ਜ਼ਿਲਾ ਪ੍ਰਸ਼ਾਸਨ ਬਰਨਾਲਾ ਨੇ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਦੇ ਕੀਤੇ ਇੰਤਜ਼ਾਮ

Advertisement
Spread information

ਪੈਕੇਟਾਂ ਵਾਲੇ ਦੁੁੱਧ, ਐਲਪੀਜੀ, ਕਰਿਆਣਾ, ਰਾਸ਼ਨ, ਸਬਜ਼ੀਆਂ, ਫਲਾਂ ਤੇ ਦਵਾਈਆਂ ਦੀ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਹੋਮ ਡਿਲਿਵਰੀ: ਡਿਪਟੀ ਕਮਿਸ਼ਨਰ
* ਦੋਧੀ ਘਰ ਘਰ ਅਤੇ ਡੇਅਰੀਆਂ ’ਤੇ ਸਵੇਰੇ 10 ਵਜੇ ਤੱਕ ਕਰ ਸਕਣਗੇ ਦੁੱਧ ਦੀ ਸਪਲਾਈ
* ਪੈਟਰੋਲ ਪੰਪ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ’ਚ ਤੇਲ ਦੀ ਕਰਨਗੇ ਪੂਰਤੀ
26 ਮਾਰਚ ਤੋਂ ਸ਼ੁਰੂ ਹੋ ਜਾਣਗੀਆਂ ਹੋਮ ਡਿਲਿਵਰੀ ਸੇਵਾਵਾਂ
ਬਰਨਾਲਾ, 25 ਮਾਰਚ
ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਦੁੱਧ, ਰਾਸ਼ਨ, ਸਬਜ਼ੀ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਰਫਿੳੂ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਭਲਕ ਤੋੋਂ ਦੋਧੀਆਂ ਨੂੰ ਘਰੋਂ ਘਰੀ ਦੁੱਧ ਦੀ ਸਪਲਾਈ ਕਰਨ ਅਤੇ ਡੇਅਰੀਆਂ ’ਤੇ ਦੁੱਧ ਸਪਲਾਈ ਕਰਨ ਦੀ ਇਜਾਜ਼ਤ ਹੈ। ਉਹ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਦੁੱਧ ਪਦਾਰਥਾਂ ਦੀ ਸਪਲਾਈ ਕਰ ਸਕਣਗੇ। ਸਵੇਰੇ 10 ਵਜੇ ਤੋਂ ਬਾਅਦ ਦੋਧੀਆਂ ਦੇ ਚੱਲਣ ਫਿਰਨ ’ਤੇ ਮਨਾਹੀ ਹੈ। ਜਿਹੜੇ ਦੋਧੀ ਜ਼ਿਲਾ ਬਰਨਾਲਾ ਦੇ ਪਿੰਡਾਂ ’ਚੋਂ ਸ਼ਹਿਰਾਂ ਵਿੱਚ ਡੇਅਰੀ ’ਤੇ ਦੁੱਧ ਪਹੁੰਚਾਉਣ ਆਉਣਗੇ, ਉਨਾਂ ਨੂੰ ਇਸ ਦੀ ਸਵੇਰੇ 5 ਤੋਂ ਸਵੇਰੇ 10 ਵਜੇ ਤੱਕ ਸੇਵਾਵਾਂ ਦੇਣ ਦੀ ਇਜਾਜ਼ਤ ਹੈ।
ਇਸ ਤੋਂ ਇਲਾਵਾ ਲੈਬੋਰਟਰੀ ਖੁੱਲਣ ਦਾ ਸਮਾਂ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਹੈ, ਜਿਸ ਤੋਂ ਜਰੂਰੀ ਸਥਿਤੀ ਵਿਚ ਸੇਵਾਵਾਂ ਲਈਆਂ ਜਾ ਸਕਦੀਆਂ ਹਨ।
ਇਸ ਤੋ ਇਲਾਵਾ ਕੁਝ ਜ਼ਰੂਰੀ ਚੀਜਾਂ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ, ਪਰ ਇਹ ਸਾਰੀਆਂ ਸੇਵਾਵਾਂ ਘਰ ਘਰ ਸਪਲਾਈ ਲਈ ਹੀ ਹੋਣਗੀਆਂ। ਇਨਾਂ ਵਿਚ ਵੇਰਕਾ ਅਤੇ ਅਮੂਲ ਦੁੱਧ ਦੀ ਸਪਲਾਈ, ਐਲਪੀਜੀ ਗੈਸ , ਕਰਿਆਣਾ ਅਤੇ ਰਾਸ਼ਨ, ਸਬਜ਼ੀਆਂ ਅਤੇ ਫਲ, ਪਸ਼ੂਆਂ ਲਈ ਤੂੜੀ, ਟਾਲ ਤੇ ਪੋਲਟਰੀ ਫੀਡ ਦੀ ਟਰਾਂਸਪੋਰਟੇਸ਼ਨ, ਕੈਮਿਸਟ ਸ਼ਾਮਲ ਹਨ, ਜਿਨਾਂ ਰਾਹੀਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਘਰ ਘਰ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਭਲਕ ਤੋਂ ਚਾਲੂ ਹੋ ਜਾਣਗੀਆਂ। ਉਪਰੋਕਤ ਸਾਰੀਆਂ ਦੁਕਾਨਾਂ ’ਤੇ ਕੰਮ ਕਰਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੂੰ ਆਉਣ ਜਾਣ ਦੀ ਮਨਾਹੀ ਹੋਵੇਗੀ। ਉਨਾਂ ਦੱਸਿਆ ਕਿ ਪੈਟਰੋਲ ਪੰਪ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਐਮਰਜੈਂਸੀ ਸੇਵਾਵਾਂ ਲਈ ਵਰਤੇ ਜਾਣ ਵਾਲੇ ਵਾਹਨਾਂ ਵਿਚ ਤੇਲ ਦੀ ਪੂਰਤੀ ਲਈ ਖੁੱਲੇ ਰਹਿਣਗੇ। ਉੁਨਾਂ ਕਿਹਾ ਕਿ ਉਪਰੋਕਤ ਸੇਵਾਵਾਂ ਭਲਕ ਤੋਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਉਨਾਂ ਸਪਸ਼ਟ ਕੀਤਾ ਕਿ ਅਖਬਾਰ ਵੰਡਣ ਵਾਲੇ ਹਾਕਰ ਸਵੇਰੇ 8 ਵਜੇ ਤੱਕ ਰੋਜ਼ਾਨਾ ਪੱਧਰ ’ਤੇ ਆਪਣਾ ਕੰਮ ਮੁਕੰਮਲ ਕਰਨਗੇ।
ਉਨਾਂ ਕਿਹਾ ਕਿ ਜੇਕਰ ਕੋਈ ਕਰਿਆਣਾ ਦੁਕਾਨਦਾਰ ਗਾਹਕਾਂ ਨੂੰ ਸਿੱਧਾ ਦੁਕਾਨ ’ਤੇ ਸਮਾਨ ਦਿੰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਆਖਿਆ ਕਿ ਕਿਸੇ ਵੀ ਤਰਾਂ ਦੀ ਹੋਰ ਜਾਣਕਾਰੀ ਲਈ ਜ਼ਿਲਾ ਵਾਸੀ ਕੰਟਰੋਲ ਰੂਮ ਦੇ ਨੰਬਰ 01679-230032 ਅਤੇ 01679-234777 ਤੋਂ ਇਲਾਵਾ ਦੋ ਵਟਸਐਪ ਨੰਬਰ 9915274032 ਅਤੇ 7528034032 ’ਤੇ ਸੰਪਰਕ ਕਰਨ। ਵਟਸਐਪ ਨੰਬਰ ਦੇ ਵਟਸਐਪ ’ਤੇ ਹੀ ਲੋੜੀਂਦੇ ਸਵਾਲ ਅਤੇ ਵੇਰਵੇ ਭੇਜੇ ਜਾਣ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜ਼ਰੂਰੀ ਵਸਤਾਂ ਦੀ ਸਪਲਾਈ ’ਚ ਕੋਈ ਰੁਕਾਵਟ ਨਹੀਂ ਆਉਣ ਦੇਵੇਗਾ।

Advertisement
Advertisement
Advertisement
Advertisement
Advertisement

One thought on “ਜ਼ਿਲਾ ਪ੍ਰਸ਼ਾਸਨ ਬਰਨਾਲਾ ਨੇ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਦੇ ਕੀਤੇ ਇੰਤਜ਼ਾਮ

Comments are closed.

error: Content is protected !!