ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਮੁਖੀ ਸਕੂਲਾਂ ਦੀ ਸਾਫ਼-ਸਫਾਈ ਸੈਨੇਟਾਈਜਰ ਕਰਾਉਣਗੇ : ਮਨਿੰਦਰ ਕੌਰ
ਸਿੱਖਿਆ ਪ੍ਰਤੀਨਿਧ ਬਠਿੰਡਾ 16 ਅਕਤੂਬਰ 2020
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਦੇ ਹੁਕਮ, ਨਿਰਦੇਸ਼ਕ ਸਿਹਤ ਤੇ ਪਰਿਵਾਰ ਭਲਾਈ ਦੀ ਸਲਾਹ ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਕੰਟੋਨਮੈਂਟ ਜੋਨਾਂ ਤੋਂ ਬਾਹਰਲੇ ਇਲਾਕਿਆਂ ‘ਚ ਸਕੱਤਰ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੱਤਰ ਸਕੂਲ ਸਿੱਖਿਆ ਵੱਲੋਂ ਗ੍ਰਹਿ ਵਿਭਾਗ ਦੇ ਹੁਕਮਾਂ ਤੇ ਸਲਾਹ ਦੀ ਰੋਸ਼ਨੀ ‘ਚ ਸਿੱਖਿਆ ਵਿਭਾਗ ਜਾਰੀ ਕੀਤੇ ਗਏ ਪੱਤਰ ਅਨੁਸਾਰ 19 ਅਕਤੂਬਰ ਨੂੰ ਰਾਜ ਭਰ ‘ਚ ਸਿਰਫ 9 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਕੋਵਿਡ-19 ਸਬੰਧੀ ਸਾਵਧਨੀਆਂ ਦੇ ਮੱਦੇਨਜ਼ਰ ਸਕੂਲ ਤਿੰਨ ਘੰਟੇ ਖੁੱਲ੍ਹਣਗੇ। ਜਿੱਥੇ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਹੈ, ਉੱਥੇ ਸਕੂਲ ਦੋ ਸ਼ਿਫਟਾਂ ‘ਚ ਵੀ ਲਗਾਇਆ ਜਾ ਸਕਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ( ਸੈਕੰ )ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ ਤੋਂ ਬਚਾਅ ਸਬੰਧੀ ਸਾਰੇ ਜਰੂਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਕੋਵਿਡ ਨਿਯਮਾਂ ਅਨੁਸਾਰ ਵਿਦਿਆਰਥੀਆਂ ‘ਚ ਨਿਰਧਾਰਤ ਦੂਰੀ ਹੋਣੀ ਚਾਹੀਦੀ ਹੈ ਅਤੇ ਇੱਕ ਸੈਕਸ਼ਨ ‘ਚ 20 ਤੋਂ ਵਧੇਰੇ ਵਿਦਿਆਰਥੀ ਜਮਾਤ ‘ਚ ਬੈਠ ਨਹੀਂ ਸਕਦੇ।
ਇੱਕ ਬੈਂਚ ‘ਤੇ ਸਿਰਫ ਇੱਕ ਵਿਦਿਆਰਥੀ ਹੀ ਬੈਠੇਗਾ ਅਤੇ ਦੋ ਬੈਂਚਾਂ ‘ਚ ਦੂਰੀ ਨਿਯਮਾਂ ਅਨੁਸਾਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੈਂਟਾਈਜੇਸ਼ਨ ਤੇ ਮਾਸਕ ਪਹਿਨਣ ਸਬੰਧੀ ਨਿਯਮ ਸਖਤੀ ਨਾਲ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਆਨਲਾਈਨ ਪੜ੍ਹਾਈ ਵੀ ਜਾਰੀ ਰੱਖ ਸਕਦੇ ਹਨ। ਜੋ ਵਿਦਿਆਰਥੀ ਸਕੂਲਾਂ ‘ਚ ਪੜ੍ਹਨ ਆਉਣਗੇ, ਉਹ ਆਪਣੇ ਮਾਪਿਆਂ ਤੋਂ ਲਿਖਤੀ ਸਹਿਮਤੀ ਲੈ ਕੇ ਸਕੂਲ ਆਉਣਗੇ। ਇਸ ਤੋਂ ਇਲਾਵਾ ਅਧਿਆਪਕਾਂ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਕੀਤੀ ਗਈ ਹੈ। ਪੀਣ ਦੇ ਪਾਣੀ ਤੇ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰਨ ਦੀ ਵੀ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ। ਕੂੜਾਦਾਨ ਪੂਰੀ ਤਰ੍ਹਾਂ ਢਕੇ ਹੋਣੇ ਚਾਹੀਦੇ ਹਨ ਅਤੇ ਪੈਰ ਨਾਲ ਖੁੱਲ੍ਹਣ ਵਾਲੇ ਹੋਣੇ ਚਾਹੀਦੇ ਹਨ। ਸਕੂਲ ਸਟਾਫ ਜਾਂ ਵਿਦਿਆਰਥੀਆਂ ‘ਚ ਕੋਵਿਡ-19 ਸਬੰਧੀ ਕੋਈ ਲੱਛਣ ਪਾਇਆ ਜਾਂਦਾ ਹੈ ਤੁਰੰਤ ਸਕੂਲ ਵੱਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ) ਸ੍ਰੀਮਤੀ ਮਨਿੰਦਰ ਕੌਰ ਬਠਿੰਡਾ ਨੇ ਦੱਸਿਆ ਕਿ ਜਿੰਨ੍ਹਾਂ ਸਕੂਲਾਂ ‘ਚ ਕੋਵਿਡ ਸੈਂਟਰ ਖੋਲ੍ਹੇ ਗਏ ਸਨ, ਕੇ.ਜੀ.ਬੀ.ਵੀ. ਹੋਸਟਲ ਅਤੇ ਜਿੰਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ ਹੋਸਟਲ ‘ਚ ਰਹਿੰਦੇ ਹਨ, ਉਨ੍ਹਾਂ ਸਕੂਲਾਂ ਦੀ ਸਾਫ-ਸਫਾਈ ਅਤੇ ਸੈਂਨੇਟਾਈਜੇਸ਼ਨ ਕਰਵਾਉਣ ਉਪਰੰਤ ਹੋਸਟਲ ਖੋਲ੍ਹੇ ਜਾਣਗੇ। ਹੁਣ ਸਾਰੇ ਹੀ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਿ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾਂ ਸਾਰੇ ਸਕੂਲ ਕੈਪ ਨੂੰ ਸਕੂਲ ਦੇ ਕਮਰਿਆਂ ਨੂੰ ਸਾਫ ਸਫਾਈ ਅਤੇ ਸੈਂਟੀਟਾਈਜੇਗ਼ਨ ਕਰਵਾਇਆ ਜਾਵੇ। ਇੰਨ੍ਹਾਂ ਨੂੰ ਖੋਲ੍ਹਣ ਸਬੰਧੀ ਵੱਖਰੇ ਤੌਰ ‘ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਜਿੰਨ੍ਹਾਂ ਸਕੂਲਾਂ ‘ਚ ਹੋਸਟਲ ਹਨ ਉਨ੍ਹਾਂ ਵਿੱਚ ਜੇਕਰ ਕੋਈ ਵਿਦਿਆਰਥੀ ਦੇ ਸਕਾਲਰ ਹੈ ਤਾਂ ਉਹ ਸਕੂਲ ਵਿੱਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਹਾਜ਼ਰ ਹੋ ਸਕਦਾ।