ਅਜੀਤ ਸਿੰਘ ਕਲਸੀ ਬਰਨਾਲਾ 12 ਨਵੰਬਰ 2020
ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋ੍ਹਂ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ਹਂ ਅੱਜ ਮਿਤੀ 12.11.2020 ਨੂੰ ਵੱਖ—ਵੱਖ ਟ੍ਰੇਨਿੰਗ ਪੋ੍ਰਗਰਾਮਾਂ/ਵੈਬੀਨਾਰਾਂ ਦਾ ਆਯੋਜਨ ਕੀਤਾ ਗਿਆ। ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਇਲਡ ਵੈਲਫੇਅਰ ਕਮੇਟੀ ਬਰਨਾਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਧਨੌਲਾ (ਮੁੰਡੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ (ਕੁੜੀਆਂ) ਲਈ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਮਾਨਯੋਗ ਸਕੱਤਰ ਜੀ ਵੱਲ੍ਹੋਂ ਵਿਦਿਆਰਥੀਆਂ ਨੂੰ ਪੋੋਕਸੋ ਐਕਟ 2012 ਅਤੇ ਨਾਲਸਾ ਦੀ ਚਾਇਲਡ ਫਰੈਡਲੀ ਸਕੀਮ ਬਾਰੇ ਜਾਗਰੂਕ ਕੀਤਾ ਗਿਆ। ਸ਼੍ਰੀ ਅਭੀਸ਼ੇਕ ਸਿੰਗਲਾ ਡੀ.ਸੀ.ਪੀ.ਓ. ਵੱਲੋ੍ਹਂ ਵਿਦਿਆਰਥੀਆਂ ਨੂੰ ਗੁੱਡ ਅਤੇ ਬੈਡ ਟੱਚ ਬਾਰੇ ਜਾਗਰੂਕ ਕੀਤਾ ਗਿਆ। ਇਸਤੋਂ ਬਾਅਦ ਰਿਟੇਨਰ ਵਕੀਲਾ ਲਈ ਪ੍ਰੋਟੈਕਸ਼ਨ ਆਫ਼ ਵੂਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ 2005 ਨਾਲ ਸਬੰਧਿਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸਤੋਂ ਇਲਾਵਾ ਉਨ੍ਹਾਂ ਵੱਲੋ੍ਹਂ ਪੈਨਲ ਵਕੀਲਾਂ ਨਾਲ ਕੀਤੇ ਵੈਬੀਨਾਰਾਂ ਵਿੱਚ ਉਨ੍ਹਾਂ ਨੂੰ ਨਾਲਸਾ ਦੀ ਔਰਤਾਂ ਨਾਲ ਸਬੰਧਿਤ ਮੁਆਵਜਾਂ ਸਕੀਮ 2018 ਅਤੇ ਵਿਚੋਲਗੀ ਕੇਂਦਰ ਦੇ ਫਾਇਦਿਆ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੁਆਰਾ ਇਸ ਦਫ਼ਤਰ ਦੇ ਫੋਨ ਨੰਬਰ 01679—243522 ਤੇ ਸਪੰਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਲਈ ਜਾ ਸਕਦਾ ਹੈ ਅਤੇ ਮੁਫਤ ਕਾਨੂੰਨੀ ਸੇਵਾਵਾਂ ਲਈ ਟੋਲ ਫ੍ਰੀ ਹੈਲਪਲਾਇਨ ਨੰਬਰ 1968 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਪੋਕਸੋ ਐਕਟ 2012 ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
