ਟੀ.ਐਸ.ਯੂ. ਦੇ ਸਰਕਲ ਬਰਨਾਲਾ ਦੇ ਪ੍ਰਧਾਨ ਬਣੇ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ

Advertisement
Spread information

ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ ਸਰਕਲ ਬਰਨਾਲਾ ਦੀ ਹੋਈ ਜਥੇਬੰਦਕ ਚੋਣ


ਹਰਿੰਦਰ ਨਿੱਕਾ  ਬਰਨਾਲਾ 05 ਨਵੰਬਰ 2020 

                  ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ(ਰਜਿ) ਸਰਕਲ ਬਰਨਾਲਾ ਦੀ ਜਥੇਬੰਦਕ ਚੋਣ ਸੂਬਾ ਨਿਗਰਾਨਾਂ ਇਕਬਾਲ ਸਿੰਘ ਅਤੇ ਬਨਾਰਸੀ ਦਾਸ ਦੀ ਨਿਗਰਾਨੀ ਹੇਠ ਸੰਪੰਨ ਹੋਈ। ਇਸ ਚੋਣ ਵਿੱਚ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਮੁੜ ਸਰਕਲ ਪ੍ਰਧਾਨ ਅਤੇ ਬਲਵੰਤ ਸਿੰਘ ਬਰਨਾਲਾ ਸਰਕਲ ਸਕੱਤਰ ਚੁਣੇ ਗਏ। ਪੂਰੇ ਸਰਕਲ ਵਿੱਚੋਂ ਚੁਣਕੇ ਆਏ ਹਾਜਰ ਡੈਲੀਗੇਟਾਂ ਸਾਹਮਣੇ ਪਿਛਲੀਆਂ ਜਥੇਬੰਦਕ ਸਰਗਰਮੀਆਂ ਅਤੇ ਪਾਵਰਕੌਮ ਦੀ ਮਨੇਜਮੈਂਟ, ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮੁਲਾਜਮ/ਲੋਕ ਮਾਰੂ ਨੀਤੀਆਂ ਸਮੇਤ ਸਮਾਜਿਕ ਜਬਰ ਵਿਰੋਧੀ ਮਹਿਲਕਲਾਂ ਦਾ ਲੋਕ ਸੰਘਰਸ਼ ਵਿੱਚ ਟੈਕਨੀਕਲ ਸਰਵਸਿਜ ਯੂਨੀਅਨ(ਰਜਿ) ਵੱਲੋਂ ਨਿਭਾਏ ਰੋਲ ਸਬੰਧੀ ਸੰਖੇਪ ਰਿਪੋਰਟ ਬਲਵੰਤ ਸਿੰਘ ਅਤੇ ਫੰਡ ਸਰਗਰਮੀਆਂ ਸਬੰਧੀ ਰਿਪੋਰਟ ਵਿੱਤ ਸਕੱਤਰ ਹਰਬੰਸ ਸਿੰਘ ਨੇ ਪੇਸ਼ ਕੀਤੀ।

Advertisement

               ਦੋਵਾਂ ਰਿਪੋਰਟਾਂ ਖਾਸ ਕਰ ਸਕੱਤਰ ਦੀ ਕਾਰੁਗਜਾਰੀ ਰਿਪੋਰਟ ਅੰਦਰ ਦਸੰਬਰ 2016 ਮੌਜੂਦਾ ਵਿੱਚ ਪਿਛਲੀ ਚੋਣ ਤੋਂ ਬਾਅਦ ਦੀਆਂ ਕੌਮੀ, ਕੌਮਾਂਤਰੀ ਹਾਲਤਾਂ ਖਾਸ ਕਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਆਰਥਿਕ ਅਤੇ ਸਨਅਤੀ ਨੀਤੀਆਂ ਉੱਪਰ ਝਾਤ ਪਾਉਂਦਿਆਂ ਦੱਸਿਆ ਕਿ ਪਾਵਰਕਾਮ ਮਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜਮ/ਲੋਕ ਮਾਰੂ ਅਤੇ ਧੱਕੜਸ਼ਾਹ ਰਵੱਈਏ ਬਾਰੇ ਕਿਹਾ ਕਿ ਪਾਵਰਕੌਮ ਦੀ ਮਨੇਜਮੈਂਟ ਨੇ ਮੁਲਾਜਮ ਮਾਰੂ ਹਮਲੇ ਨਵੀਂ ਆਰਥਿਕ ਅਤੇ ਸਨਅਤੀ ਨੀਤੀ ਰਾਓ-ਮਨਮੋਹਣ ਸਿੰਘ ਜੋੜੀ ਨੇ 1990-91 ਵਿੱਚ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਲਾਗੂ ਕੀਤੀ ਸੀ, ਦੇ ਤਹਿਤ ਸ਼ੁਰੂ ਕੀਤੇ ਸਨ। ਬਿਜਲੀ ਬਿਲ-2003 ਦੇ ਤਹਿਤ ਹੀ ਬਿਜਲੀ ਬੋਰਡ ਨੂੰ ਭੰਗ ਕਰਕੇ 16-04-2010 ਪਾਵਰਕੌਮ ਅਤੇ ਟਰਾਂਸਕੋ ਦੋ ਕੰਪਨੀਆਂ ਵਿੱਚ ਵੰਡ ਦਿੱਤਾ ਸੀ।

               ਹੁਣ ਇਸ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਕੇਂਦਰ ਦੀ ਸਰਕਾਰ ਪਾਰਲੀਮੈਂਟ ਵਿੱਚ ਸੋੋਧ ਬਿਲ-2020 ਲਿਆ ਰਹੀ ਹੈ। ਬਿਜਲੀ ਬਿਲ-2003 ਨੂੰ ਲਾਗੂ ਕਰਨ ਤੋਂਬਾਅਦ ਪਾਵਰਕੌਮ ਦੀ ਮਨੇਜਮੈਂਟ ਬਿਜਲੀ ਕਾਮਿਆਂ ਦੀਆਂ ਸੇਵਾ ਸ਼ਰਤਾਂ ਤਬਦੀਲ ਕਰ ਰਹੀ ਹੈ। ਨਵੇਂ ਭਰਤੀ ਹੋਣ ਵਾਲੇ ਕਾਮਿਆਂ ਨੂੰ ਕੰਟਰੀਬਿਊਟਰੀ ਪੈਨਸ਼ਨ ਜਬਰੀ ਲਾਗੂ ਕਰ ਦਿੱਤੀ ਹੈ। ਇੱਥੋਂ ਤੱਕ ਕਿ ਉਨ੍ਹਾਂ ਕਾਮਿਆਂ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਸਮੇਤ ਬਹੁਤ ਸਾਰੀਆਂ ਮਿਲਦੀਆਂ ਸਹੂਲਤਾਂ ਤੋਂ ਵਾਂਝਿਆਂ ਕਰ ਦਿੱਤਾ ਹੈ। ਪਾਵਰਕੌਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਤੋਂ ਟਾਲਾ ਵੱਟ ਰਹੀ ਹੈ। ਇਨਾਂ ਦੋਵੇਂ ਰਿਪੋਰਟਾਂ ਉੱਪਰ ਹਾਜਰ ਡੈਲੀਗੇਟਾਂ ਨੇ ਉਸਾਰੂ ਅਲੋਚਨਾਤਾਮਕ ਨਜਰੀਏ ਤੋਂ ਭਰਵੀਂ ਬਹਿਸ ਕਰਦਿਆਂ ਸਰਬਸੰਮਤੀ ਨਾਲ ਪਾਸ ਕੀਤਾ।

              ਮੌਜੂਦਾ ਕਮੇਟੀ ਨੂੰ ਸਰਕਲ ਪ੍ਰਧਾਨ ਵੱਲੋਂ ਭੰਗ ਕਰਨ ਤੋਂ ਬਾਅਦ ਨਵੀਂ ਕਮੇਟੀ ਦੀ ਚੋਣ ਲਈ ਦੋਵੇਂ ਸੂਬਾਈ ਆਗੂਆਂ ਨੇਸ਼ੁਰੂ ਕੀਤੀ ਅਤੇ ਪੇਸ਼ ਹੋਏ ਪੈਨਲ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਜਿਸ ਵਿੱਚ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਪ੍ਰਧਾਨ, ਗੁਰਜੰਟ ਸਿੰਘ ਹਮੀਦੀ ਮੀਤ ਪ੍ਰਧਾਨ, ਬਲਵੰਤ ਸਿੰਘ ਬਰਨਾਲਾ ਸਕੱਤਰ, ਕੁਲਵੀਰ ਸਿੰਘ ਠੀਕਰੀਵਾਲ ਸਹਾਇਕ ਸਕੱਤਰ ਅਤੇ ਹਰਬੰਸ ਸਿੰਘ ਮਾਣਕੀ ਖਜਾਨਚੀ ਚੁਣੇ। ਸੂਬਾ ਆਗੂਆਂ ਨੇ ਮੌਜੂਦਾ ਦੌਰ ਦੇ ਚੁਣੌਤੀਆਂ ਭਰੇ ਦੌਰ’ਚ ਚੁਣੇ ਗਏ ਅਹੁਦੇਦਰਾਾਂ ਅਤੇ ਡੈਲੀਗੇਟਾਂ ਨੂੰ ਜਥੇਬੰਦੀ ਦੀ ਮਜਬੂਤੀ ਲਈ ਹੋਰ ਵਧੇਰੇ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਹਾਜਰੀਨ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਬਿਲਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਮੁਲਕ ਭਰ ਦੀਆਂ 346 ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਅਤੇ ਪੁਰਜੋਰ ਸਮਰਥਨ ਕਰਨ ਦਾ ਵੀ ਐਲਾਨ ਕੀਤਾ।

              ਆਗੂਆਂ ਨੇ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਟੈਕਨੀਕਲ ਸਰਵਸਿਜ ਯੂਨੀਅਨ(ਰਜਿ) ਜਿਸ ਦਾ ਜਾਨਦਾਰ ਹਿੱਸਾ ਹੈ, ਵੱਲੋਂ 25 ਨਵੰਬਰ ਦੇ ਮੁੱਖ ਦਫਤਰ ਪਟਿਆਲਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ/ਮੁਜਾਹਰੇ ਵਿੱਚ ਸ਼ਾਮਿਲ ਹੋਣ ਦੀ ਸਾਰੇ ਸਾਥੀਆਂ ਨੂੰ ਪੁਰਜੋਰ ਅਪੀਲ ਕੀਤੀ ਗਈ। ਇਸ ਸਮੇਂ ਭੋਲਾ ਸਿੰਘ, ਰੁਲਦੂ ਸਿੰਘ, ਗੁਰਮੇਲ ਸਿੰਘ ,ਜਸਕਰਨ ਸਿੰਘ, ਰਾਜਪਤੀ, ਬਲਵੀਰ ਸਿੰਘ, ਮੁਖਤਿਆਰ ਸਿੰਘ, ਨਰਾਇਣ ਦੱਤ, ਜਰਨੈਲ ਸਿੰਘ, ਜਸਵੀਰ ਸਿੰਘ, ਬੂਟਾ ਸਿੰਘ, ਸੁਖਪਾਲ ਸਿੰਘ, ਸੰਦੀਪ ਸਿੰਘ, ਮੱਘਰ ਸਿੰਘ, ਜਰਨੈਲ ਸਿੰਘ ਮਹੋਲੀ ਆਦਿ ਵੀ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!