ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ‘ਚ ਗੂੰਝੇ , ਸਾਧੂ ਨਹੀਂ ਡਾਕੂ ਹੈ ਦੇ ਨਾਅਰੇ,,,,

Advertisement
Spread information

64 ਕਰੋੜ ਦੇ ਵਜੀਫੇ ਘੁਟਾਲੇ ਤੋਂ ਭੜ੍ਹਕੇ ਯੂਥ ਅਕਾਲੀ ਦਲ ਨੇ ਸਾੜਿਆ ਕੈਬਨਿਟ ਮੰਤਰੀ ਧਰਮਸੋਤ ਦਾ ਪੁਤਲਾ

ਸਾਰਾ ਪੰਜਾਬ ਲੁੱਟ ਕੇ ਵੀ ਕਾਂਗਰਸੀਆਂ ਦਾ ਢਿੱਡ ਨਹੀਂ ਭਰਿਆ ਤਾਂ ਗਰੀਬਾਂ ਦੇ ਵਜੀਫੇ ਵੀ ਡਕਾਰ ਗਏ:- ਹੈਪੀ, ਰੱਖੜਾ


ਰਾਜੇਸ਼ ਗੌਤਮ  ਪਟਿਆਲਾ, 2 ਸਤੰਬਰ :2020
ਦਲਿਤ ਅਤੇ ਗਰੀਬ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਘੁਟਾਲੇ ਤੋਂ ਭੜਕੇ ਯੂਥ ਅਕਾਲੀ ਦਲ ਨੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅੱਜ ਡੀ.ਸੀ. ਦਫਤਰ ਦੇ ਬਾਹਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਚ, ਸਾਧੂ ਨਹੀਂ , ਡਾਕੂ ਹੈ ਦੇ ਨਾਅਰੇ ਗੂੰਝਦੇ ਰਹੇ। ਅਕਾਲੀ ਆਗੂਆਂ ਨੇ ਨਾਮ ਸਾਧੂ, ਹੈ ਡਾਕੂ ਲਿਖ ਕੇ ਹੱਥਾਂ ਵਿੱਚ ਤਖਤੀਆਂ ਵੀ ਫੜ੍ਹੀਆਂ ਹੋਈਆਂ ਸਨ। ਇਸ ਮੌਕੇ  ਵਿਸ਼ੇਸ਼ ਤੌਰ ਕੋਰ ਕਮੇਟੀ ਮੈਂਬਰ ਅਮਿਤ ਰਾਠੀ, ਸਾਬਕਾ ਮੇਅਰ ਅਤੇ ਕੋਰ ਕਮੇਟੀ  ਮੈਂਬਰ ਅਮਰਿੰਦਰ ਬਜਾਜ, ਕੋਰ ਕਮੇਟੀ ਮੈਂਬਰ ਜਸਪਲ ਸਿੰਘ ਬਿੱਟੂ ਚੱਠਾ, ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ,ਗੁਰਲਾਲ ਸਿੰਘ ਭੰਗੂ, ਵਿਕਰਮਜੀਤ ਚੌਹਾਨ ਵੀ ਪਹੁੰਚੇ ਹੋਏ ਸਨ। ਯੂਥ ਆਗੂਆਂ ਨੇ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਧੂ ਸਿੰਘ ਧਰਮਸੋਤ ਦਾ ਪੁਤਲਾਂ ਵੀ ਸਾੜਿਆ। ਯੂਥ ਅਕਾਲੀ ਆਗੂਆਂ ਨੇ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ।
                 ਇਸ ਮੌਕੇ ਪ੍ਰਧਾਨ ਅਵਤਾਰ ਹੈਪੀ ਅਤੇ ਇੰਦਰਜੀਤ ਰੱਖੜਾ ਨੇ ਕਿਹਾ ਕਿ ਸਾਰਾ ਪੰਜਾਬ ਲੁੱਟ ਕੇ ਵੀ ਕਾਂਗਰਸੀਆਂ ਦਾ ਪੇਟ ਨਹੀਂ ਭਰਿਆ ਅਤੇ ਕਾਂਗਰਸੀਆਂ ਨੇ ਹੁਣ ਗਰੀਬ ਅਤੇ ਦਲਿਤ ਵਿਦਿਆਰਥੀਆਂ ਦਾ ਵਜੀਫਾ ਵੀ ਡਕਾਰ ਗਏ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਹਿਲਾਂ ਮਾਈਨਿੰਗ ਨਾਲ ਪੰਜਾਬ ਲੁੱਟਿਆ ਤਾਂ ਵੀ ਮੁੱਖ ਮੰਤਰੀ ਨਹੀਂ ਬੋਲੇ, ਫੇਰ ਨਕਲੀ ਤੇ ਜਹਿਰੀਲੀ ਸ਼ਰਾਬ ਦੇ ਨਾਮ ‘ਤੇ ਲੁੱਟ ਮਚਾਈ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਬੋਲੇ ਅਤੇ ਹੁਣ ਤਾਂ ਹੱਦ ਹੋ ਗਈ ਕਿ ਗਰੀਬ ਅਤੇ ਦਲਿਤ ਵਿਦਿਆਰਥੀਆਂ ਦੇ ਵਜੀਫੇ ਵੀ ਲੁੱਟ ਲਏ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲ ਰਹੇ ਅਤੇ ਉਲਟਾ ਚੀਫ ਸੈਕਟਰੀ ਨੂੰ ਜਾਂਚ ਸੌਂਪ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਚੱਕਰ ਵਿਚ ਹਨ।
               ਯੂਥ ਆਗਆਂ ਨੇ ਕਿਹਾ ਕਿ ਜਦੋਂ ਤੱਕ ਸਾਧੂ ਸਿੰਘ ਧਰਮਸੋਤ ਵਿਭਾਗ ਦੇ ਮੰਤਰੀ ਹਨ ਤਾਂ ਫੇਰ ਨਿਰਪੱਖ ਜਾਂਚ ਕਿਸ ਤਰ੍ਹਾਂ ਹੋ ਸਕਦੀ ਹੈ। ਪ੍ਰਧਾਨ ਹੈਪੀ ਅਤੇ ਰੱਖੜਾ ਨੇ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਆਹੁਦੇ ਤੋਂ ਹਟਾ ਕੇ ਉਸ ਦੇ ਖਿਲਾਫ ਕੇਸ ਦਰਜ਼ ਕੀਤਾ ਜਾਵੇ, ਤਾਂ ਕਿ ਸੂਬੇ ਦੇ ਗਰੀਬ ਅਤੇ ਦਲਿਤ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ 125 ਜਾਨਾਂ ਜਾਣ ਤੋਂ ਬਾਅਦ ਦੀ ਜਹਿਰੀਲੀ ਸ਼ਰਾਬ ਦੀ ਜਾਂਚ ਨੂੰ ਰੌਲ ਕੇ ਰੱਖ ਦਿੱਤਾ, ਇਸ ਤੋਂ ਪਹਿਲਾਂ 5600 ਕਰੋੜ ਦੇ ਸ਼ਰਾਬ ਘੁਟਾਲੇ ‘ਤੇ ਮਿੱਟੀ ਪਾ ਦਿੱਤੀ। ਪਰ ਹੁਣ ਯੂਥ ਅਕਾਲੀ ਦਲ ਕਾਂਗਰਸ ਨੂੰ ਦਲਿਤਾਂ ਦੇ ਹੱਕਾਂ ‘ਤੇ ਡਾਕੇ ਨਹੀਂ ਮਾਰਨ ਦੇਵੇਗਾ ।
           ਪ੍ਰਧਾਨ ਹੈਪੀ ਅਤੇ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਅਤੇ ਸੂਬੇ ਦੇ ਕਿਸਾਨਾ, ਮਜਦੂਰਾਂ, ਨੌਜਵਾਨਾ, ਦਲਿਤਾਂ  ਨਾਲ ਕੋਜਾ ਮਜਾਕ ਕੀਤਾ ਅਤੇ ਹੁਣ ਜਦੋਂ ਸੂਬੇ ਵਿਚੋਂ ਬੋਰੀ ਬਿਸਤਰਾ ਗੋਲ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਕਾਂਗਰਸ ਨੇ ਲੁੱਟ ਮਚਾ ਦਿੱਤੀ ਹੈ। ਪੰਜਾਬ ਨੂੰ ਦੋਨਾ ਹੱਥਾਂ ਨਾਲ ਲੁੱਟਣ ਲੱਗੇ ਹੋਏ ਹਨ।  ਇਸ ਮੌਕੇ ਹਰਪ੍ਰੀਤ ਸਿੰਘ ਨਾਭਾ, ਡਾ ਸੈਫੀ, ਮਨਪ੍ਰੀਤ ਸਿੰਘ ਲੱਕੀ, ਨੀਰਜ਼ ਠਾਕੁਰ, ਸ਼ਿਵਮ, ਗੋਰਾ, ਕਾਰਜ ਵਿਰਕ, ਬਲਵੰਤ ਸਿੰਘ, ਅਜੀਤਪਾਲ ਸਿੰਘ, ਨਮਨ ਆਦਿ ਸਮੇਤ ਵਿਸ਼ੇਸ਼ ਤੌਰ ‘ਤੇ ਯੂਥ ਆਗੂ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!