ਐੱਸ ਐੱਸ ਡੀ ਕਾਲਜ਼ ਵਿੱਚ ਆਨਲਾਈਨ ਪੜਾਈ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Advertisement
Spread information

ਹਰਿੰਦਰ ਨਿੱਕਾ ਬਰਨਾਲਾ 2 ਸਤੰਬਰ 2020

ਐੱਸ ਐੱਸ ਡੀ ਕਾਲਜ਼ ਵਿੱਚ ਆਨਲਾਈਨ ਪੜ੍ਹਾਈ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਨੁਸਾਰ ਕਾਲਜ ਵਿੱਚ ਆਨਲਾਈਨ ਪੜ੍ਹਾਈ ਅਗਸਤ ਦੇ ਪਹਿਲੇ ਹਫਤੇ ਵਿਚ ਸ਼ੁਰੂ ਕਰ ਦਿੱਤੀ ਗਈ ਸੀ। ਆਨਲਾਈਨ ਪੜ੍ਹਾਈ ਲਈ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ ਅਤੇ ਡੀਨ ਅਕਾਦਮਿਕ ਨੀਰਜ ਸ਼ਰਮਾ ਦੀ ਅਗਵਾਈ ਹੇਠ  ਕਾਲਜ ਦੇ ਅਧਿਆਪਕਾਂ ਨੂੰ  ਆਨਲਾਈਨ ਕਲਾਸਾਂ ਲਈ ਵਿਸ਼ਾ ਵਾਰ  ਟਾਇਮ ਟੇਬਲ ਦਿੱਤਾ ਗਿਆ। ਆਨਲਾਈਨ ਪੜ੍ਹਾਈ ਦੇ ਨਾਲ- ਨਾਲ ਸਮੇਂ -ਸਮੇਂ ਅਨੁਸਾਰ ਵਿਦਿਆਰਥੀਆਂ ਦੇ  ਵਿਸ਼ਾ ਵਾਰ ਟੈਸਟ ਅਤੇ ਆਨਲਾਈਨ ਅਸਾਇਨਮੈਂਟ ਪ੍ਰਾਪਤ ਕੀਤੀਆ ਜਾ ਰਹੀਆ ਹਨ ।

                ਐੱਸ ਡੀ ਸਭਾ (ਰਜਿ) ਦੇ ਚੇਅਰਮੈਨ ਅਤੇ ਸੱਕਤਰ ਜਨਰਲ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਅੱਜ ਜਦੋਂ ਸਮੁੱਚੇ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਨੇ ਹਰ ਖੇਤਰ ਤੇ ਅਪਣਾ ਪ੍ਰਭਾਵ ਪਾਇਆ ਹੈ , ਸਿੱਖਿਆ ਦਾ ਖੇਤਰ ਵੀ ਇਸਦੇ ਪ੍ਰਭਾਵ ਤੋਂ ਵਾਝਾਂ ਨਹੀਂ ਰਹਿ ਸਕਿਆ । ਉਨ੍ਹਾਂ ਕਾਲਜ ਦੇ ਸਮੂਹ ਅਧਿਆਪਕ ਵਰਗ ਦੀ ਹੌਂਸਲਾ ਅਫਜ਼ਾਈ ਤੇ ਪ੍ਰੰਸਸਾ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਨਵੀਂ ਤਕਨੀਕ ਅਤੇ ਨਵੇਂ ਢੰਗ ਤਰੀਕਿਆਂ ਨੂੰ ਅਪਣਾ ਕੇ ਆਨਲਾਈਨ ਸਿੱਖਿਆ ਪ੍ਰਤੀ ਦਿਲਚਸਪੀ ਦਿਖਾ ਰਹੇ ਹਨ।                ਸ਼੍ਰੀ ਸ਼ਰਮਾ ਨੇ ਕਿਹਾ ਕਿ ਐੱਸ ਡੀ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸ਼ਿਵ ਸਿੰਗਲਾ ਦੀ ਦੂਰਦਰਸ਼ੀ ਤੇ ਨਿਵੇਕਲੀ ਸੋਚ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ ਸਿਖਿਆ ਦੇ ਖੇਤਰ ਵਿੱਚ ਆਨਲਾਈਨ ਸਿੱਖਿਆ ਦੀ ਨਵੀਂ ਪਹਿਲਕਦਮੀ ਹੋਂਦ ਵਿੱਚ ਆਈ ਹੈ। ਸਮੂਹ ਅਧਿਆਪਕ ਸਾਹਿਬਾਨ ਵੱਟਸਐਪ ਗਰੁੱਪ, ਜੂਮ ਐਪ ਅਤੇ ਹੋਰ ਸਾਧਨਾਂ ਰਾਹੀਂ ਆਪਣਾ ਸੁਨੇਹਾ ਬੱਚਿਆਂ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਸ੍ਰੀ ਮਨੀਸੀ ਦੱਤ ਸ਼ਰਮਾ, ਪ੍ਰੋਫੈਸਰ ਮਨਜੀਤ ਕੌਰ, ਪ੍ਰੋਫੈਸਰ ਦਲਬੀਰ ਕੌਰ,ਪ੍ਰੋਫੈਸਰ  ਕਿਰਨਦੀਪ ਕੌਰ, ਪ੍ਰੋਫੈਸਰ ਰਾਹੁਲ ਗੁਪਤਾ ਆਦਿ ਹਾਜ਼ਰ ਸਨ ‌।

Advertisement
Advertisement
Advertisement
Advertisement
error: Content is protected !!