ਪੀ.ਏ.ਯੂ. ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖੇ ਜਾਣ ਦੀ ਕੀਤੀ ਮੰਗ
ਕੇਂਦਰ ਸਰਕਾਰ ਤਿੰਨਾਂ ਕ੍ਰਿਸ਼ੀ ਆਰਡੀਨੈਸਾਂ ‘ਤੇ ਮੁੜ ਕਰੇ ਵਿਚਾਰ – ਸਦੀਕ ਮੁਹੰਮਦ
ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਪੀੜੀ ਲਈ ਇੱਕ ਰੋਲ ਮਾਡਲ – ਕੈਪਟਨ ਸੰਧੂ
ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ‘ਚ ਕਿਤੇ ਨਹੀਂ ਮਿਲਦੀ – ਦਾਖਾ, ਬਾਵਾ
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਲੋੜ ਹੈ ਪ੍ਰੇਰਣਾ ਲੈਣ ਦੀ – ਕੋਟਲੀ, ਲੱਖਾ
ਬੀ.ਟੀ.ਐਨ. ਸਰਵਿਸ ਮੁੱਲਾਂਪੁਰ/ਲੁਧਿਆਣਾ, 16 ਅਕਤੂਬਰ 2020
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸਨ ਕੁਮਾਰ ਬਾਵਾ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੜੀ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਗਿਆ। ਸਮਾਰੋਹ ਦਾ ਆਗਾਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਇਆ ਅਤੇ ਸਮਾਰੋਹ ਦੌਰਾਨ ਫੁੱਲਾਂ ਦੀ ਵਰਖਾ ਹੁੰਦੀ ਰਹੀ। ਬਾਬਾ ਬਲਬੀਰ ਸਿੰਘ ਲੰਮੇ ਜੱਟਪੁਰਾ, ਬਾਬਾ ਭੁਪਿੰਦਰ ਸਿੰਘ ਪਟਿਆਲਾ ਅਤੇ ਬਾਬਾ ਰਜਿੰਦਰ ਸਿੰਘ ਮਾਂਝੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਰੋਸ਼ਨੀ ਪਾਈ। ਢਾਡੀ ਬਲਬੀਰ ਸਿੰਘ ਫੁੱਲਾਂਵਾਲ ਵੱਲੋਂ ਬਾਬਾ ਜੀ ਦੀ ਬਹਾਦਰੀ ਦੀਆ ਵਾਰਾਂ ਦਾ ਗਾਇਨ ਕਰਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਥਾ ਵਾਚਕ ਗਿਆਨੀ ਹਰਦੇਵ ਸਿੰਘ ਕਲਸੀਆਂ ਵਾਲਿਆਂ ਨੇ ਸਟੇਜ ਦੀ ਸੇਵਾ ਨਿਭਾਈ। ਸਾਂਸਦ ਮੁਹੰਮਦ ਸਦੀਕ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ ਸੰਗਤਾ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਦੇਸ਼ ਦੀ ਕਿਸਾਨੀ ਦੇ ਹਿੱਤ ਲਈ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਬਾਬਾ ਬੰਦਾ ਬਹਾਦਰ ਸਿੰਘ ਨੌਜਵਾਨ ਪੀੜੀ ਲਈ ਰੋਲ ਮਾਡਲ ਹਨ।
ਵਿਧਾਇਕ ਮੁੰਹਮਦ ਸਦੀਕ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਪਠਾਨਾ, ਵਿਧਾਇਕ ਲੱਖਬੀਰ ਸਿੰਘ ਲੱਖਾ, ਫਾਉਂਡੇਸ਼ਨ ਦੇ ਸਰਪਰਸਤ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਸਵ: ਮੇਘ ਸਿੰਘ ਨਾਗਰੀ ਦੀ ਯਾਦ ਵਿੱਚ ਸਤਰ ਕਿਸਾਨਾਂ ਸੁੱਚਾ ਸਿੰਘ ਤੁਗਲ, ਮਹਿੰਦਰ ਸਿੰਘ ਕੈਥਲ (ਹਰਿਆਣਾ), ਸਤੀਸ਼ ਰਾਏ ਕੈਥਲ (ਹਰਿਆਣਾ) ਸੋਹਣ ਸਿੰਘ ਕਿਰਤੀ ਰਕਬਾ, ਮਾੜੂ ਦਾਸ ਰੁੜਕੇ, ਬਲਵਿੰਦਰ ਸਿੰਘ ਅਤੇ ਹਰਦਿਆਲ ਸਿੰਘ ਗਦਰੀ ਬਾਬਾ ਖਾਨਦਾਨ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਸਰਵ-ਸਮਤੀ ਨਾਲ ਪ੍ਰਸਤਾਵ ਪਾਸ ਕਰਦੇ ਹੋਏ ਸਰਕਾਰ ਨੂੰ ਇਹ ਪੁਰਜ਼ੋਰ ਮੰਗ ਕੀਤੀ ਗਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਹਲਵਾਰਾ ਏਅਰਪੋਰਟ ਅਤੇ ਦਿੱਲੀ ਤੋਂ ਜੰਮੂ ਐਕਸਪ੍ਰੈਸ ਵੇਅ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ।
ਸਮਾਗਮ ਵਿੱਚ ਪ੍ਰਮੁੱਖ ਤੌਰ ‘ਤੇ ਵਜੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਪਠਾਣਾ, ਵਿਧਾਇਕ ਲੱਖਬੀਰ ਸਿੰਘ ਲੱਖਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਦਮਨਜੀਤ ਮੋਹੀ ਵੱਲੋਂ ਹਾਜ਼ਰੀ ਭਰਦੇ ਮੌਕੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ।
ਫਾਊਂਡੇਸ਼ਨ ਦੇ ਸਰਪਰਸਤ ਮਲਕੀਤ ਸਿੰਘ ਦਾਖਾ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਰਵਿੰਦਰ ਨੰਦੀ ਬਾਵਾ, ਚੇਅਰਮੈਨ ਅਮਰਜੀਤ ਸਿੰਘ ਓਬਰਾਏ ਅਤੇ ਮਹਾਂਸਚਿਵ ਬਲਦੇਵ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ਦੀਆਂ ਸੰਗਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਾਬਾ ਜੀ ਦੀ ਬਹਾਦਰੀ ਦੀ ਮਿਸਾਲ ਇਸ ਗੱਲ ਤੋਂ ਪਤਾ ਲੱਗਦੀ ਹੈ ਉਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦੇ ਹੋਏ ਇਤਹਾਸ ਰਚ ਦਿੱਤਾ। ਉਨ੍ਹਾਂ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਅਤੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਉੁਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਦਾ ਸੜਕਾਂ ‘ਤੇ ਕਿਸਾਨੀ ਵਿਰੋਧੀ ਆਰਡੀਨੈਂਸ ਦੇ ਖਿਲਾਫ ਉਤਰਨਾ ਦੇੇਸ਼ ਦੀ ਬਦਕਿਸਮਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਖੁਸ਼ਹਾਲੀ ਵਿੱਚ ਹੀ ਦੇਸ਼ ਦੀ ਖੁਸ਼ਹਾਲੀ ਹੈ। ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋ ਖੇਤੀ ਆਰਡੀਨੈਂਸ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਨੂੰ ਵਾਪਸ ਲਿਆ ਜਾਵੇ।
ਇਸ ਸਮਾਰੋਹ ਵਿੱਚ ਪ੍ਰਾਸ਼ਦ ਬਰਜਿੰਦਰ ਕੌਰ, ਭਗਵਾਨ ਦਾਸ ਬਾਵਾ, ਕਾਂਗਰਸੀ ਆਗੂ ਜਸਬੀਰ ਸਿੰਘ ਜੱਸਲ, ਫਾਊਂਡੇਸ਼ਨ ਦੇ ਪ੍ਰਚਾਰ ਸਚਿਵ ਰੇਸ਼ਮ ਸਿੰਘ ਸੱਗੁੂ, ਉਮਰਾਓ ਸਿੰਘ ਛੀਨਾ ਪ੍ਰਧਾਨ ਹਰਿਆਣਾ ਈਕਾਈ ਫਾਊਂਡੇਸ਼ਨ, ਪ੍ਰੋਫੈਸਰ ਨਿਰਮਲ ਜੌੜਾ, ਗਗਨਦੀਪ ਬਾਵਾ, ਅਰਜੁਨ ਬਾਵਾ, ਰਾਜੀਵ ਬਾਵਾ, ਗੁਲਸ਼ਨ ਬਾਵਾ ਲੁਧਿਆਣਾ ਸ਼ਹਿਰੀ ਪਧਾਨ, ਪਾਇਲ, ਨੰਦ ਕਿਸ਼ੋਰ ਬਾਵਾ, ਮਨੋਜ ਲਾਕੜਾ, ਪ੍ਰਦੀਵ ਬਾਵਾ, ਬਾਬਾ ਤਰਸੇਮ ਸਿੰਘ ਗੁਰਦਾਸ ਨੰਗਲ ਗੜ੍ਹੀ ਵਾਲੇ, ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ., ਦਲਜੀਤ ਸਿੰਘ ਛੀਨਾ ਸਾਬਕਾ ਜ਼ਿਲ੍ਹਾ ਰੈਵਨਿਊ ਅਫ਼ਸਰ, ਸੁਸ਼ੀਲ ਕੁਮਾਰ ਸ਼ੀਲਾ, ਜਗਤਾਰ ਸਿੰਘ ਕਾਕਾ ਗਰੇਵਾਲ, ਅਮਨਦੀਪ ਬਾਵਾ, ਬੀਬੀ ਸਰਬਜੀਤ ਕੌਰ ਚੇਅਰਪਰਸਨ, ਪੰਜਾਬ ਪ੍ਰਧਾਨ ਕੰਚਨ ਬਾਵਾ, ਡੀ.ਐਸ.ਪੀ. ਗੁਰਬੰਸ ਸਿੰਘ ਬੈਂਸ, ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਰਿਪੂ ਗੱਲ, ਜਗਤਾਰ ਸਿੰਘ, ਰਣਜੀਤ ਸਿੰਘ, ਸੋਹਨ ਸਿਕੰਦਰ, ਜਗਦੀਸ਼ ਬਾਵਾ ਪਟਿਆਲਾ, ਸਵਰਣ ਕੌਰ ਸੱਗੂ, ਨਿਰਮਲ ਸਿੰਘ ਪਡੋਰੀ, ਪਵਨ ਗਰਗ, ਵਿਕਰਮ ਸਿੰਘ ਘੁੰਮਣ ਯੂਥ ਪ੍ਰਧਾਨ ਫਾਊਂਡੇਸ਼ਨ, ਸੇਵਾਦਾਸ ਸਰਪੰਚ ਸਲੇਮਪੁਰ ਸ਼ਾਮਲ ਹੋਏ।