱਚ ਪੇਸ਼ਗੀ ਰਕਮ ਜਮ੍ਹਾਂ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਇਹ ਪੇਸ਼ਗੀ ਰਕਮ ਜ਼ਿਲ੍ਹਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰਬਰ 78, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ 1 ਦਸੰਬਰ 2020 ਨੂੰ ਸਵੇਰੇ 11:30 ਵਜੇ ਤੱਕ ਜਮ੍ਹਾਂ ਕਰਵਾਈ ਜਾਵੇਗੀ। ਇਸ ਰਕਮ ਸਫ਼ਲ ਬੋਲੀਕਾਰ ਤੋਂ ਇਲਾਵਾ ਅਸਫ਼ਲ ਬੋਲੀਕਾਰਾਂ ਨੂੰ ਵਾਪਿਸ ਕਰਨ ਯੋਗ ਹੋਵੇਗੀ। ਸਫ਼ਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਐਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ ਜਾਂ ਸ਼ਰਤਾਂ ਸਬੰਧੀ ਜ਼ਿਲ੍ਹਾ ਨਜਾਰਤ ਸ਼ਾਖਾ (ਡੀ.ਸੀ.ਦਫ਼ਤਰ) ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ। 

Advertisement
Advertisement
Advertisement
Advertisement
Advertisement
error: Content is protected !!