ਹਰਪ੍ਰੀਤ ਕੌਰ , ਸੰਗਰੂਰ 20 ਅਕਤੂਬਰ 2020
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਹਿੱਤ ਅਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਰੀ ਆਦੇਸਾਂ ਦੀ ਪਾਲਣਾ ਕਰਦੇ ਹੋਏ ਜਿਲੇ ਦੇ ਡਿਪਟੀ ਕਮਿਸਨਰ ਸ੍ਰੀ ਰਾਮਵੀਰ, ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜਿਲੇ ਦੇ ਸਮੂਹ ਐਸ.ਡੀ.ਐਮ. ਸਾਹਿਬਾਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਪੀ.ਏ.ਯੁੂ ਦੇ ਮਾਹਿਰਾਂ ਅਤੇ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਲਗਾਤਰ ਪਿੰਡ ਪੱਧਰ ਤੇ ਜਾਗਰੂਕਤਾ ਕੈਪ ਅਤੇ ਡੈਮੋਸਟ੍ਰੇਸਨਾਂ ਲਗਵਾਈਆਂ ਜਾ ਰਹੀਂਆ ਹਨ ਤਾਂ ਜ਼ੋ ਵੱਧ ਤੋ ਵੱਧ ਕਿਸਾਨ ਉਤਸਾਹਿਤ ਹੋਕੇ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰਨ।
ਇਸ ਸਬੰਧੀ ਡਿਪਟੀ ਕਮਿਸਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਤਹਿਸੀਲ ਪੱਧਰ ਤੇ ਸਮੂਹ ਵਿਭਾਗਾਂ ਦੀ ਸਮੂਲੀਅਤ ਨਾਲ ਸਾਝੇ ਤੋਰ ਤੋ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੇ ਲਾਭ ਹਾਨੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਜਾ ਰਹੀਂ ਹੈ।ਇਨਾਂ ਕੈਪਾਂ ਦੋਰਾਨ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਜਹਿਰੀਲੇ ਧੂੰਏ ਨਾਲ ਮੁਨੱਖ ਸਿਹਤ, ਬਨਸਪਤੀ, ਪਸੂ ਪੰਛੀਆਂ ਅਤੇ ਮਿੱਟੀ ਦੀ ਸਿਹਤ ਤੇ ਮਾੜੇ ਪ੍ਰਭਾਵਾਂ ਸਬੰਧੀ ਅਤੇ ਮੁਨੱਖਾਂ ਨੂੰ ਤਰਾਂ ਤਰਾਂ ਦੀਆਂ ਬਿਮਾਰੀਆ ਜਿਵੇ ਕਿ ਕੈਸਰ, ਹਾਰਟ ਅਟੈਕ, ਚਮੜੀ ਰੋਗ, ਸਾਹ ਦਮਾ ਅਤੇ ਬਰੇਨ ਹੈਮਰੇਜ਼ ਆਦਿ ਦਾ ਸਾਹਮਣਾ ਇਸ ਜਹਿਰੀਲੇ ਧੂੰਏ ਕਾਰਨ ਹੋਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀਂ ਹੈ।
ਮੁੱਖ ਖੇਤੀਬਾੜੀ ਅਫਸਰ ਡਾ:ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਹਿੱਤ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਅਤੇ ਆਰ.ਐਮ.ਬੀ.ਪਲੋਂ ਦੀ ਵੱਖ ਵੱਖ ਤਕਨੀਕਾਂ ਨਾਲ ਵਰਤੋ ਕਰਕੇ ਕਣਕ ਦੀ ਬਿਜਾਈ ਕਰਨ ਤਾਂ ਜ਼ੋ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ ਨਾਲ ਧਰਤੀ ਦੀ ਉੁਪਜਾਊ ਸਕਤੀ ਨੂੰ ਬਰਕਰਾਰ ਰਖਿਆ ਜਾ ਸਕੇ। ਉਨਾ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜ਼ੋ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਹੋ ਸਕੇ ਅਤੇ ਪ੍ਰਦੂਸਤ ਹੋ ਰਹੇ ਵਾਤਾਵਰਨ ਤੋ ਬਚਾਅ ਹੋ ਸਕੇ ਅਤੇ ਮੁਨੱਖੀ ਸਿਹਤ ਨੂੰ ਜ਼ਹਿਰਲੇ ਧੂੰਏ ਤੋ ਉਤਪੰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਤੋਂ ਬਚਾਅ ਹੋ ਸਕੇ।